ਨਿੱਕੇ ਹੁੰਦਿਆਂ ਜਦੋਂ ਤੁਸੀਂ ਚੰਨ ਨੂੰ ਦੇਖਦੇ ਸੀ ਤਾਂ ਕੀ ਤੁਹਾਨੂੰ ਪਤਾ ਸੀ ਕਿ ਇਸ ‘ਤੇ ਇੰਨੇ ਵੱਡੇ-ਵੱਡੇ ਟੋਏ ਹਨ? ਜਾਂ ਜਿੰਨਾ ਗੋਲ ਇਹ ਤੁਹਾਨੂੰ ਦਿਖਾਈ ਦੇ ਰਿਹਾ ਹੈ, ਓਨਾ ਅਸਲ ‘ਚ ਹੈ ਨਹੀਂ।ਚੰਨ ਨੂੰ ਲੈ ਕੇ ਅਜਿਹੀਆਂ ਕਿੰਨੀਆਂ ਹੀ ਗੱਲਾਂ, ਕਹਾਣੀਆਂ ਅਤੇ ਧਾਰਨਾਵਾਂ ਹਨ। ਅੱਜ ਜਦੋਂ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ ‘ਤੇ ਪਹੁੰਚਣ ਲਈ ਹੁਣ ਕੁਝ ਹੀ ਘੰਟੇ ਬਾਕੀ ਹਨ, ਤਾਂ ਦੁਨੀਆਂ ਭਰ ਦੇ ਵਿਗਿਆਨੀਆਂ ਅਤੇ ਲੋਕਾਂ ਦੀਆਂ ਨਜ਼ਰਾਂ ਇਸ ‘ਤੇ ਬਣੀਆਂ ਹੋਈਆਂ ਹਨ।
ਚੰਦਰਯਾਨ-3, 23 ਅਗਸਤ ਦੀ ਸ਼ਾਮ ਕਰੀਬ 6 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰ ਸਕਦਾ ਹੈ। ਚੰਦਰਯਾਨ-3 ਦੇ ਲਾਂਚ ਹੋਣ ਦੇ ਨਾਲ-ਨਾਲ ਚੰਦਰਮਾ ਨੂੰ ਲੈ ਕੇ ਵੀ ਲੋਕਾਂ ਦੀ ਦਿਲਚਸਪੀ ਵਧਦੀ ਨਜ਼ਰ ਆ ਰਹੀ ਹੈ।ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ‘ਤੇ ਚੰਨ ਨਾਲ ਜੁੜੇ ਕਈ ਸਵਾਲ ਪੁੱਛੇ ਜਾ ਰਹੇ ਹਨ। ਇੱਥੇ ਅਸੀਂ ਤੁਹਾਨੂੰ ਚੰਦਰਮਾ ਨਾਲ ਜੁੜੀਆਂ ਅਜਿਹੀਆਂ ਹੀ 10 ਗੱਲਾਂ ਦੱਸ ਰਹੇ ਹਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।
1. ਚੰਨ ਗੋਲ ਨਹੀਂ ਹੈ– ਪੂਰਨਮਾਸੀ ਵਾਲੇ ਦਿਨ, ਚੰਦ ਬਿਲਕੁਲ ਗੋਲ ਦਿਖਾਈ ਦਿੰਦਾ ਹੈ। ਪਰ ਅਸਲ ਵਿੱਚ ਇੱਕ ਉਪਗ੍ਰਹਿ ਦੇ ਰੂਪ ਵਿੱਚ ਚੰਦਰਮਾ ਇੱਕ ਗੇਂਦ ਵਾਂਗ ਗੋਲ ਨਹੀਂ ਹੈ ਸਗੋਂ ਇਹ ਅੰਡਾਕਾਰ ਹੈ। ਇਸ ਲਈ, ਜਦੋਂ ਤੁਸੀਂ ਚੰਦਰਮਾ ਨੂੰ ਦੇਖ ਰਹੇ ਹੋ, ਤਾਂ ਤੁਹਾਨੂੰ ਇਸ ਦਾ ਕੁਝ ਹਿੱਸਾ ਹੀ ਨਜ਼ਰ ਆਉਂਦਾ ਹੈ। ਇਸ ਦੇ ਨਾਲ ਹੀ ਚੰਦਰਮਾ ਦਾ ਭਾਰ ਵੀ ਇਸ ਦੇ ਜਿਓਮੈਟ੍ਰਿਕ ਸੈਂਟਰ ਵਿੱਚ ਨਹੀਂ ਹੈ। ਇਹ ਇਸ ਦੇ ਜਿਓਮੈਟ੍ਰਿਕ ਸੈਂਟਰ ਤੋਂ 1.2 ਮੀਲ ਦੂਰ ਹੈ।
2. ਚੰਨ ਕਦੇ ਪੂਰਾ ਨਹੀਂ ਦਿਖਾਈ ਦਿੰਦਾ—ਜਦੋਂ ਤੁਸੀਂ ਚੰਦਰਮਾ ਨੂੰ ਦੇਖਦੇ ਹੋ, ਤਾਂ ਤੁਸੀਂ ਇਸ ਦਾ ਵੱਧ ਤੋਂ ਵੱਧ 59 ਪ੍ਰਤੀਸ਼ਤ ਦੇਖ ਸਕਦੇ ਹੋ।ਚੰਦ ਦਾ 41 ਫੀਸਦੀ ਹਿੱਸਾ ਧਰਤੀ ਤੋਂ ਨਜ਼ਰ ਹੀ ਨਹੀਂ ਆਉਂਦਾ। ਜੇਕਰ ਤੁਸੀਂ ਪੁਲਾੜ ‘ਚ ਜਾ ਕੇ ਉਸ 41 ਫੀਸਦੀ ਖੇਤਰ ‘ਚ ਖੜ੍ਹੇ ਹੋਵੋ ਤਾਂ ਤੁਹਾਨੂੰ ਧਰਤੀ ਨਜ਼ਰ ਨਹੀਂ ਆਵੇਗੀ।
3. ‘ਬਲੂ ਮੂਨ’ ਦਾ ਜਵਾਲਾਮੁਖੀ ਫਟਣ ਨਾਲ ਸਬੰਧ—ਮੰਨਿਆ ਜਾਂਦਾ ਹੈ ਕਿ ਚੰਦਰਮਾ ਨਾਲ ਜੁੜਿਆ ‘ਬਲੂ ਮੂਨ’ ਸ਼ਬਦ 1883 ਵਿਚ ਇੰਡੋਨੇਸ਼ੀਆ ਦੇ ਕ੍ਰਾਕਾਤੋਆ ਟਾਪੂ ਵਿੱਚ ਜਵਾਲਾਮੁਖੀ ਫਟਣ ਕਾਰਨ ਇਸਤੇਮਾਲ ਵਿੱਚ ਆਇਆ। ਇਸ ਨੂੰ ਧਰਤੀ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਵਿੱਚ ਗਿਣਿਆ ਜਾਂਦਾ ਹੈ।
ਕੁਝ ਰਿਪੋਰਟਾਂ ਮੁਤਾਬਕ, ਇਸ ਧਮਾਕੇ ਦੀ ਆਵਾਜ਼ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ, ਮਾਰੀਸ਼ਸ ਤੱਕ ਸੁਣੀ ਗਈ ਸੀ।ਇਸ ਧਮਾਕੇ ਤੋਂ ਬਾਅਦ ਮਾਹੌਲ ‘ਚ ਇੰਨੀ ਸੁਆਹ ਫੈਲ ਗਈ ਕਿ ਸੁਆਹ ਨਾਲ ਭਰੀਆਂ ਰਾਤਾਂ ‘ਚ ਚੰਦ ਨੀਲਾ ਦਿਖਾਈ ਦਿੱਤਾ। ਇਸ ਤੋਂ ਬਾਅਦ ਹੀ ਇਸ ‘ਬਲੂ ਮੂਨ’ ਸ਼ਬਦਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.