Home / ਪੰਜਾਬੀ ਖਬਰਾਂ / ਭਾਖੜਾ ‘ਚ ਡਿੱਗੀ ਸਲੰਡਰਾਂ ਨਾਲ ਭਰੀ ਗੱਡੀ

ਭਾਖੜਾ ‘ਚ ਡਿੱਗੀ ਸਲੰਡਰਾਂ ਨਾਲ ਭਰੀ ਗੱਡੀ

new

ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨਹਿਰ ਵਿੱਚ ਗੈਸ ਸਿਲੰਡਰ (Gas Cylinders) ਰੁੜ੍ਹੇ ਆਉਂਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਪਟਿਆਲਾ ਦੀ ਦੱਸੀ ਜਾ ਰਹੀ ਹੈ। ਦਰਅਸਲ ਇੱਥੋਂ ਦੇ ਕਸਬਾ ਸ਼ੁਤਰਾਣਾ ਵਿਖੇ ਰਾਤ ਗੈਸ ਸਿਲੰਡਰਾਂ ਨਾਲ ਭਰੀ ਹੋਈ ਪਿਕਅਪ ਗੱਡੀ ਭਾਖੜਾ ਨਹਿਰ ਵਿੱਚ ਡਿੱਗ ਗਈ। ਨਹਿਰ ਵਿੱਚ ਡਿੱਗੇ ਸਿਲੰਡਰਾਂ ਦੀ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਉੱਥੇ ਹੀ ਗੱਡੀ ਦਾ ਡਰਾਈਵਰ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿੱਚ ਡਰਾਈਵਰ ਪਾਣੀ ਦੇ ਤੇਜ਼ ਵਹਾਅ ਵਿੱਚ ਲਾਪਤਾ ਹੋ ਗਿਆ ਹੈ, ਜਿਸ ਦੀ ਪੁਲਿਸ ਅਤੇ ਪਰਿਵਾਰ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਪਾਤੜਾਂ ਦੀ ਗੈਸ ਏਜੰਸੀ ਦੀ ਗੈਸ ਸਿਲੰਡਰਾਂ ਵਾਲੀ ਗੱਡੀ ਭਾਖੜਾ ਨਹਿਰ ਦੀ ਪਟੜੀ ਉੱਤੇ ਖਨੌਰੀ ਤੋਂ ਸ਼ੁਤਰਾਣਾ ਕਸਬੇ ਵੱਲ ਆ ਰਹੀ ਸੀ ਤਾਂ ਪਿੰਡ ਨਾਈਵਾਲਾ ਨੇੜੇ ਗੱਡੀ ਬੈਕ ਕਰਦੇ ਸਮੇਂ ਅਚਾਨਕ ਗੱਡੀ ਭਾਖੜਾ ਨਹਿਰ ਵਿੱਚ ਡਿੱਗ ਗਈ। ਲਾਪਤਾ ਡਰਾਈਵਰ ਦੀ ਪਛਾਣ ਗੁਰਦਿੱਤ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਸ਼ੁਤਰਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮੱਦਦ ਨਾਲ ਗੱਡੀ ਤਾਂ ਬਰਾਮਦ ਕਰ ਲੲਂ ਹੈ ਪਰ ਗੁਰਦਿੱਤ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ। (Gas Cylinders)

newhttps://punjabiinworld.com/wp-admin/options-general.php?page=ad-inserter.php#tab-4

ਪਤਾ ਲੱਗਾ ਹੈ ਕਿ ਗੁਰਦਿੱਤਾ ਸਿੰਘ ਪੁੱਤਰ ਬਲਦੇਵ ਸਿੰਘ ਵਾਰਡ ਨੰਬਰ 2 ਪਾਤੜਾਂ ਦਾ ਰਹਿਣ ਵਾਲਾ ਹੈ , ਜਿਹੜਾ ਬੀਤੀ ਸ਼ਾਮ 5 ਵਜੇ HP ਗੈਸ ਸਲੰਡਰਾਂ ਨਾਲ ਭਰੀ ਗੱਡੀ ਲੈ ਕੇ ਜਾ ਰਿਹਾ ਜਿੱਥੇ ਉਸ ਨਾਲ ਹਲਕਾ ਸ਼ੁਤਰਾਣਾ ਦੇ ਘੱਗਾ ਕੋਲ ਹਾਦਸਾ ਵਾਪਰਿਆ ਅਤੇ ਗੁਰਦਿਤਾ ਸਿੰਘ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਸਮੇਤ ਭਾਖੜਾ ਨਹਿਰ ਦੇ ਵਿੱਚ ਡੁੱਬ ਗਿਆ। ਗੋਤਾਖੋਰਾਂ ਦੀ ਟੀਮ ਨੇ ਸਿਲੰਡਰਾਂ ਅਤੇ ਗੱਡੀ ਨੂੰ ਬਾਹਰ ਕੱਢ ਲਿਆ ਹੈ ਪਰ ਗੁਰਦਿੱਤਾ ਦੀ ਭਾਲ ਜਾਰੀ ਹੈ। (Gas Cylinders)

new
Advertisement

Check Also

1 ਚੀਜ਼ ਵਰਤ ਕੇ ਦੋਖੋ ਦਿਮਾਗ ਕੰਮ ਨਹੀਂ ਕਰਦਾ

 ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਚੀਜ਼ ਨੂੰ ਯਾਦ ਕਰਨ ਦੀ ਕੋਸ਼ਿਸ਼ …

error: Content is protected !!