Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਰਸੋਈ ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ

ਰਸੋਈ ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ

new

ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ‘ਚ ਡਰਾਈਵਰਾਂ ਦੀ ਹੜਤਾਲ ਦੇ ਕਾਰਨ ਰਸੋਈ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜ਼ਿਆਦਾਤਰ ਗੈਸ ਏਜੰਸੀਆਂ ‘ਤੇ 2 ਤਾਰੀਖ਼ ਤੋਂ ਬਾਅਦ ਖ਼ਪਤਕਾਰਾਂ ਵੱਲੋਂ ਕਰਵਾਈ ਜਾ ਰਹੀ ਬੁਕਿੰਗ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ। ਇਸ ਕਾਰਨ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਹਨ।

ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਡਰਾਈਵਰਾਂ ਵੱਲੋਂ ਇੰਡੀਅਨ ਗੈਸ ਕੰਪਨੀ ਨਾਲ ਸਬੰਧਿਤ ਨਾਭਾ ਪਲਾਂਟ ਦੇ ਬਾਹਰ ਸਵੇਰ ਤੋਂ ਹੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਘਰੇਲੂ ਗੈਸ ਸਿਲੰਡਰ ਨਾਲ ਭਰੀਆਂ ਗੱਡੀਆਂ ਦਾ ਚੱਕਾ ਜਾਮ ਹੋ ਗਿਆ ਅਤੇ ਗੈਸ ਏਜੰਸੀਆਂ ‘ਤੇ ਸਿਲੰਡਰਾਂ ਦੀ ਸਪਲਾਈ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

newhttps://punjabiinworld.com/wp-admin/options-general.php?page=ad-inserter.php#tab-4

ਉੱਥੇ ਹੀ ਸੂਬੇ ‘ਚ ਚੱਲ ਪੈ ਰਹੀ ਕੜਾਕੇ ਦੀ ਠੰਡ ਕਾਰਨ ਹਰ ਘਰ ‘ਚ ਗੈਸ ਦਾ ਇਸਤੇਮਾਲ ਜ਼ੋਰਾਂ ‘ਤੇ ਹੋ ਰਿਹਾ ਹੈ, ਇਸ ਦੌਰਾਨ ਗੈਸ ਦੀ ਸਪਲਾਈ ਨਾ ਹੋਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਅਜਿਹੇ ‘ਚ ਉਨ੍ਹਾਂ ਖ਼ਪਤਕਾਰਾਂ ‘ਤੇ ਜ਼ਿਆਦਾ ਅਸਰ ਪਿਆ ਹੈ, ਜਿਨ੍ਹਾਂ ਕੋਲ ਸਿਰਫ ਇਕ ਹੀ ਸਿਲੰਡਰ ਹੈ, ਜਦੋਂ ਕਿ ਜਿਨ੍ਹਾਂ ਕੋਲ 2 ਸਿਲੰਡਰ ਹਨ, ਉਹ ਖ਼ਪਤਕਾਰ ਐਡਵਾਂਸ ਦੇ ਤੌਰ ‘ਤੇ ਦੂਜਾ ਸਿਲੰਡਰ ਭਰਵਾ ਕੇ ਰੱਖ ਲੈਂਦੇ ਹਨ।

new

Advertisement

Check Also

ਪਿੰਡਾਂ ਵਾਲਿਆਂ ਵੱਲੋਂ ਭਾਈ ਸਾਹਿਬ ਨੂੰ ਜਿਤਾਉਣ ਲਈ ਵੱਡਾ ਐਲਾਨ

ਅਸਾਮ ਦੀ ਡਿਬਰੂਗੜ੍ਹ ਜ਼ੇਲ੍ਹ ਵਿਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ …

error: Content is protected !!