Home / ਦੁਨੀਆ ਭਰ / ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਨੂੰ ਕੀਤਾ ਚੈਲੇਂਜ

ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਨੂੰ ਕੀਤਾ ਚੈਲੇਂਜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਤਲਖ਼ ਕਲਾਮੀ ਹੋ ਰਹੀ ਹੈ। ਹਾਲਾਂਕਿ ਭਗਵੰਤ ਮਾਨ ਨੂੰ ਸਿਆਸਚ ਵਿੱਚ ਲਿਆਉਣ ਵਾਲੇ ਬਾਦਲ ਹੀ ਸਨ ਪਰ ਹੁਣ ਦੋਵੇਂ ਇੱਕ ਦੂਜੇ ਦੇ ਕੱਟੜ ਸਿਆਸੀ ਵਿਰੋਧੀ ਹਨ। ਇਸ ਮੌਕੇ ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਨੂੰ ਸਭ ਤੋਂ ਵੱਡਾ ਡਰਾਮੇਬਾਜ਼ ਕਹਿ ਦਿੱਤਾ ਹੈ।

new

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਮਨਪ੍ਰੀਤ ਬਾਦਲ ‘ਤੇ ਪਰਚਾ ਦਰਜ ਹੋ ਸਕਦਾ ਹੈ ਤਾਂ ਸਮਝੋ ਮੈਂ ਕਿਸੇ ਨੂੰ ਨਹੀਂ ਬਖ਼ਸ਼ਦਾ ਹਾਂ। ਮਾਨ ਨੇ ਕਿਹਾ ਕਿ ਬੇਸ਼ੱਕ ਮਨਪ੍ਰੀਤ ਬਾਦਲ ਨਾਲ ਉਨ੍ਹਾਂ ਦੀ ਸਿਆਸੀ ਵਿੱਚ ਐਂਟਰੀ ਹੋਈ ਸੀ ਪਰ ਮਨਪ੍ਰੀਤ ਬਾਦਲ ਸ਼ਹੀਦਾਂ ਦੀ ਧਰਤੀ ਤੋਂ ਸਹੁੰ ਚੁੱਕ ਕੇ ਕਾਂਗਰਸ ਵਿੱਚ ਗਏ ਤੇ ਹੁਣ ਭਾਜਪਾ ਵਿੱਚ ਚਲੇ ਗਏ ਹਨ, ਮੈਂ ਤਾਂ ਹਾਲੇ ਵੀ ਉਸ ਸਹੁੰ ਉੱਤੇ ਹੀ ਖੜ੍ਹਾਂ ਹਾਂ।

ਇਸ ਮੌਕੇ ਮਾਨ ਨੇ ਡਰਾਮੇਬਾਜ਼ ਕਹਿਣ ਦੇ ਜਵਾਬ ਵਿੱਚ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸਹੁੰ ਚੁੱਕਣ ਤੋਂ ਬਾਅਦ ਕਾਂਗਰਸ ‘ਚ ਚਲੇ ਜਾਣਾ ਤੇ ਫੇਰ ਭਾਜਪਾ ‘ਚ ਜਾਣਾ ਇਸ ਤੋਂ ਵੱਡਾ ਕੋਈ ਡਰਾਮੇਬਾਜ਼ ਨਹੀਂ ਹੋ ਸਕਦਾ। ਮਨਪ੍ਰੀਤ ਬਾਦਲ ਨੂੰ ਤਾਂ ਡਰਾਮਿਆਂ ਦਾ Oscar ਮਿਲਣਾ ਚਾਹੀਦਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਭਗਵੰਤ ਮਾਨ ਨੇ ਕਿਹਾ ਕਿ ਇਹ ਮੁਗਲਾਂ ਵੇਲੇ ਉਨ੍ਹਾਂ ਨਾਲ ਸੀ ਅੰਗਰੇਜ਼ਾਂ ਵੇਲੇ ਉਨ੍ਹਾਂ ਨਾਲ ਆ ਗਏ। ਅਕਾਲੀਆਂ ਵੇਲੇ ਅਕਾਲੀ ਦਲ ਨਾਲ ਸੀ ਇਸ ਤੋਂ ਬਾਅਦ ਕਾਂਗਰਸ ਵੇਲੇ ਕਾਂਗਰਸ ਵਿੱਚ ਆ ਗਏ ਤੇ ਹੁਣ ਭਾਜਪਾ ਵਿੱਚ ਆ ਗਏ ਹਨ। ਪਰ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਲੋਕਾਂ ਨਾਲ ਕਦੋਂ ਸੀ ਤੇ ਕਦੋਂ ਹੋਣਗੇ ?

new

ਜ਼ਿਕਰ ਕਰ ਦਈਏ ਕਿ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਵੱਲੋਂ ਸੱਦਾ ਮਿਲਣ ਤੋਂ ਬਾਅਦ ਦੋਵਾਂ ਲੀਡਰਾਂ ਵਿੱਚ ਸਿਆਸੀ ਦੂਸ਼ਣਬਾਜ਼ੀ ਜ਼ੋਰਾਂ ਉੱਤੇ ਹੈ। ਮਨਪ੍ਰੀਤ ਬਾਦਲ ਵੱਲੋਂ ਕਿਹਾ ਗਿਆ ਸੀ ਭਗਵੰਤ ਜੀ – ਡਰਾਮੇ ਕਰਨਾ ਤੁਹਾਡਾ ਪੇਸ਼ਾ ਸੀ ਤੇ ਹੁਣ ਵੀ ਹੈ। ਪੰਜਾਬ ਦੇ ਲੋਕ ਤੁਹਾਡੇ ਡਰਾਮੇ ਦੇਖ ਰਹੇ ਨੇ। ਇਸ ਦੇ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਹੈ। ਹੁਣ ਅੱਗੇ-ਅੱਗੇ ਵੇਖਣਾ ਦਿਲਚਸਪ ਹੋਵੇਗਾ ਕਿ ਆਖ਼ਰ ਇਹ ਮੁੱਦਾ ਕਿੰਨਾ ਕੁ ਲੰਬਾ ਖਿਚਿਆ ਜਾਂਦਾ ਹੈ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!