Home / ਦੁਨੀਆ ਭਰ / ਰੂਸ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ!

ਰੂਸ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ!

ਰੂਸ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਰੂਸ ਹੁਣ ਭਾਰਤੀਆਂ ਨੂੰ ਈ-ਵੀਜ਼ਾ ਜਾਰੀ ਕਰੇਗਾ। ਇਹ ਸਹੂਲਤ ਪਹਿਲੀ ਅਗਸਤ ਤੋਂ ਸ਼ੁਰੂ ਹੋਏਗੀ। ਅਹਿਮ ਗੱਲ ਹੈ ਸ਼ੈਨੇਗਨ ਵੀਜ਼ਾ ਧਾਰਕ ਵੀ ਰੂਸ ਲਈ ਈ-ਵੀਜ਼ਾ ਵਾਸਤੇ ਅਰਜ਼ੀ ਦੇ ਸਕਦੇ ਹਨ। ਰੂਸ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਰੂਸ ਹੁਣ ਭਾਰਤੀਆਂ ਨੂੰ ਈ-ਵੀਜ਼ਾ ਜਾਰੀ ਕਰੇਗਾ। ਇਹ ਸਹੂਲਤ ਪਹਿਲੀ ਅਗਸਤ ਤੋਂ ਸ਼ੁਰੂ ਹੋਏਗੀ। ਅਹਿਮ ਗੱਲ ਹੈ ਸ਼ੈਨੇਗਨ ਵੀਜ਼ਾ ਧਾਰਕ ਵੀ ਰੂਸ ਲਈ ਈ-ਵੀਜ਼ਾ ਵਾਸਤੇ ਅਰਜ਼ੀ ਦੇ ਸਕਦੇ ਹਨ। ਵੀਜ਼ੇ ਦੀ ਫੀਸ 3300 ਰੁਪਏ ਦੇ ਕਰੀਬ ਹੋਵੇਗੀ ਤੇ ਈ-ਵੀਜ਼ਾ 60 ਦਿਨਾਂ ਲਈ ਵੈਧ ਹੋਵੇਗਾ। ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਰੂਸ ਪਹਿਲੀ ਅਗਸਤ ਤੋਂ ਭਾਰਤੀਆਂ ਲਈ ਈ-ਵੀਜ਼ਾ ਸ਼ੁਰੂ ਕਰੇਗਾ। ਇਸ ਨਾਲ ਭਾਰਤ ਉਨ੍ਹਾਂ 49 ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਸ ਦੇ ਨਾਗਰਿਕ ਸੈਰ-ਸਪਾਟਾ, ਕਾਰੋਬਾਰ ਤੇ ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਈ-ਵੀਜ਼ਾ ’ਤੇ ਸਫਰ ਕਰਨ ਦੇ ਯੋਗ ਹੋਣਗੇ। ਰੂਸੀ ਈ-ਵੀਜ਼ਾ ਅਰਜ਼ੀਕਾਰਾਂ ਨੂੰ ਪਹਿਲਾਂ ਤੋਂ ਉਲਟ ਪੂਰੇ ਦੇਸ਼ ਤੱਕ ਪਹੁੰਚ ਮੁਹੱਈਆ ਕਰਾਏਗਾ ਜਿੱਥੇ ਕੁਝ ਖੇਤਰਾਂ ਲਈ ਵੱਖਰੇ ਈ-ਵੀਜ਼ਾ ਦੀ ਲੋੜ ਹੁੰਦੀ ਸੀ। ਇੱਥੋਂ ਤੱਕ ਸ਼ੈਨੇਗਨ ਵੀਜ਼ਾ ਧਾਰਕ ਵੀ ਰੂਸ ਲਈ ਈ-ਵੀਜ਼ਾ ਵਾਸਤੇ ਅਰਜ਼ੀ ਦੇ ਸਕਦੇ ਹਨ। ਈ-ਵੀਜ਼ਾ ਸ਼ੁਰੂ ਹੋਣ ਨਾਲ ਰੂਸੀ ਅੰਬੈਸੀ ਰਾਹੀਂ ਵੀਜ਼ੇ ਲਈ ਅਰਜ਼ੀ ਦੇਣ ਤੋਂ ਰਾਹਤ ਮਿਲੇਗੀ।ਹਾਸਲ ਜਾਣਕਾਰੀ ਮੁਤਾਬਕ ਵੀਜ਼ੇ ਦੀ ਫੀਸ 3300 ਰੁਪਏ ਦੇ ਕਰੀਬ ਹੋਵੇਗੀ ਅਤੇ ਈ-ਵੀਜ਼ਾ 60 ਦਿਨਾਂ ਲਈ ਵੈਧ ਹੋਵੇਗਾ। ਮੁਸਾਫਰ ਰੂਸ ਵਿੱਚ ਇੱਕ ਸਮੇਂ ਅੰਦਰ ਸਿਰਫ਼ 16 ਦਿਨ ਠਹਿਰ ਸਕਣਗੇ। ਹਾਲਾਂਕਿ ਭਾਰਤੀ ਆਪਣੀ ਹੋਟਲ ਦੀ ਰਿਜ਼ਰਵੇਸ਼ਨ ਅਨੁਸਾਰ ਛੇ ਮਹੀਨੇ ਲੰਮਾ ਟੂਰਿਸਟ ਵੀਜ਼ਾ ਹਾਸਲ ਕਰ ਸਕਦੇ ਹਨ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!