
ਪਾਤੜਾਂ ਦੇ ਨਿਆਲ ਬਾਈਪਾਸ ਉਤੇ ਫਾਇਰਿੰਗ ਦੀ ਖਬਰ ਹੈ। ਜਾਣਕਾਰੀ ਮਿਲੀ ਹੈ ਕਿ ਇਹ ਰਾਤ 11:15 ਦੀ ਘਟਨਾ ਹੈ। ਸਮਾਜਸੇਵੀ ਲੱਖਾ ਸਿਧਾਣਾ ਅਤੇ ਕੁਝ ਹੋਰ ਨੌਜਵਾਨਾਂ ਵਿਚ ਤਕਰਾਰ ਹੋ ਗਈ। ਇਸ ਦੌਰਾਨ ਲੱਖੇ ਨੂੰ ਵੱਡੀ ਗਿਣਤੀ ਨੌਜਵਾਨਾਂ ਨੇ ਘੇਰ ਲਿਆ ਅਤੇ ਉਸੇ ਦੌਰਾਨ ਫਾਇਰਿੰਗ ਹੋਈ। ਦੋਸ਼ ਲੱਗ ਰਹੇ ਹਨ ਕਿ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਹੈ ਅਤੇ ਮੌਕੇ ਤੋਂ ਫਰਾਰ ਹੋ ਗਏ।
ਪਾਤੜਾਂ ਦੇ ਨਿਆਲ ਬਾਈਪਾਸ ਉਤੇ ਫਾਇਰਿੰਗ ਦੀ ਖਬਰ ਹੈ। ਜਾਣਕਾਰੀ ਮਿਲੀ ਹੈ ਕਿ ਇਹ ਰਾਤ 11:15 ਦੀ ਘਟਨਾ ਹੈ। ਸਮਾਜਸੇਵੀ ਲੱਖਾ ਸਿਧਾਣਾ (Lakha sidhana) ਅਤੇ ਕੁਝ ਹੋਰ ਨੌਜਵਾਨਾਂ ਵਿਚ ਤਕਰਾਰ ਹੋ ਗਈ।
ਇਸ ਦੌਰਾਨ ਲੱਖੇ ਨੂੰ ਵੱਡੀ ਗਿਣਤੀ ਨੌਜਵਾਨਾਂ ਨੇ ਘੇਰ ਲਿਆ ਅਤੇ ਉਸੇ ਦੌਰਾਨ ਫਾਇਰਿੰਗ ਹੋਈ। ਦੋਸ਼ ਲੱਗ ਰਹੇ ਹਨ ਕਿ ਘਿਰਿਆ ਵੇਖ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਹੈ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਲੱਖੇ ਨੂੰ ਘੇਰਿਆ ਹੋਇਆ ਹੈ। ਬਹਿਸ ਤੋਂ ਬਾਅਦ ਝਗੜਾ ਵਧ ਗਿਆ। ਇਸ ਤੋਂ ਬਾਅਦ ਲੱਖਾ ਉਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਕੁਝ ਨੌਜਵਾਨ ਡਾਗਾਂ ਨਾਲ ਅੱਗੇ ਵਧਦੇ ਹਨ। ਇਸ ਦੌਰਾਨ ਲਗਾਤਾਰ ਫਾਇਰਿੰਗ ਦੀ ਆਵਾਜ਼ ਆਉਣ ਲੱਗਦੀ ਹੈ।10 ਤੋਂ 12 ਰਾਊਂਡ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਖਨੌਰੀ ਤੋਂ 15 ਕਿਲੋਮੀਟਰ ਪਹਿਲਾਂ ਪਾਤੜਾਂ ਕੋਲ ਉਹ ਫਾਇਰਿੰਗ ਹੋਈ ਹੈ।
ਦੱਸ ਦਈਏ ਕਿ ਲੱਖਾ ਸਿਧਾਣਾ ਖਨੌਰੀ ਬਾਰਡਰ ਉਤੇ ਕਿਸਾਨਾਂ ਦੇ ਸਮਰਥਨ ਵਿਚ ਪੁੱਜਾ ਸੀ। ਇਸ ਦੌਰਾਨ ਰਾਹ ਵਿਚ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਇਸੇ ਦੌਰਾਨ ਫਾਇਰਿੰਗ ਹੋਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਧਰਨੇ ਵਿਚ JCB ਨੂੰ ਲੈ ਕੇ ਇਹ ਤਕਰਾਰ ਹੋਈ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.