Home / ਦੁਨੀਆ ਭਰ / ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਮੌਸਮ ਰਡਾਰ ਤੇ ਆਪ ਸਭ ਦਾ ਸਵਾਗਤ ਹੈ,ਖਰਾਬ ਮੌਸਮ ਪਿਛਾ ਛੱਡਦਾ ਨਹੀਂ ਲਗਦਾ,ਅਰਬ ਸਾਗਰ ਤੋਂ ਲਗਾਤਾਰ ਨਮੀਂ ਵਾਲੀ ਹਵਾ ਦੇ ਫਲੋ ਕਾਰਨ ਪੱਛਮ ਸਾਈਡ ਤੁਰਕਮੇਨਿਸਤਾਨ ਅਫਗਾਨਿਸਤਾਨ ਸਾਈਡ ਤੋਂ ਆਉਣ ਵਾਲੇ ਸਿਸਟਮ ਖਤਰਨਾਕ ਹੋ ਰਹੇ ਹਨ,ਇਸ ਕਰੋਪੀ ਚ ਅਗਲਾ ਸਿਸਟਮ ਆਉਣ ਵਾਲੇ 48 ਘੰਟਿਆਂ ਚ ਉਤਰੀ ਕਸ਼ਮੀਰ ਚ ਮੌਸਮ ਦੀ ਪਹਿਲੀ ਬਰਫਬਾਰੀ ਨਾਲ ਦਸਤਕ ਦੇਵੇਗਾ,ਇਹ ਪੰਜਾਬ ਦੇ ਕਾਫੀ ਹਿੱਸੇ ਚ ਬਾਰਿਸ਼,ਝੱਖੜ ਕੁਝ ਸਮੇਂ ਲਈ ਗੜੇਮਾਰੀ ਵੀ ਹੋਵੇਗੀ,ਇਸ ਵਾਰ ਮਾਝੇ ਨਾਲ ਕੁਝ ਹਿਸਾ ਮਾਲਵੇ ਦਾ ਵੀ ਪ੍ਰਭਾਵਿਤ ਹੋਵੇਗਾ,ਫਿਲਹਾਲ ਆਉਣ ਵਾਲੇ 24 ਘੰਟਿਆਂ ਚ ਬੱਦਲਵਾਈ ਤਾਂ ਰਹੇਗੀ ਪਰ ਬਾਰਿਸ਼ ਦੇ ਚਾਂਸ ਨਹੀਂ,ਰਾਤ ਦਾ ਔਸਤ ਤਾਪਮਾਨ 18 ਰਹੇਗਾ,ਦਿਨ ਦਾ ਔਸਤ ਤਾਪਮਾਨ 32 ਰਹੇਗਾ ਹਵਾ ਦਿਸ਼ਾ ਬਦਲ ਬਦਲ ਕੇ ਚੱਲੇਗੀ..

new

ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਠੰਡ ਜ਼ੋਰ ਫੜ੍ਹ ਲਵੇਗੀ ਕਿਉਂਕਿ ਮੌਸਮ ‘ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਦਰਅਸਲ ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਠੰਡ ਵੱਧ ਜਾਵੇਗੀ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ 15-16 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਨਾਲ ਦਿਨ ਦੇ ਤਾਪਮਾਨ ‘ਚ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਵਿਭਾਗ ਮੁਤਾਬਕ 13 ਅਕਤੂਬਰ ਨੂੰ ਪੰਜਾਬ ‘ਚ ਸਰਗਰਮ ਹੋਣ ਜਾ ਰਹੀ ਪੱਛਮੀ ਗੜਬੜੀ ਕਾਰਨ ਮੌਸਮ ‘ਚ ਬਦਲਾਅ ਹੋਵੇਗਾ ਅਤੇ 15-16 ਅਕਤੂਬਰ ਨੂੰ ਕੁੱਝ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਦੱਸਣਯੋਗ ਹੈ ਕਿ ਪੰਜਾਬ ‘ਚ ਸਵੇਰ ਅਤੇ ਸ਼ਾਮ ਦੇ ਸਮੇਂ ਹਲਕੀ ਠੰਡ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਦਿਨ ਤੇ ਰਾਤ ਦਾ ਤਾਪਮਾਨ ਡਿੱਗਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ, ਗੁਰਦਾਸਪੁਰ ਅਤੇ ਨਵਾਂਸ਼ਹਿਰ ‘ਚ ਰਾਤ ਦਾ ਤਾਪਮਾਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!