Home / ਪੰਜਾਬੀ ਖਬਰਾਂ / ਦੀਪ ਸਿੱਧੂ ਨੂੰ ਰਲ ਕੇ ਮਰਵਾਇਆ

ਦੀਪ ਸਿੱਧੂ ਨੂੰ ਰਲ ਕੇ ਮਰਵਾਇਆ

ਦੀਪ ਸਿੱਧੂ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾਂ ਨੂੰ ਅੱਜ 2 ਸਾਲ ਪੂਰਾ ਹੋ ਚੁੱਕਿਆ ਹੈ। ਦੀਪ ਸਿੱਧੂ ਨਾਲ ਜੁੜੇ ਇੱਕ ਧੜੇ ਦੇ ਆਰੋਪ ਨੇ ਕਿ ਇੱਕ ਬਹੁਤ ਵੱਡੀ ਸਾਜਿਸ਼ ਤਹਿਤ ਸਿੱਧੂ ਨੂੰ ਏਜੰਸੀਆਂ ਨੇ ਆਪਣਾ ਨਿਸ਼ਾਨਾ ਬਣਾ ਸ਼ਹੀਦ ਕਰ ਦਿੱਤਾ ਸੀ, ਜਿਸਨੂੰ ਬਾਅਦ ਵਿਚ ਕਾਰ ਹਾਦਸੇ ਦਾ ਰੂਪ ਦੇ ਦਿੱਤਾ ਗਿਆ।

ਦੀਪ ਸਿੱਧੂ ਦਾ ਜਨਮ ਸਾਲ 1984 ਵਿੱਚ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਇੱਕ ਪੰਜਾਬੀ ਅਭਿਨੇਤਾ ਵਜੋਂ ਉਨ੍ਹਾਂ ਸਾਲ 2015 ਵਿੱਚ ‘ਰਮਤਾ ਜੋਗੀ’ ਨਾਮਕ ਫਿਲਮ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਦਿੱਗਜ ਅਭਿਨੇਤਾ ਧਰਮਿੰਦਰ ਦੇ ਬੈਨਰ ‘ਵਿਜਯਤਾ ਫਿਲਮਜ਼’ ਹੇਠ ਰਿਲੀਜ਼ ਹੋਈ ਸੀ। ਸਿੱਧੂ ਨੂੰ ਇਸ ਭੂਮਿਕਾ ਲਈ ਸਰਵੋਤਮ ਪੁਰਸ਼ ਡੈਬਿਊ ਪੁਰਸਕਾਰ ਵੀ ਮਿਲਿਆ। ਇਨ੍ਹਾਂ ਸਾਲਾਂ ਦੌਰਾਨ ਸਿੱਧੂ ਨੇ ਕਈ ਫਿਲਮਾਂ ਕੀਤੀਆਂ। ਸਾਲ 2018 ਵਿਚ ਸਿੱਧੂ ਦੀ ਇੱਕ ਫਿਲਮ ‘Saade Ale’ ਨੂੰ ਕਾਨਸ ਫਿਲਮ ਫੈਸਟੀਵਲ ਵਿੱਚ ਲਾਂਚ ਕੀਤੀ ਗਈ ਸੀ, ਜੋ ਆਪਣੇ ਆਪ ਵੀ ਬਹੁਤ ਵੱਡੀ ਉਪਲਭਦੀ ਸੀ।


ਆਪਣੀ ਫਿਲਮੀ ਸ਼ੁਰੂਆਤ ਤੋਂ ਇੱਕ ਦਹਾਕਾ ਪਹਿਲਾਂ, ਦੀਪ ਜਦੋਂ ਅਜੇ ਪੁਣੇ ਵਿੱਚ ਪੜ੍ਹਦੇ ਸਨ ਤਾਂ ਉਨ੍ਹਾਂ ਦੀ ਇੱਕ ਵਿਗਿਆਪਨ ਸ਼ੂਟ ਲਈ ਚੋਣ ਹੋਈ। ਦਿਲਚਸਪ ਗੱਲ ਇਹ ਹੈ ਕਿ ਇਹ ਇਸ਼ਤਿਹਾਰ ਸੰਨੀ ਦਿਓਲ ਨਾਲ ਟਰੈਕਟਰ ਬ੍ਰਾਂਡ ਲਈ ਸੀ। ਉਹ ਦਿਓਲ ਦੇ ਛੋਟੇ ਭਰਾ ਦਾ ਕਿਰਦਾਰ ਨਿਭਾਉਣ ਲਈ ਚੁਣੇ ਗਏ ਸਨ।

ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਦੀਪ ਸਿੱਧੂ ਨੇ ਇੱਕ ਵਕੀਲ ਦੇ ਤੌਰ ‘ਤੇ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ, ਉਸਦੀ ਪਹਿਲੀ ਨੌਕਰੀ ਸਹਾਰਾ ਇੰਡੀਆ ਪਰਿਵਾਰ ਨਾਲ ਸੀ। ਜਿਸ ਤੋਂ ਬਾਅਦ ਉਨ੍ਹਾਂ ਹੈਮੌਂਡਾ ‘ਚ ਵੀ ਕੰਮ ਕੀਤਾ ਜੋ ਕਿ ਇੱਕ ਬ੍ਰਿਟਿਸ਼ ਲਾਅ ਫਰਮ ਸੀ, ਜੋ ਸੋਨੀ ਪਿਕਚਰਜ਼, ਡਿਜ਼ਨੀ ਅਤੇ ਹਾਲੀਵੁੱਡ ਸਟੂਡੀਓਜ਼ ਦਾ ਪ੍ਰਬੰਧਨ ਕਰਦੀ ਸੀ। ਅੱਗੇ ਉਨ੍ਹਾਂ ਸਾਡੇ ਤਿੰਨ ਸਾਲਾਂ ਲਈ ਏਕਤਾ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਵਿੱਚ ਬਤੌਰ ਕਾਨੂੰਨੀ ਮੁਖੀ ਵਜੋਂ ਵੀ ਸੇਵਾ ਨਿਭਾਈ।

Check Also

Ludhiana ‘ਚ ਭਖਿਆ ਮਾਹੌਲ

ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵੀਆਂ ਤੇ ਡਾਈਂਗ ਇੰਡਸਟਰੀ ਵਿਚਾਲੇ …