Home / ਦੁਨੀਆ ਭਰ / ਪੰਜਾਬ ਚ ਹੜ੍ਹਾਂ ਬਾਰੇ ਵੱਡੀ ਜਾਣਕਾਰੀ

ਪੰਜਾਬ ਚ ਹੜ੍ਹਾਂ ਬਾਰੇ ਵੱਡੀ ਜਾਣਕਾਰੀ

ਪਿਛਲੇ ਕੁੱਝ ਦਿਨਾਂ ਤੋਂ ਸੂਬੇ ‘ਚ ਭਾਰੀ ਮੀਂਹ ਅਤੇ ਹੜ੍ਹ ਦੀ ਸਥਿਤੀ ਕਾਰਨ ਨਾ ਸਿਰਫ ਜਨਜੀਵਨ ਪ੍ਰਭਾਵਿਤ ਹੋਇਆ, ਸਗੋਂ ਹੁਣ ਇਸ ਦਾ ਅਸਰ ਸੂਬੇ ਦੇ ਨਾਗਰਿਕਾਂ ਦੀ ਸਿਹਤ ’ਤੇ ਵੀ ਪਿਆ ਹੈ। ਇਸ ਨਾਲ ਸੂਬੇ ਦੀਆਂ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। 26 ਦਿਨਾਂ ‘ਚ ਡੇਂਗੂ ਦੇ ਮਾਮਲੇ ਤਿੱਗਣੇ ਦੇ ਕਰੀਬ ਹੋ ਗਏ ਹਨ। ਜਾਣਕਾਰੀ ਅਨੁਸਾਰ ਜ਼ਿਆਦਾ ਮੀਂਹ ਅਤੇ ਹੜ੍ਹ ਤੋਂ ਬਾਅਦ ਪਾਣੀ ਇਕੱਠਾ ਹੋਣ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਦਾ ਸ਼ੱਕ ਤਾਂ ਪਹਿਲਾਂ ਹੀ ਜਤਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਸੂਬੇ ‘ਚ 30 ਜੂਨ ਤੱਕ ਡੇਂਗੂ ਦੇ 125 ਮਾਮਲੇ ਸਾਹਮਣੇ ਆਏ ਸਨ, ਜਦੋਂਕਿ ਉਸ ਤੋਂ ਬਾਅਦ ਸਿਰਫ 26 ਦਿਨਾਂ ‘ਚ ਹੀ ਇਹ ਅੰਕੜਾ 350 ਪਾਰ ਕਰ ਚੁੱਕਿਆ ਹੈ।

ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਵਿਚੋਂ ਇੱਕ ਚਿਕਨਗੁਨੀਆ ਦੇ ਮਾਮਲਿਆਂ ‘ਚ ਵੀ ਭਾਰੀ ਮੀਂਹ, ਹੜ੍ਹ ਅਤੇ ਪਾਣੀ ਇਕੱਠਾ ਹੋਣ ਕਾਰਨ ਵਾਧਾ ਦਰਜ ਕੀਤਾ ਗਿਆ ਹੈ। ਜਿੱਥੇ 14 ਜੁਲਾਈ ਤੱਕ ਸੂਬੇ ‘ਚ ਚਿਕਨਗੁਨੀਆ ਦੇ ਮਾਮਲਿਆਂ ਦੀ ਗਿਣਤੀ 6 ਸੀ, ਉੱਥੇ ਹੀ ਹੁਣ ਉਹ ਵੱਧ ਕੇ 15 ਹੋ ਗਈ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਪਿਛਲੇ ਦਿਨ ਸੂਬੇ ‘ਚ ਡੇਂਗੂ ਦੀ ਸੰਭਾਵਨਾ ਨੂੰ ਲੈ ਕੇ 250 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 38 ਸੈਂਪਲ ਪਾਜ਼ੇਟਿਵ ਪਾਏ ਗਏ, ਜਦੋਂਕਿ ਜਨਵਰੀ ਤੋਂ ਹੁਣ ਤੱਕ 6 ਹਜ਼ਾਰ ਤੋਂ ਜ਼ਿਆਦਾ ਸੈਂਪਲ ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 350 ਡੇਂਗੂ ਦੇ ਪਾਜ਼ੇਟਿਵ ਮਾਮਲੇ ਪਾਏ ਗਏ। ਸ਼ੁਕਰ ਇਹ ਹੈ ਕਿ ਹਾਲੇ ਤੱਕ ਇਨ੍ਹਾਂ ਬੀਮਾਰੀਆਂ ਨੇ ਕਿਸੇ ਦੀ ਜਾਨ ਨਹੀਂ ਲਈ।ਜਾਣਕਾਰੀ ਅਨੁਸਾਰ ਸੂਬੇ ‘ਚ ਪਿਛਲੇ ਦਿਨ ਜੋ 38 ਸੈਂਪਲ ਡੇਂਗੂ ਦੇ ਪਾਜ਼ੇਟਿਵ ਪਾਏ ਗਏ, ਉਨ੍ਹਾਂ ‘ਚ ਸਭ ਤੋਂ ਜ਼ਿਆਦਾ 18 ਮਾਮਲੇ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਹਨ। ਇਨ੍ਹਾਂ 38 ਮਾਮਲਿਆਂ ‘ਚ 1-1 ਜ਼ਿਲ੍ਹਾ ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ ਅਤੇ ਤਰਨਤਾਰਨ ਨਾਲ ਸਬੰਧਤ ਹੈ, ਜਦੋਂ ਕਿ 2 ਮਾਮਲੇ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਏ ਹਨ।

ਜਾਣਕਾਰੀ ਅਨੁਸਾਰ 1 ਜਨਵਰੀ ਤੋਂ ਲੈ ਕੇ ਹੁਣ ਤੱਕ ਡੇਂਗੂ ਦੇ 359 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ 30 ਜੂਨ ਤੱਕ ਇਹ ਗਿਣਤੀ 125 ਸੀ। ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 6,565 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 359 ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 79 ਮਾਮਲੇ ਜ਼ਿਲ੍ਹਾ ਬਠਿੰਡਾ ਨਾਲ ਜੁੜੇ ਹੋਏ ਹਨ।ਸਿਹਤ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ 2023 ਦੇ ਮਾਨਸੂਨ ਸੀਜ਼ਨ ਦੇ ਨਤੀਜੇ ਵਜੋਂ ਭਿਆਨਕ ਹੜ੍ਹ ਨਾਲ ਬਹੁਤ ਨੁਕਸਾਨ ਹੋਇਆ ਹੈ। ਅਜਿਹੀ ਸਥਿਤੀ ‘ਚ ਬੀਮਾਰੀਆਂ ਅਤੇ ਪ੍ਰਕੋਪ ਇੱਕ ਹੋਰ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ। ਸਮੇਂ ’ਤੇ ਕਾਰਵਾਈ ਕੀਤੀ ਜਾਵੇ ਤਾਂ ਇਸ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਨ੍ਹਾਂ ਸੁਝਾਵਾਂ ਦਾ ਪਾਲਣ ਕਰ ਕੇ ਸੁਰੱਖਿਅਤ ਰਿਹਾ ਜਾ ਸਕਦਾ ਹੈ।

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …