Home / ਦੁਨੀਆ ਭਰ / ਮੀਤ ਹੇਅਰ ਦੀਆਂ ਮੰਗਣੀ ਦੀਆਂ ਤਸਵੀਰਾਂ

ਮੀਤ ਹੇਅਰ ਦੀਆਂ ਮੰਗਣੀ ਦੀਆਂ ਤਸਵੀਰਾਂ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੇਰਠ ਦੀ ਗੁਰਵੀਨ ਕੌਰ ਨਾਲ 29 ਅਕਤੂਬਰ ਨੂੰ ਮੰਗਣੀ ਕਰ ਲਈ ਹੈ। ਮੰਗਣੀ ਦਾ ਸਮਾਰੋਹ ਮੇਰਠ ਦੇ ਗੌਡਵਿਨ ਹੋਟਲ ਵਿੱਚ ਹੋਇਆ। ਦੋਹਾਂ ਦਾ ਵਿਆਹ 7 ਨਵੰਬਰ ਨੂੰ ਚੰਡੀਗੜ੍ਹ ਕੇ ਫੋਰੈਸਟ ਹਿਲ ਵਿਚ ਹੋਵੇਗਾ।ਰਿਸੈਪਸ਼ਨ 8 ਨਵੰਬਰ ਨੂੰ ਹੋਵੇਗੀ। ‘ਆਪ’ ਲੀਡਰ ਗੁਰਮੀਤ ਸਿੰਘ ਪੰਜਾਬ ਦੇ ਬਰਨਾਲਾ ਤੋਂ ਵਿਧਾਇਕ ਹਨ। ਉਹ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ। ਗੁਰਮੀਤ ਸਿੰਘ ਦਾ ਜਨਮ 21 ਅਪ੍ਰੈਲ 1989 ਨੂੰ ਬਰਨਾਲਾ ਵਿੱਚ ਹੋਇਆ ਹੈ।

new

ਕੌਣ ਹੈ ਖੇਡ ਮੰਤਰੀ ਦੀ ਦੁਲਹਨ ਗੁਰਵੀਨ ਕੌਰ—ਡਾ. ਗੁਰਵੀਨ ਕੌਰ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੌਜਿਸਟ ਹਨ। ਉਹ ਮੇਰਠ ਦੇ ਗੌਡਵਿਨ ਗਰੁੱਪ ਦੇ ਡਾਇਰੈਕਟਰ ਅਤੇ ਭਾਰਤੀ ਓਲੰਪਿਕ ਸੰਘ ਦੇ ਉੱਚ ਅਧਿਕਾਰੀ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਡਾ. ਗੁਰਵੀਨ ਕੌਰ ਭੂਪੇਂਦਰ ਸਿੰਘ ਬਾਜਵਾ ਦੀ ਸਭ ਤੋਂ ਵੱਡੀ ਬੇਟੀ ਹਨ। ਇਕ ਮਹੀਨੇ ਪਹਿਲਾਂ ਇਹ ਰਿਸ਼ਤਾ ਤੈਅ ਹੋਇਆ ਸੀ। ਗੁਰਮੀਤ ਸਿੰਘ ਮੀਤ ਤਿੰਨ ਭੈਣਾਂ ਦੇ ਇਕਲੌਤੇ ਅਤੇ ਛੋਟੇ ਭਰਾ ਹਨ। ਬਾਜਵਾ ਪਰਿਵਾਰ ਵਿੱਚ ਇਹ ਪਹਿਲਾ ਵਿਆਹ ਹੋਵੇਗਾ।

ਇਹ ਹਸਤੀਆਂ ਪੰਜਾਬ ਦੇ ‘ਆਪ’ ਆਗੂ ਗੁਰਮੀਤ ਸਿੰਘ ਦੀ ਕੁੜਮਾਈ ਵਿੱਚ ਸ਼ਾਮਲ ਹੋਈਆਂ—ਇਸ ਖ਼ਾਸ ਮੌਕੇ ਕੇਂਦਰੀ ਪਸ਼ੂ ਧਨ ਰਾਜ ਮੰਤਰੀ ਡਾ: ਸੰਜੀਵ ਬਾਲਿਆਨ, ਊਰਜਾ ਰਾਜ ਮੰਤਰੀ ਸੋਮੇਂਦਰ ਤੋਮਰ, ਮੇਰਠ ਦੇ ਸੰਸਦ ਮੈਂਬਰ ਰਾਜਿੰਦਰ ਅਗਰਵਾਲ, ਕੈਂਟ ਦੇ ਵਿਧਾਇਕ ਅਮਿਤ ਅਗਰਵਾਲ, ਸਿਟੀ ਵਿਧਾਇਕ ਰਫੀਕ ਅੰਸਾਰੀ, ਕਿਥੋਰ ਦੇ ਵਿਧਾਇਕ ਸਾਬਕਾ ਮੰਤਰੀ ਸ਼ਾਹਿਦ ਮਨਜ਼ੂਰ, ਸੀਵਾਲ ਖਾਸ ਦੇ ਵਿਧਾਇਕ ਗੁਲਾਮ ਮੁਹੰਮਦ ਹਾਜ਼ਰ ਸਨ।

newhttps://punjabiinworld.com/wp-admin/options-general.php?page=ad-inserter.php#tab-4

ਇਸ ਤੋਂ ਇਲਾਵਾ ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਕੁਮਾਰ ਰਾਣਾ, ਮਹਾਨਗਰ ਦੇ ਪ੍ਰਧਾਨ ਸੁਰੇਸ਼ ਜੈਨ ਰਿਤੂਰਾਜ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਉੱਤਰਾਖੰਡ ਦੇ ਡੀ. ਜੀ. ਪੀ. ਅਸ਼ੋਕ ਕੁਮਾਰ, ਸਾਬਕਾ ਆਈਪੀਐਸ ਗੁਰਦਰਸ਼ਨ ਸਿੰਘ ਆਦਿ ਮਹਿਮਾਨ ਵੀ ਪੁੱਜੇ।

new

ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਪਿਤਾ ਭੁਪਿੰਦਰ ਸਿੰਘ ਬਾਜਵਾ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਹਨ। ਦੱਸ ਦਈਏ ਕਿ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ‘ਆਪ’ ਵਿਧਾਇਕ ਨਰਿੰਦਰ ਕੌਰ ਭਾਰਜ, ਰਾਜ ਸਭਾ ਮੈਂਬਰ ਰਾਘਵ ਚੱਢਾ ਵਿਆਹ ਕਰਵਾ ਚੁੱਕੇ ਹਨ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!