
(Salman Khan)ਆਪਣੀ ਜ਼ੁਬਾਨ ਦੇ ਬਹੁਤ ਪੱਕੇ ਹਨ । ਉਹ ਕਿਸੇ ਦੇ ਨਾਲ ਵੀ ਕਦੇ ਵਾਅਦਾ ਖਿਲਾਫੀ ਨਹੀਂ ਕਰਦੇ । ਜਗਨਵੀਰ ਨਾਂਅ ਦੇ ਬੱਚੇ ਦੇ ਨਾਲ ਉਨ੍ਹਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਜਦੋਂ ਉਹ ਕੈਂਸਰ ਨੂੰ ਮਾਤ ਦੇਵੇਗਾ ਤਾਂ ਉਸ ਦੇ ਨਾਲ ਮੁਲਾਕਾਤ ਜ਼ਰੂਰ ਕਰਨਗੇ । ਜਿਸ ਤੋਂ ਬਾਅਦ ਸਲਮਾਨ ਨੇ ਜਗਨਵੀਰ ਦੇ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਸੀ ਅਤੇ ਘਰ ਬੁਲਾ ਕੇ ਉਸ ਦੇ ਨਾਲ ਮੁਲਾਕਾਤ ਕੀਤੀ ਸੀ।
ਸਲਮਾਨ ਖ਼ਾਨ ਨੇ ਆਪਣੇ ਇਸ ਛੋਟੇ ਫੈਨ ਦੇ ਨਾਲ ਪੰਜ ਸਾਲ ਪਹਿਲਾਂ ਮਿਲਣ ਦਾ ਵਾਅਦਾ ਕੀਤਾ ਸੀ।ਜਿਸ ਤੋਂ ਬਾਅਦ ਅਦਾਕਾਰ ਨੇ ਉਸ ਦੇ ਨਾਲ ਕੀਤੇ ਵਾਅਦੇ ਨੂੰ ਨਿਭਾਇਆ ਅਤੇ ਕਈ ਘੰਟੇ ਆਪਣੇ ਇਸ ਨੰਨ੍ਹੇ ਫੈਨਸ ਦੇ ਨਾਲ ਬਿਤਾਏ । ੨੦੧੮ ‘ਚ ਸਲਮਾਨ ਖ਼ਾਨ ਆਪਣੇ ਇਸ ਫੈਨ ਨੂੰ ਮਿਲੇ ਸਨ । ਉਸ ਦਾ ਟਾਟਾ ਮੈਮੋਰੀਅਲ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਕੈਂਸਰ ਦੇ ਕਾਰਨ ਉਹ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਬੈਠਾ ਸੀ।ਚਾਰ ਸਾਲ ਦੇ ਜਗਨਵੀਰ ਦੀ ਕੀਮੋਥਰੈਪੀ ਚੱਲ ਰਹੀ ਸੀ ।
ਪਰ ਉਹ ਸਲਮਾਨ ਨੂੰ ਆਪਣਾ ਪਸੰਦੀਦਾ ਅਦਾਕਾਰ ਮੰਨਦਾ ਹੈ। 2018 ‘ਚ ਅਦਾਕਾਰ ਨੇ ਉਸ ਦੇ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਜ਼ਰੂਰ ਮਿਲੇਗਾ। ਜਿਸ ਤੋਂ ਬਾਅਦ ਜਗਨਵੀਰ ਨੇ ਇਲਾਜ ਕਰਵਾਇਆ ਅਤੇ ਹੁਣ ਹਾਲ ਹੀ ‘ਚ ਜਗਨਵੀਰ ਦੇ ਨਾਲ ਸਲਮਾਨ ਖ਼ਾਨ ਨੇ ਮੁਲਾਕਾਤ ਕੀਤੀ ਹੈ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.