Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਅਗਲੇ 5 ਦਿਨਾਂ ਲਈ ਜਾਰੀ ਕੀਤਾ ਅਲਰਟ

ਅਗਲੇ 5 ਦਿਨਾਂ ਲਈ ਜਾਰੀ ਕੀਤਾ ਅਲਰਟ

ਪੰਜਾਬ ’ਚ ਹੁਣ ਕੜਾਕੇ ਦੀ ਠੰਢ ਨੇ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਥਾਵਾਂ ’ਤੇ ਪੈ ਰਹੀ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ ਹੈ। ਸੂਬੇ ’ਚ ਕੁਝ ਥਾਵਾਂ ’ਤੇ ਬੂੰਦਾਬਾਂਦੀ ਵੀ ਹੋਈ। ਸ਼ਨੀਵਾਰ ਨੂੰ ਲੁਧਿਆਣਾ, ਅੰਮ੍ਰਿਤਸਰ ਤੇ ਫ਼ਤਹਿਗੜ੍ਹ ਸਾਹਿਬ ਪੰਜਾਬ ਦੇ ਸਭ ਤੋਂ ਠੰਢੇ ਇਲਾਕੇ ਰਹੇ। ਇਨ੍ਹਾਂ ਸ਼ਹਿਰਾਂ ਦਾ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜਦਕਿ ਫ਼ਰੀਦਕੋਟ ’ਚ 4.2, ਗੁਰਦਾਸਪੁਰ ’ਚ 4.3, ਮੋਗੇ ’ਚ 4.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਅਗਲੇ ਪੰਜ ਦਿਨਾਂ ਤਕ ਪੰਜਾਬ ’ਚ ਸੰਘਣੀ ਧੁੰਦ ਪਵੇਗੀ। ਸੋਮਵਾਰ ਨੂੰ ਤਾਪਮਾਨ ਦੋ ਤੋਂ ਤਿੰਨ ਡਿਗਰੀ ਹੋਰ ਡਿੱਗ ਸਕਦਾ ਹੈ। ਹਾਲਾਂਕਿ ਬਾਰਿਸ਼ ਦੀ ਅਜੇ ਸੰਭਾਵਨਾ ਨਹੀਂ ਹੈ। ਜਦਕਿ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਕੁੱਝ ਇਲਾਕਿਆਂ ’ਚ ਬੱਦਲਵਾਈ ਦੇ ਨਾਲ ਨਾਲ ਬੂੰਦਾਬਾਂਦੀ ਜ਼ਰੂਰ ਹੋ ਸਕਦੀ ਹੈ।

ਇਸ ਦੇ ਨਾਲ ਮੌਸਮ ਵਿਭਾਗ ਨੇ ਧੁੰਦ ਦਰਮਿਆਨ ਵਾਹਨਾਂ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।ਇਸ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ’ਚ ਠੰਢ ਅਤੇ ਧੁੰਦ ਨੇ ਪੱਕੇ ਡੇਰੇ ਲਾਏ ਹੋਏ ਹਨ। ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਉੱਤਰੀ ਪੰਜਾਬ ਅਤੇ ਉੱਤਰੀ ਹਰਿਆਣਾ ਦੇ ਕੁਝ ਖੇਤਰਾਂ ਵਿਚ ਸਵੇਰੇ ਸੰਘਣੀ ਧੁੰਦ ਛਾਈ ਰਹੇਗੀ।

ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਠੰਢ ਹੋਰ ਵੱਧ ਸਕਦੀ ਹੈ। ਮੌਸਮ ਵਿਗਿਆਨੀਆਂ ਮੁਤਾਬਕ 17 ਅਤੇ 18 ਦਸੰਬਰ ਨੂੰ ਅਸਾਮ, ਮੇਘਾਲਿਆ ਅਤੇ ਤ੍ਰਿਪੁਰਾ ਵਿਚ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਹੈ। ਆਈ. ਐੱਮ. ਡੀ. ਨੇ ਅਗਲੇ ਦੋ ਦਿਨਾਂ ਵਿਚ ਭਾਰਤੀ ਪ੍ਰਾਇਦੀਪ ਦੇ ਸਭ ਤੋਂ ਦੱਖਣੀ ਸਿਰੇ ’ਤੇ ਬਾਰਿਸ਼ ਦੀ ਗਤੀਵਿਧੀ ਦੀ ਭਵਿੱਖਬਾਣੀ ਕੀਤੀ ਹੈ।

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.