Home / ਵੀਡੀਓ / ਕੌਣ ਰੱਖ ਰਿਹਾ ਅੰਮ੍ਰਿਤ ਪਾਲ ਤੇ ਨਿਗਾ

ਕੌਣ ਰੱਖ ਰਿਹਾ ਅੰਮ੍ਰਿਤ ਪਾਲ ਤੇ ਨਿਗਾ

new

ਆਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ’ਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਇਕ ਕਥਿਤ ਆਡੀਓ ਵਾਇਰਲ ਹੋਈ ਹੈ ਜਿਸ ਵਿਚ ਉਸ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਤੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਮਰੇ ਅਤੇ ਬਾਥਰੂਮ ’ਚ ਗੁਪਤ ਕੈਮਰੇ ਲਗਾਏ ਗਏ ਹਨ। ਇਹ ਕੈਮਰੇ ਬਲਬ ਹੋਲਡਰ ’ਚ ਲਗਾਏ ਗਏ ਹਨ।

ਇਸ ਬਾਰੇ ਉਨ੍ਹਾਂ ਨੇ ਇਥੋਂ ਦੇ ਲੋਕਲ ਡੀ. ਐੱਮ. ਨੂੰ ਬੁਲਾ ਕੇ ਇਸ ਘਟਨਾ ਬਾਰੇ ਜਾਣੂ ਕਰਵਾਇਆ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਾਡੇ ’ਤੇ ਮੋਬਾਈਲ ਮਿਲਣ ਦਾ ਝੂਠਾ ਪਰਚਾ ਪਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਾਨੂੰ ਖਾਣੇ ’ਚ ਵੀ ਕੁੱਝ ਮਿਲਾ ਕੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਕਦੇ ਵੀ ਮੌਤ ਤੋਂ ਨਹੀਂ ਡਰਦੇ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ 4 ਦਿਨਾਂ ਤੋਂ ਜੇਲ੍ਹ ’ਚ 4-5 ਸਿੰਘਾਂ ਨੇ ਅੰਨ-ਜਲ ਛੱਡਿਆ ਹੋਇਆ ਹੈ।

newhttps://punjabiinworld.com/wp-admin/options-general.php?page=ad-inserter.php#tab-4

new

ਜੇਕਰ ਕਿਸੇ ਸਿੰਘ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਦੇਹ ਨੂੰ ਪੰਜਾਬ ਲਿਆ ਕੇ ਉਸ ਦਾ ਸਸਕਾਰ ਕੀਤਾ ਜਾਵੇ। ਅੰਮ੍ਰਿਤਪਾਲ ਨੇ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਸੈੱਲ ਵਿਚ ਇਲੈਕਟ੍ਰੀਸ਼ਨ ਦੇ ਰੂਪ ਵਿਚ ਬੰਦੇ ਭੇਜ ਕੇ ਬਲਬ ਵਿਚ ਗੁਪਤ ਕੈਮਰੇ ਲਗਾਏ ਗਏ। ਅੰਮ੍ਰਿਤਪਾਲ ਨੇ ਕਿਹਾ ਕਿ ਉਸ ਨੇ ਤੇ ਹੋਰ ਸਿੰਘਾਂ ਨੇ ਜੇਲ੍ਹ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਜੋ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ ਹੈ, ਉਸ ਨੇ ਕਿਹਾ ਕਿ ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਾਂ ਤਾਂ ਹੁਣ ਉਸ ਨੂੰ ਤੇ ਹੋਰ ਸਿੰਘਾਂ ਨੂੰ ਹੁਣ ਪੰਜਾਬ ਲਿਗਾਇਆ ਜਾਵੇਗਾ ਜਾਂ ਫਿਰ ਸਾਡੀਆਂ ਲਾਸ਼ਾਂ ਹੀ ਹੁਣ ਪੰਜਾਬ ਜਾਣਗੀਆਂ। ਅੰਮ੍ਰਿਤਪਾਲ ਨੇ ਦੋਸ਼ ਲਗਾਇਆ ਕਿ ਉਸ ਦੇ ਜੇਲ੍ਹ ਵਿਚੋਂ ਕੋਈ ਇਤਰਾਜ਼ਯੋਗ ਸਮਾਨ ਬਰਾਮਦ ਨਹੀਂ ਹੋਇਆ ਹੈ, ਪੁਲਸ ਨੇ ਉਸ ਨੂੰ ਫਸਾਉਣ ਲਈ ਇਹ ਸਭ ਕੁੱਝ ਕੀਤਾ ਹੈ।

Advertisement

Check Also

ਸ਼ਮਸ਼ਾਨਘਾਟ ਤੋਂ ਇਹ ਚੀਜ ਨਾ ਲੈ ਕੇ ਆਉ

 ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ …

error: Content is protected !!