ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਕਰਨੀ ਨਾਮਾ
ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਾਂਝੀਵਾਲਤਾ ਅਤੇ ਸਦਭਾਵਨਾ ਦਾ ਸਬਕ ਸਿਖਾਇਆ ਹੈ। ਗੁਰੂ ਜੀ ਨੂੰ ਪਿਆਰ ਅਤੇ ਸਤਿਕਾਰ ਕਰਨ ਵਾਲੇ ਸਿਰਫ਼ ਸਿੱਖ ਧਰਮ ਦੇ ਹੀ ਪੈਰੋਕਾਰ ਨਹੀਂ ਹਨ। ਸਾਰੇ ਧਰਮਾਂ ਦੇ ਲੋਕ ਉਨ੍ਹਾਂ ਦੀ ਸੰਗਤ ’ਚ ਆਏ ਅਤੇ ਜ਼ਿੰਦਗੀ ਜਿਊਣ ਦਾ ਸਬਕ ਲਿਆ। ਗੁਰੂ ਜੀ ਨੇ ਹੱਥੀਂ ਕਿਰਤ ਕਰਨ ਅਤੇ ਨਾਮ ਜਪਣ ਦਾ ਸੰਦੇਸ਼ ਦਿੱਤਾ।ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਾਂਝੀਵਾਲਤਾ ਅਤੇ ਸਦਭਾਵਨਾ ਦਾ ਸਬਕ ਸਿਖਾਇਆ ਹੈ। ਗੁਰੂ ਜੀ ਨੂੰ ਪਿਆਰ ਅਤੇ ਸਤਿਕਾਰ ਕਰਨ ਵਾਲੇ ਸਿਰਫ਼ ਸਿੱਖ ਧਰਮ ਦੇ ਹੀ ਪੈਰੋਕਾਰ ਨਹੀਂ ਹਨ।
ਸਾਰੇ ਧਰਮਾਂ ਦੇ ਲੋਕ ਉਨ੍ਹਾਂ ਦੀ ਸੰਗਤ ’ਚ ਆਏ ਅਤੇ ਜ਼ਿੰਦਗੀ ਜਿਊਣ ਦਾ ਸਬਕ ਲਿਆ। ਗੁਰੂ ਜੀ ਨੇ ਹੱਥੀਂ ਕਿਰਤ ਕਰਨ ਅਤੇ ਨਾਮ ਜਪਣ ਦਾ ਸੰਦੇਸ਼ ਦਿੱਤਾ।ਭਾਈ ਮਰਦਾਨਾ ਜੀ ਨੂੰ ਸਿੱਖ ਜਗਤ ਅੰਦਰ ਬਹੁਤ ਹੀ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਮਰਦਾਨਾ ਜੀ ਦਾ ਜਨਮ 1459 ਈ. ਪਿਤਾ ਬਦਰਾ ਦੇ ਘਰ ਮਾਤਾ ਲੱਖੋ ਦੀ ਕੁੱਖੋਂ ਹੋਇਆ। ਮਰਦਾਨਾ ਜੀ ਦਾ ਪਿਛੋਕੜ ਮੀਰ ਆਲਮ ਘਰਾਣੇ ਨਾਲ ਸੰਬੰਧ ਰੱਖਦਾ ਹੈ। ਮਰਦਾਨਾ ਜੀ ਸਰੀਰਕ ਤੌਰ ਤੋਂ ਪੂਰੀ ਤਰ੍ਹਾਂ ਰਿਸ਼ਟ-ਪੁਸ਼ਟ ਸੀ। ਇਸੇ ਲਈ ਇਨ੍ਹਾਂ ਦਾ ਨਾਂ ‘ਮਰਦਾਨਾ’’ ਰੱਖਿਆ ਗਿਆ। ਮਾਂ ਲੱਖੋ ਦਾ ਮੰਨਣਾ ਸੀ ਕਿ ਨਾਵਾਂ ਵਿਚ ਭਾਰੀ ਬਰਕਤ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮਾਰੂ ਸੋਲਹੇ ਮ. ੫ ਅਨੁਸਾਰ ਅਰਥ ਕੁਝ ਇਸ ਤਰ੍ਹਾਂ ਮਿਲਦਾ ਹੈ।
ਜਾ ਕਉ ਮਿਹਰ ਮਿਹਰ ਮਿਹਰਵਾਨਾ॥ ਸੋਈ ਮਰਦੁ ਮਰਦੁ ਮਰਦਾਨਾ॥
(ਅੰਗ ੧੦੮੪)
ਜਿਵੇਂ ਪਿੱਛੇ ਪੜ੍ਹ ਆਏ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ਦੌਲਤਾਂ ਮਰਦਾਨਾ ਜੀ ਦੀ ਸਾਕ-ਸੰਬੰਧ ’ਚੋਂ ਭੈਣ ਲੱਗਦੀ ਸੀ। ਮਾਈ ਦੌਲਤਾਂ ਹੀ ਬਾਬਾ ਨਾਨਕ ਤੇ ਮਰਦਾਨਾ ਜੀ ਦੀ ਦੋਸਤੀ ਦਾ ਪੁਲ ਬਣੀ, ਕਿਉਕਿ ਜਦੋਂ ਉਹ ਬਾਬਾ ਨਾਨਕ ਨੂੰ ਖਿਡਾਉਣ, ਦੇਖ-ਭਾਲ ਕਰਨ ਆਉਦੀ ਸੀ ਤਾਂ ਭਾਈ ਮਰਦਾਨਾ ਜੀ ਵੀ ਨਾਲ ਆ ਜਾਂਦੇ। ਇਸ ਤਰ੍ਹਾਂ ਬਾਬਾ ਨਾਨਕ ਤੇ ਮਰਦਾਨਾ ਦਾ ਆਪਸੀ ਸਨੇਹ ਬਣਿਆ। ਆਪਸੀ ਸਨੇਹ ਇੰਨਾ ਸੀ ਕਿ ਇਕ ਦੂਜੇ ਨੂੰ ਮਿਲੇ ਬਿਨਾਂ ਰਹਿ ਨਾ ਪਾਉਦੇ। ਮਰਦਾਨਾ ਸੰਗੀਤ ’ਚ ਮਾਹਰ ਹੋਣ ਕਰਕੇ ਸੰਗੀਤ ’ਚ ਰੁਦਨ ਹੋ ਗਿਆ ਤੇ ਕਈ ਤਰ੍ਹਾਂ ਦੇ ਸਾਜ਼ਾਂ ਦਾ ਗਿਆਨ ਹਾਸਿਲ ਕਰ ਲਿਆ। ਦੂਜੇ ਪਾਸੇ ਬਾਬਾ ਨਾਨਕ ਪ੍ਰਮਾਤਮਾ ਦੀ ਉਸਤਤ ’ਚ ਮਹਾਨ ਸੀ।
ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਜਾ ਪਹੁੰਚੇ ਤਾਂ ਭਾਈ ਮਰਦਾਨੇ ਨੇ ਵੀ ਉੱਥੇ ਡੇਰੇ ਲਾਏ। ਜਦ ਕਿ ਮਰਦਾਨਾ ਜੀ ਬਾਬਾ ਨਾਨਕ ਤੋਂ ਲਗਭਗ ਦਸ ਸਾਲ ਵੱਡੇ ਸਨ ਤੇ ਚਾਰ ਉਦਾਸੀਆਂ ਸਮੇਂ ਬਾਬਾ ਨਾਨਕ ਦੀ ਲਗਭਗ 31 ਸਾਲ ਤੇ ਮਰਦਾਨਾ ਜੀ ਦੀ ਉਮਰ 41 ਸਾਲ ਸੀ। ਭਾਈ ਮਰਦਾਨਾ ਗੁਰੂ ਜੀ ਦਾ ਸ਼ਰਧਾਲੂ ਸੀ ਤੇ ਉਨ੍ਹਾਂ ਨੇ ਗੁਰੂ ਦਿਆਂ ਸ਼ਬਦਾਂ ਨੂੰ ਭਾਈ ਫਰੰਦਾ ਜੀ ਵੱਲੋਂ ਬਣਾਈ ਛੇ ਤਾਰਾਂ ਵਾਲੀ ਰਬਾਬ (ਪਿ੍ਰੰਸੀਪਲ ਸਤਬੀਰ ਸਿੰਘਬਲਿਓ ਚਿਰਾਗ) ਦਾ ਸੰਗੀਤ ਦਿੱਤਾ ਤੇ ਗੁਰੂ ਜੀ ਨੇ ਮਰਦਾਨੇ ਨੂੰ ‘ਭਾਈ ਕਹਿ ਕੇ ਸਤਿਕਾਰਿਆ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.