Home / ਪੰਜਾਬੀ ਖਬਰਾਂ / ਪੰਜਾਬ ਗਾਇਕ ਬਾਰੇ ਆਈ ਵੱਡੀ ਖਬਰ

ਪੰਜਾਬ ਗਾਇਕ ਬਾਰੇ ਆਈ ਵੱਡੀ ਖਬਰ

new

ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੂੰ ਜਾਣ ਪੰਜਾਬੀਆਂ ਨੂੰ ਵੱਡਾ ਝਟਕਾ ਲੱਗੇਗਾ। ਦਰਅਸਲ, ਕਈ ਪੰਜਾਬੀ ਤੇ ਧਾਰਮਿਕ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਗਾਇਕ ਬੂਟਾ ਪ੍ਰਦੇਸੀ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਲਕਾ ਦੀਨਾਨਗਰ ਦੇ ਪਿੰਡ ਲੰਘੇ ਦੇ ਵਸਨੀਕ ਬੂਟਾ ਪ੍ਰਦੇਸੀ ਗਾਇਕ ਹੋਣ ਦੇ ਨਾਲ-ਨਾਲ ਇੱਕ ਚੰਗੇ ਗੀਤਕਾਰ ਵੀ ਸਨ।

ਉਹ ਨਿੱਕੀ ਉਮਰ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਸਨ। ਕਲਾਕਾਰ ਦੇ ਦੇਹਾਂਤ ਉੱਪਰ ਪੰਜਾਬੀ ਸਿਤਾਰਿਆਂ ਵੱਲੋਂ ਲਗਾਤਾਰ ਦੁੱਖ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਇਨ੍ਹਾਂ ਗੀਤਾਂ ਨੂੰ ਦਿੱਤੀ ਆਵਾਜ਼—-ਬੂਟਾ ਪ੍ਰਦੇਸੀ ਦੇ ਗੀਤਾਂ ਦੀ ਗੱਲ ਕਰਿਏ ਤਾਂ ਉਨ੍ਹਾਂ ਦਾ ਪੰਜਾਬੀ ਗੀਤ ਚੋਟਾਂ ਦਿਲ ‘ਤੇ ਲੱਗੀਆਂ, ਦਸਤਾਰ, ਦਿਲ ‘ਤੇ ਵਾਰ, ‘ਮਹਿੰਦੀ ਸ਼ਗਨਾਂ ਦੀ’, ਧੀ ਬਾਬਲਾ ਅਤੇ ਨੱਚਕੇ ਵੇਖ ਲਓ ਸਮੇਤ ‘ਬੰਸੀ ਬਜਾ ਕੇ ਕਾਨਹਾ’ ਅਤੇ ਭੋਲੇ ਦੀ ਬਰਾਤ ਆ ਗਈ ਵਰਗੇ ਭਜਨਾਂ ਨੂੰ ਆਪਣੀ ਆਵਾਜ਼ ਦਿੱਤੀ।

new

ਦੱਸ ਦੇਈਏ ਕਿ ਪੰਜਾਬੀ ਗਾਇਕ ਦੀ ਬੇਵੱਕਤੀ ਮੌਤ ‘ਤੇ ਦੀਨਾਨਗਰ ਸੱਭਿਆਚਾਰਕ ਮੰਚ ਦੇ ਪ੍ਰਧਾਨ ਗਾਇਕ ਸਾਬੀ ਸਾਗਰ, ਵਾਈਸ ਪ੍ਰਧਾਨ ਰਾਜ ਕੁਮਾਰ ਰਾਜਾ, ਮੁੱਖ ਪ੍ਰਬੰਧਕ ਜੀਵਨ ਖੈਰੀ, ਕਲਾਕਾਰ ਯੂਨੀਅਨ ਦੀਨਾਨਗਰ ਦੇ ਪ੍ਰਧਾਨ ਰਮੇਸ਼ ਕਲੌਤਰਾ, ਗਾਇਕ ਅਸ਼ੋਕ ਅਨੁਰਾਗ, ਗੀਤਕਾਰ ਬਿੱਟੂ ਦੀਨਾਨਗਰੀ, ਗਾਇਕ ਬਲਬੀਰ ਬੀਰਾ ਗੁਲੇਲੜਾ, ਮਦਨ ਕਲਿਆਣ ਅਤੇ ਸੰਗੀਤਕਾਰ ਜਸਵਿੰਦਰ ਬੱਬਲੂ ਮੁਕੇਰੀਆਂ ਸਮੇਤ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਕਲਾਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Advertisement

Check Also

ਵਿਜ਼ਟਰ ਵੀਜ਼ੇ ’ਤੇ ਗਏ ਨੂੰ ਪੁਲਿਸ ’ਚ ਕਰ ਲਿਆ ਭਰਤੀ

ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦਾ ਇੱਕ ਨੌਜਵਾਨ ਨਿਊਜ਼ੀਲੈਂਡ ਦੇ ਵਿੱਚ ਪੁਲਿਸ ‘ਚ ਕਰੇਕਸ਼ਨ ਅਫ਼ਸਰ …

error: Content is protected !!