ਪੰਜਾਬ ਵਿੱਚ ਇਸ ਸਮੇਂ ਧਰਮ ਪਰਿਵਰਤਨ ਦੇ ਮੁੱਦੇ ‘ਤੇ ਸਿਆਸਤ ਗਰਮਾਈ ਹੋਈ ਹੈ। ਧਰਮ ਪਰਿਵਰਤਨ ਦੇ ਮੁੱਦੇ ਉੱਪਰ ਭਾਈ ਰਣਜੀਤ ਸਿੰਘ ਢੱਡਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਿੱਖ ਕੌਮ ਤੋਂ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੀ ਲੋੜ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਬਰੀ ਧਰਮ ਪਰਿਵਰਤਨ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਿੱਖਾਂ ਦੇ ਭੇਸ ‘ਚ ਇਸਾਈਅਤ ਦਾ ਪ੍ਰਚਾਰ ਕਰਨਾ ਗ਼ਲਤ ਹੈ। ਪਿੰਡਾਂ ‘ਚ ਜਾ ਕੇ ਪੱਗ ਬੰਨ੍ਹ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਈਸਾਈਅਤ ਦੇ ਨਾਮ ਤੇ ਡੇਰਾਵਾਦ ਫੈਲਾਇਆ ਜਾ ਰਿਹਾ ਹੈ। ਬਾਰਡਰ ਸਟੇਟ ‘ਚ ਨਫ਼ਰਤ ਫੈਲਾਈ ਜਾ ਰਹੀ ਹੈ। ਬਾਹਰਲੇ ਪੰਜਾਬ ਆ ਕੇ ਨਫ਼ਰਤ ਫੈਲਾ ਰਹੇ ਹਨ। ਇਸ ਦੌਰਾਨ ਜੱਥੇਦਾਰ ਨੇ ਕਿਹਾ ਕਿ ਵੈਟੀਕਨ ਚਰਚ ਨੂੰ ਵੀ ਅਸੀ ਚਿੱਠੀ ਲਿਖੇਗਾ ਕਿ ਇਸਾਈ ਧਰਮ ਨੂੰ ਅਖੌਤੀ ਪਾਸਟਰ ਬਦਨਾਮ ਕਰ ਰਹੇ ਹਨ। ਇਸ ਦੌਰਾਨ ਬਿਸ਼ਪ ਨੇ ਵੀ ਕਿਹਾ ਕਿ ਅਖੌਤੀ ਪਾਸਟਰ ਧਰਮ ਨੂੰ ਬਦਨਾਮ ਕਰ ਰਹੇ ਹਨ। ਅਸੀ ਵੀ ਬਹੁਤ ਵਾਰ ਸ਼ਿਕਾਇਤ ਕੀਤੀ ਹੈ। ਦੋਵਾਂ ਧਰਮਾਂ ਦੇ ਨੁਮਾਇੰਦੀਆਂ ਨੇ ਕਿਹਾ ਕਿ ਚਰਚ ਸੈਕਟਰੀ ਵਿੱਚ ਚਮਤਕਾਰ ਦੀ ਕੋਈ ਥਾਂ ਨਹੀਂ ਹੈ। ਸਿੱਖਾਂ ਅਤੇ ਇਸਾਈਆਂ ਨੂੰ ਲੜਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਇੱਕ ਅਜਿਹੀ ਸਟੇਟ ਹੈ ਜਿੱਥੇ ਅੱਜ ਤੱਕ ਕਦੇ ਭਾਈਚਾਰਿਆਂ ਦੇ ਵਿੱਚ ਟਕਰਾਅ ਨਹੀਂ ਹੋਇਆ। ਇੱਕ ਧਰਮ ਨੇ ਦੂਜੇ ਧਰਮ ਨੂੰ ਲੈ ਕੇ ਖਾਸ ਤੌਰ ਤੇ ਧਰਮਾਂ ਦੇ ਪ੍ਰਤਿ ਨਫਰਤ ਦਾ ਪ੍ਰਚਾਰ ਨਹੀਂ ਕੀਤਾ। ਪਰ ਇਹ ਲੋਕ ਸਭ ਕੁਝ ਕਰ ਰਹੇ ਹਨ। ਉਨ੍ਹਾਂ ਕਿ ਸਾਡਾ ਬਾਕੀ ਚਰਚਾਂ ਨਾਲ ਵੀ ਸੰਪਰਕ ਹੈ

Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.