Home / ਦੁਨੀਆ ਭਰ / ਗੁਰੂਘਰ ਚ ਜੋੜੇ ਭੁੱਲ ਜਾਣ ਦਾ ਸੰਕੇਤ

ਗੁਰੂਘਰ ਚ ਜੋੜੇ ਭੁੱਲ ਜਾਣ ਦਾ ਸੰਕੇਤ

ਗੁਰੂਘਰ ਚ ਚੱਪਲਾਂ ਜੋੜੇ ਭੁੱਲ ਆਉਣ ਦਾ ਸੰਕੇਤ ਜਾਣਕੇ ਤੁਸੀ ਹੈਰਾਨ ਰਹਿ ਜਾਉਗੇ”’ਸੇਵਾ ਤੋਂ ਭਾਵ ਹੈ ਖਿਦਮਤ। ਅਧਿਆਤਮਿਕ ਮਾਰਗ ‘ਤੇ ਚੱਲਣ ਲਈ ਗੁਰੂ ਘਰ ਵਿੱਚ ਨਿਰ-ਇੱਛਤ ਅਤੇ ਸ਼ਰਧਾ ਵਿੱਚ ਕੀਤੀ ਗਈ ਸੇਵਾ ਦੀ ਬੜੀ ਮਹਾਨਤਾ ਹੈ ਅਤੇ ਗੁਰੂ ਦੇ ਦਰ ‘ਤੇ ਪਰਵਾਨ ਹੁੰਦੀ ਹੈ।

new

ਗੁਰੂ ਦੀ ਸੇਵਾ ਸਾਰੇ ਤਪਾਂ ਤੋਂ ਉੱਤਮ ਸੇਵਾ ਹੈ ਇਸ ਦੇ ਸਾਹਮਣੇ ਘਰ ਬਾਹਰ ਛੱਡ ਕੇ ਜੰਗਲਾਂ, ਗੁਫ਼ਾਵਾਂ ਅਤੇ ਭੋਰਿਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਕਸ਼ਟ ਸਹਿ ਕੇ ਕੀਤੇ ਜਪ-ਤਪ ਸਭ ਤੁੱਛ ਹਨ। ਸੇਵਾ ਕਰਨ ਵਾਲੇ ਸੇਵਕ ਦਾ ਹਿਉਮੈ ਰੋਗ ਕੱਟਿਆ ਜਾਂਦਾ ਹੈ। ਸੇਵਾ ਕਰਨ ਨਾਲ ਮਨ ਵਿੱਚ ਹਲੀਮੀ ਆਉਂਦੀ ਹੈ।

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ ਗੁਰੂ ਗਰੰਥ ਸਾਹਿਬ ਅੰਗ 644 ਸੇਵਾ ਦੀਆਂ ਕਈ ਕਿਸਮਾ ਹਨ।ਧਨ ਦੀ ਸੇਵਾ: ਕਿਰਤ ਕਰਕੇ ਵੰਡ ਛਕਣਾ, ਦਸਾਂ ਨੋਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਗੁਰੂ ਵਾਲੇ ਪਾਸੇ ਲਾਉਣਾ।ਘਾਲਿ ਖਾਇ ਕਿਛੁ ਹਥਹੁ ਦੇਇ॥

newhttps://punjabiinworld.com/wp-admin/options-general.php?page=ad-inserter.php#tab-4

ਨਾਨਕ ਰਾਹੁ ਪਛਾਣਹਿ ਸੇਇ॥ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 1345 ਤਨ ਦੀ ਸੇਵਾ: ਹੱਥਾਂ ਪੈਰਾਂ ਨਾਲ ਸਰਬੱਤ ਦੇ ਭਲੇ ਲਈ ਸੇਵਾ ਕਰਨੀ ਜਿਵੇਂ ਗੁਰੂ ਘਰ ‘ਚ ਜੋੜੇ ਝਾੜਨੇ, ਭਾਂਡੇ ਮਾਂਜਣ, ਲੰਗਰ ਪਕਾਉਣਾ ਤੇ ਵਰਤਾਉਣਾ।

new

ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਣਾ॥ ਗੁਰੂ ਗਰੰਥ ਸਾਹਿਬ ਅੰਗ 748 ਮਨ ਦੀ ਸੇਵਾ: ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਤੋਂ ਬਣਾਉਣਾ। ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ ਗੁਰੂ ਗਰੰਥ ਸਾਹਿਬ ਅੰਗ 918

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!