ਡਿਪਸ ਸਕੂਲ ਦੀ ਟੀਚਰ ਨੂੰ ਕੈਨੇਡਾ ਵਿਚ ਪੀ. ਆਰ. ਦਿਵਾਉਣ ਦੇ ਨਾਂ ’ਤੇ ਗਲੋਬਲ ਇਮੀਗ੍ਰੇਸ਼ਨ ਪਲੇਸਮੈਂਟ ਸਰਵਿਸ ਵਾਸਲ ਟਾਵਰ ਦੇ ਮਾਲਕ ਸਿਧਾਰਥ ਕਟਾਰੀਆ ਨੇ ਲੱਖਾਂ ਰੁਪਏ ਦਾ ਫਰਾਡ ਕਰ ਲਿਆ। ਲੰਮੀ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਏਜੰਟ ਸਿਧਾਰਥ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਡਿਪਸ ਸਕੂਲ ਦੀ ਟੀਚਰ ਨੀਨਾ ਨੇ ਦੱਸਿਆ ਕਿ ਉਸ ਨੇ 2022 ਵਿਚ ਉਸ ਨੇ ਕੈਨੇਡਾ ਵਿਚ ਪੀ. ਆਰ. ਅਪਲਾਈ ਕਰਨ ਲਈ ਸਿਧਾਰਥ ਕਟਾਰੀਆ ਦੇ ਆਫਿਸ ਜਾ ਕੇ ਉਸ ਨਾਲ ਮੀਟਿੰਗ ਕੀਤੀ ਸੀ। ਉਸ ਨੇ ਦਸਤਾਵੇਜ਼ਾਂ ਵੇਖ ਕੇ ਏਜੰਟ ਨੇ ਉਸ ਨੂੰ ਭਰੋਸਾ ਦਿੱਤਾ ਕਿ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਦਾ ਆਸਾਨੀ ਨਾਲ ਪੀ. ਆਰ. ਲੱਗ ਜਾਵੇਗਾ ਪਰ ਉਸ ਦੇ ਲਈ 4.50 ਲੱਖ ਦਾ ਖ਼ਰਚਾ ਆਵੇਗਾ।
ਸਿਧਾਰਥ ਕਟਾਰੀਆ ਨੇ ਪਹਿਲਾਂ ਐਗਰੀਮੈਂਟ ਸਾਈਨ ਕਰਕੇ ਉਸ ਕੋਲੋਂ 75 ਹਜ਼ਾਰ ਰੁਪਏ ਲੈ ਲਏ। ਬਾਅਦ ਵਿਚ ਜੌਬ ਆਫ਼ਰ ਦਾ ਲੈਟਰ ਆਉਣ ਦਾ ਕਹਿ ਕੇ ਉਸ ਨੂੰ ਦੋਬਾਰਾ ਆਫਿਸ ਵਿਚ ਬੁਲਾਇਆ ਅਤੇ 2 ਲੱਖ ਰੁਪਏ ਦੀ ਮੰਗ ਕੀਤੀ। ਨੀਨਾ ਨੇ ਕਿਹਾ ਕਿ ਉਸ ਨੇ ਏਜੰਟ ਨੂੰ 2 ਲੱਖ ਰੁਪਏ ਹੋਰ ਦੇ ਦਿੱਤੇ। ਬਾਕੀ ਪੈਸੇ ਪੀ. ਆਰ. ਲੈਟਰ ਆਉਣ ਤੋਂ ਬਾਅਦ ਦਿੱਤੇ ਜਾਣੇ ਸਨ ਪਰ ਇਸ ਤੋਂ ਪਹਿਲਾਂ ਏਜੰਟ ਸਿਧਾਰਥ ਨੇ ਉਸ ਨੂੰ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਬਹਾਨੇ ਲਾ ਕੇ ਉਸ ਦੇ ਚੱਕਰ ਲੁਆਉਣੇ ਸ਼ੁਰੂ ਕਰ ਦਿੱਤੇ।
ਨੀਨਾ ਨੇ ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਐਂਟੀ-ਫਰਾਡ ਵਿਚ ਲੰਮੀ ਜਾਂਚ ਤੋਂ ਬਾਅਦ ਸਿਧਾਰਥ ਕਟਾਰੀਆ ਪੁੱਤਰ ਓਮ ਪ੍ਰਕਾਸ਼ ਕਟਾਰੀਆ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸਿਧਾਰਥ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਸੀ ਪਰ ਉਹ ਨਹੀਂ ਆਇਆ। ਪੁਲਸ ਨੇ ਉਸ ਦੇ ਸਟਾਫ਼ ਨੂੰ ਜਾਂਚ ਵਿਚ ਸ਼ਾਮਲ ਕੀਤਾ ਸੀ, ਜਿਨ੍ਹਾਂ ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਉਹ ਆਪਣੇ ਮਾਲਕ ਸਿਧਾਰਥ ਦੇ ਕਹਿਣ ’ਤੇ ਹੀ ਕਲਾਸ ਤੋਂ ਪੈਸਿਆਂ ਦੀ ਮੰਗ ਕਰਦੇ ਸਨ। ਫਿਲਹਾਲ ਸਿਧਾਰਥ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.