ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਦੋਸਤੋ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜਾ ਵੱਡੀ ਅਪਡੇਟ ਆਈ ਹੈ। ਦੋਸਤੋ ਵੱਡੇ ਪੱਧਰ ਤੇ ਬੱਦਲ ਬਾਈ ਪੰਜਾਬ ਵੱਲ ਨੂੰ ਵੱਧ ਰਹੀ ਹੈ। ਜਿਸ ਦੇ ਚੱਲਦੇ ਇੱਕ ਵਾਰ ਫਿਰ ਤੋਂ ਮੌਸਮ ’ਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਬੱਦਲਵਾਈ ਜੰਮੂ ਅਤੇ ਹਿਮਾਚਲ ਪ੍ਰਦੇਸ਼ ਨੂੰ ਪਾਰ ਕਰਕੇ ਪੰਜਾਬ ਦੇ ਵਿੱਚ ਦਾਖਲ ਹੋ ਸਕਦੀ ਹੈ।

ਤੇ ਕਈ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਦੀ ਹੋਈ ਵੀ ਨਜ਼ਰ ਆਵੇਗੀ। ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਮੌਸਮ ਦੇਖਣ ਨੂੰ ਪੂਰਾ ਸਾਫ਼ ਨਜ਼ਰ ਆ ਰਿਹਾ ਹੈ। ਪਰ ਇਹ ਸਿਸਟਮ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਹੀ ਬਣਦਾ ਹੋਇਆ ਨਜ਼ਰ ਆਵੇਗਾ।ਪੰਜਾਬ ’ਚ ਇੱਕ ਵਾਰ ਫਿਰ ਤੋਂ ਕਰਵਟ ਲੈਣ ਦੀ ਤਿਆਰੀ ਕਰ ਰਿਹਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ’ਚ ਕਈ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ।ਦੋਸਤੋ ਇਹ ਬੱਦਲਵਾਈ ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਪਾਰ ਕਰਕੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਵੇਗੀ। ਦੋਸਤੋ ਇਹ ਸਿਸਟਮ ਦੁਪਹਿਰ ਤੋਂ ਬਾਅਦ ਹੀ ਬਣਦਾ ਹੋਇਆ ਨਜ਼ਰ ਆਵੇਗਾ।

ਪਰ ਫਿਲਹਾਲ ਇਹ ਮੌਸਮ ਸਾਫ਼ ਦੇਖਣ ਦੇ ਵਿਚ ਆ ਰਿਹਾ ਹੈ।ਦੋਸਤੋ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕੋਟਕਪੂਰਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਰੂਪਨਗਰ ਫਤਹਿਗੜ੍ਹ ਸਾਹਿਬ ਦੇ ਵਿੱਚ ਬੱਦਲਵਾਈ ਦਾ ਅਸਰ ਦੇਖਣ ਨੂੰ ਮਿਲੇਗਾ।ਅਤੇ ਪੱਛਮੀ ਮਾਲਵੇ ਦੇ ਜਿਲ੍ਹੇ ਜ਼ਿਆਦਾਤਰ ਸਾਫ਼ ਰਹਿਣ ਦੇ ਆਸਾਰ ਹਨ।

ਹਿਮਾਚਲ ’ਚ ਰਹੇਗਾ ਇਸ ਤਰ੍ਹਾਂ ਦਾ ਮੌਸਮ —ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਮਾਨਸੂਨ ਕਮਜ਼ੋਰ ਹੋ ਗਿਆ ਹੈ। ਹੁਣ ਸੂਬੇ ਵਿੱਚ ਇੱਕ ਹਫ਼ਤੇ ਤੱਕ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸੂਬੇ ਵਿੱਚ ਅਜੇ ਵੀ 488 ਸੜਕਾਂ, 295 ਬਿਜਲੀ ਟਰਾਂਸਫਾਰਮਰ ਅਤੇ 154 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਠੱਪ ਪਈਆਂ ਹਨ। ਸ਼ਨੀਵਾਰ ਨੂੰ ਸੂਬੇ ‘ਚ 45 ਮਕਾਨ ਢਹਿ ਗਏ, 166 ਘਰ ਅੰਸ਼ਿਕ ਤੌਰ ‘ਤੇ ਨੁਕਸਾਨੇ ਗਏ। 251 ਗਊਸ਼ਾਲਾਵਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਸਾਰੇ ਇਲਾਕਿਆਂ ‘ਚ ਕਈ ਦਿਨਾਂ ਬਾਅਦ ਦਿਨ ਭਰ ਮੌਸਮ ਸਾਫ ਰਿਹਾ।