Home / ਪੰਜਾਬੀ ਖਬਰਾਂ / ਗਿਆਨੀ ਪਿੰਦਰਪਾਲ ਸਿੰਘ ਦੇ ਮਾਤਾ ਦੇ ਦਿਹਾਂਤ

ਗਿਆਨੀ ਪਿੰਦਰਪਾਲ ਸਿੰਘ ਦੇ ਮਾਤਾ ਦੇ ਦਿਹਾਂਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਅਤੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਦੇ ਮਾਤਾ ਬਲਬੀਰ ਕੌਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਉਪਰ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ।

ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸਵੇਰੇ ਲੁਧਿਆਣਾ ਸਥਿਤ ਗਿਆਨੀ ਪਿੰਦਰਪਾਲ ਸਿੰਘ ਦੇ ਨਿਵਾਸ ਵਿਖੇ ਪਹੁੰਚ ਕੇ ਮਾਤਾ ਬਲਬੀਰ ਕੌਰ ਦੇ ਅੰਤਿਮ ਦਰਸ਼ਨ ਕੀਤੇ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਹਨਾਂ ਆਖਿਆ ਕਿ ਮਾਂ ਦਾ ਸਰੀਰਕ ਵਿਛੋੜਾ ਮੁਨੱਖ ਦੇ ਜੀਵਨ ਦਾ ਸਭ ਤੋਂ ਵੱਡਾਔਖਾ ਸਮਾ ਹੁੰਦਾ ਹੈ, ਜਿਸ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੇ ਓਟ-ਆਸਰੇ ਅਤੇ ਸੰਗੀ ਸਨੇਹੀਆਂ ਦੇ ਸਾਥ ਨਾਲ ਹੀ ਲੰਘਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਮਾਂ ਦਾ ਵਿਛੋੜਾ ਮਨੁੱਖ ਨੂੰ ਸਾਰੀ ਉਮਰ ਨਹੀ ਭੁੱਲਦਾ ਪਰ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਹੀ ਮੰਨਣਾ ਪੈਂਦਾ ਹੈ। ਉਹਨਾਂ ਕਿਹਾ ਕਿ ਗਿਆਨੀ ਪਿੰਦਰਪਾਲ ਸਿੰਘ ਦੀ ਕੌਮ ਪ੍ਰਤੀ ਮਹਾਨ ਸੇਵਾ ਅਤੇ ਵਿਦਵਤਾ ਪਿੱਛੇ ਉਹਨਾਂ ਦੇ ਮਾਤਾ ਬਲਬੀਰ ਕੌਰ ਦੀ ਮਹਾਨ ਘਾਲਣਾ ਰਹੀ ਹੈ, ਜਿਹਨਾਂ ਨੇ ਬਚਪਨ ਤੋਂ ਹੀ ਉਹਨਾਂ ਨੂੰ ਤੀਖਣ ਬੁੱਧੀ ਅਤੇ ਧਾਰਮਿਕ ਸਿੱਖਿਆ ਦੇ ਕੇ ਗੁਣੀ ਬਣਾਇਆ।

ਡਾ. ਚੀਮਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਦੁਖ ਦੀ ਘੜੀ ਵਿੱਚ ਗਿਆਨੀ ਪਿੰਦਰਪਾਲ ਸਿੰਘ ਹੁਰਾਂ ਦੇ ਪਰਿਵਾਰ ਨਾਲ ਖੜਾ ਹੈ ਅਤੇ ਊੁਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਸਤਿਗੁਰੂ ਮਾਤਾ ਬਲਬੀਰ ਕੌਰ ਨੂੰ ਆਵਾ ਗਵਣ ਤੋਂ ਮੁਕਤ ਕਰਕੇ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਬਖਸ਼ਣ।

Check Also

13 ਸਤੰਬਰ ਤੱਕ ਦੀ ਵੱਡੀ ਭਵਿੱਖਬਾਣੀ

ਪੰਜਾਬ ਦੇ ਮੌਸਮ ਨੇ ਰੁਖ ਬਦਲ ਲਿਆ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ …