Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ

ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ

new

ਖਨੌਰੀ ਬਾਰਡਰ ‘ਤੇ 21 ਫਰਵਰੀ ਨੂੰ ਹਰਿਆਣਾ ਪੁਲਸ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਗਈ ਗੋਲ਼ੀਬਾਰੀ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਨੌਜਵਾਨ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਸ਼ੁਭਕਰਨ ਦੀ ਮੌਤ ਮਗਰੋਂ ਪਰਿਵਾਰ ਵਲੋਂ ਕਈ ਦਾਅਵੇ ਕੀਤੇ ਜਾ ਰਹੇ ਹਨ। ਸ਼ੁਭਕਰਨ ਦੀ ਦਾਦੀ ਅਤੇ ਭੈਣ ਨੇ ਮਾਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕੀਤੇ ਹਨ।

ਸ਼ੁਭਕਰਨ ਦੀ ਭੈਣ ਨੇ ਕਿਹਾ ਕਿ ਉਹ ਮੇਰੀ ਮਾਂ ਨਹੀਂ ਹੈ। ਜਦੋਂ ਅਸੀਂ ਛੋਟੇ-ਛੋਟੇ ਸੀ, ਉਹ ਸਾਨੂੰ ਛੱਡ ਕੇ ਚੱਲੀ ਗਈ। ਭੈਣ ਨੇ ਕਿਹਾ ਕਿ ਮੈਨੂੰ ਤਾਂ ਉਸ ਨੇ ਕਦੇ ਵੇਖਿਆ ਨਹੀਂ, ਪਾਲਿਆ ਨਹੀਂ। ਹੁਣ ਉਹ ਕਹਿ ਰਹੀ ਹੈ ਕਿ ਮੇਰੇ ਬੱਚੇ ਹਨ। ਮੇਰੀ ਉਸ ਨਾਲ ਕਦੇ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਕਦੇ ਫੋਨ ‘ਤੇ ਗੱਲ ਹੁੰਦੀ ਸੀ। ਓਧਰ ਦਾਦੀ ਨੇ ਕਿਹਾ ਕਿ ਉਸ ਦਾ ਤਲਾਕ ਹੋਇਆ ਨੂੰ 17 ਸਾਲ ਹੋ ਗਏ ਹਨ। ਸਾਡੇ ਨਾਲ ਉਸ ਦਾ ਕੋਈ ਸਬੰਧ ਨਹੀਂ।

newhttps://punjabiinworld.com/wp-admin/options-general.php?page=ad-inserter.php#tab-4


ਉਹ ਦੂਜਾ ਵਿਆਹ ਕਰਵਾਈ ਬੈਠੀ ਹੈ ਅਤੇ ਉਸ ਦੇ ਬੱਚੇ ਵੀ ਹਨ। ਸਾਡਾ ਉਸ ਨਾਲ ਕੋਈ ਲਿੰਕ ਨਹੀਂ ਹੈ। ਉਹ ਕਦੇ ਮਾਂ ਬਣੀ ਨਹੀਂ। ਬੱਚੇ ਉਸ ਦੇ ਬਹੁਤ ਛੋਟੇ ਸਨ, ਜਦੋਂ ਛੱਡ ਕੇ ਚੱਲੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ੁਭਕਰਨ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਸ ਦਾ ਸੰਸਕਾਰ ਨਹੀਂ ਹੋਣ ਦੇਵਾਂਗੇ। ਸ਼ੁਭਕਰਨ ਦੇ ਪਿਤਾ ਚਰਨਜੀਤ ਨੇ ਵੀ ਕਿਹਾ ਕਿ ਉਸ ਦੀ ਪਤਨੀ ਨਾਲ 17 ਸਾਲ ਪਹਿਲਾਂ ਬਠਿੰਡਾ ਵਿਚ ਤਲਾਕ ਹੋਇਆ ਹੈ। ਉਹ ਉਦੋਂ ਤੋਂ ਕਦੇ ਵਾਪਸ ਮੁੜ ਕੇ ਪਿੰਡ ਨਹੀਂ ਆਈ।

new

ਬੱਲੋ ਪਿੰਡ ਦੇ ਇਕ ਸ਼ਖ਼ਸ ਨੇ ਕਿਹਾ ਕਿ ਇਕ ਔਰਤ ਸ਼ੁਭਕਰਨ ਦੀ ਮਾਂ ਹੋਣ ਦਾ ਝੂਠਾ ਦਾਅਵਾ ਕਰ ਰਹੀ ਹੈ। ਅਸੀਂ ਵੇਖਿਆ ਹੈ ਕਿ ਉਸ ਦੀ ਮਾਂ ਨਿੱਕੇ-ਨਿੱਕੇ ਬੱਚਿਆਂ ਨੂੰ ਛੱਡ ਕੇ ਚੱਲੀ ਗਈ। ਉਦੋਂ ਤੋਂ ਉਸ ਨੂੰ ਆਪਣੇ ਬੱਚੇ ਨਹੀਂ ਦਿੱਸੇ। ਦਾਦੀ ਅਤੇ ਚਾਚੇ ਨੇ ਬੱਚਿਆਂ ਨੂੰ ਪਾਲਿਆ। ਉਸ ਦਾ ਤਲਾਕ 17 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਨੇ ਵਿਆਹ ਵੀ ਕਰਵਾ ਲਿਆ ਅਤੇ ਉਸ ਦੇ ਬੱਚੇ ਵੀ ਹਨ। ਇਹ ਸਭ ਕੁਝ ਹੁਣ ਉਹ ਜਾਣ-ਬੁੱਝ ਕੇ ਕਰ ਰਹੀ ਹੈ।

Advertisement

Check Also

ਘਰ ਇਹ ਸ਼ਬਦ ਦਾ ਜਾਪ ਜਰੂਰ ਕਰੋ

 (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, …

error: Content is protected !!