Home / ਦੁਨੀਆ ਭਰ / ਮਾਲਵਾ ‘ਚ ਤਬਾਹੀ ਮਚਾਉਣ ਵਾਲਾ ਘੱਗਰ

ਮਾਲਵਾ ‘ਚ ਤਬਾਹੀ ਮਚਾਉਣ ਵਾਲਾ ਘੱਗਰ

ਹੜ੍ਹਾਂ ਨੇ ਸਾਰੇ ਪਾਸੇ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਨਾਲ ਲੋਕਾਂ ਦੇ ਘਰ, ਖੇਤ ਬਰਬਾਦ ਹੋ ਗਏ ਹਨ। ਹੜ੍ਹਾਂ ਨਾਲ ਪੰਜਾਬ ਵਿਚ ਹੁਣ ਤੱਕ ਕੁਲ 41 ਲੋਕਾਂ ਦੀ ਮੌਤ ਹੋ ਗਈ। ਹੜ੍ਹਾਂ ਨੇ ਗੁਆਂਢੀ ਸੂਬੇ ਹਰਿਆਣੇ ਵਿਚ ਵੀ ਤਬਾਹੀ ਮਚਾਈ ਹੈ। ਘੱਗਰ ਦਰਿਆ ਦਾ ਪਾਣੀ ਇਸ ਸਮੇਂ ਉਫਾਨ ‘ਤੇ ਹੈ। ਦਰਿਆ ਦੇ ਪਾਣੀ ਨੇ ਕਈ ਇਲਾਕਿਆਂ ਵਿਚ ਮਾਰ ਕੀਤੀ ਹੈ। ਫਤਿਹਾਬਾਦ ਦੇ ਰਤਿਆ ਕੋਲੋਂ ਦਰਿਆ ਵਿਚੋਂ ਇਕ ਨਵ- ਵਿਆਹੇ ਜੋੜਾ ਰੁੜ੍ਹ ਗਿਆ,ਜਿਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਨੇ ਬਾਹਰ ਕੱਢਿਆ ਹੈ। ਇਹ ਦੋਵੇਂ ਦਰਿਆ ਵਿਚ ਰੁੜ੍ਹ ਕੇ ਆਏ ਦੱਸੇ ਜਾ ਰਹੇ ਹਨ। ਦੋਵਾਂ ਨੂੰ ਪਿੰਡ ਦੇ ਲੋਕਾਂ ਨੇ ਬਾਹਰ ਕੱਢਿਆ। ਪਾਣੀ ਵਿਚੋਂ ਬਾਹਰ ਕੱਢਣ ਤੋਂ ਬਾਅਦ ਮੁਢਲੀ ਸਹਾਇਤੀ ਦਿਤੀ ਗਈ।

new

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਤੀ ਪਤਨੀ ਦੇ ਸਾਹ ਚੱਲ ਰਹੇ ਸਨ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਮਾਨਸਾ ਜ਼ਿਲ੍ਹੇ ਵਿੱਚ ਘੱਗਰ ਦੇ ਚਾਂਦਪੁਰਾ ਬੰਨ੍ਹ ਸਮੇਤ ਕਈ ਹੋਰ ਬੰਨ੍ਹਾਂ ਦੇ ਟੁੱਟਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਨੂੰ ਮਿਲਾਉਣ ਵਾਲੇ ਦੋ ਕੌਮੀ ਮਾਰਗ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਏ ਹਨ। ਇਨ੍ਹਾਂ ਵਿੱਚ ਲੁਧਿਆਣਾ-ਸਿਰਸਾ ਵਾਇਆ ਮਾਨਸਾ ਅਤੇ ਬੁਢਲਾਡਾ ਤੋਂ ਰਤੀਆ ਫ਼ਤਿਆਬਾਦ ਮਾਰਗ ਸ਼ਾਮਲ ਹਨ ਜਿਸ ਕਾਰਨ ਹਰਿਆਣਾ, ਰਾਜਸਥਾਨ ਅਤੇ ਦਿੱਲੀ ’ਚੋਂ ਵਪਾਰਕ ਸਾਮਾਨ ਨੂੰ ਲਿਆਉਣ ਤੇ ਭੇਜਣ ਲਈ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ। ਇਨ੍ਹਾਂ ਵੱਡੀਆਂ ਸੜਕਾਂ ਉਤੇ ਪਾਣੀ ਆਉਣ ਕਾਰਨ ਮੁੱਖ ਮਾਰਗਾਂ ਨੂੰ ਬੰਦ ਕੀਤਾ ਗਿਆ ਹੈ। ਇਨ੍ਹਾਂ ਮਾਰਗਾਂ ’ਤੇ ਹੁਣ ਦੋਨੋਂ ਸੂਬਿਆਂ ਦੀ ਬੱਸ ਸੇਵਾ ਵੀ ਪ੍ਰਭਾਵਤ ਹੋ ਗਈ ਹੈ। ਅੱਜ ਕੁੱਝ ਕੁ ਬੱਸਾਂ ਲਿੰਕ ਰੋਡ ਰਾਹੀਂ ਸਿਰਸਾ ਅਤੇ ਫ਼ਤਿਆਬਾਦ ਨੂੰ ਆਈਆਂ ਤੇ ਗਈਆਂ। ਉਧਰ ਪੂਰੇ ਜ਼ਿਲ੍ਹੇ ਦੇ 17 ਪਿੰਡਾਂ ਵਿੱਚ ਹੁਣ ਤੱਕ ਹੜ੍ਹ ਦਾ ਪਾਣੀ ਦਾਖ਼ਲ ਹੋ ਚੁੱਕਿਆ ਹੈ,ਜਿਨ੍ਹਾਂ ਵਿਚੋਂ ਛੇ ਪਿੰਡ ਪਾਣੀ ਵਿੱਚ ਘਿਰ ਗਏ ਹਨ।

ਪਾਣੀ ਵਿੱਚ ਘਿਰੇ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਆਪਣੀਆਂ ਗਲੀਆਂ ਅਤੇ ਘਰਾਂ ਮੂਹਰੇ ਉਚੇ ਬੰਨ੍ਹ ਮਾਰ ਕੇ ਘਰਾਂ ਨੂੰ ਬਚਾਇਆ ਹੋਇਆ ਹੈ। ਇਸ ਵੇਲੇ ਜ਼ਿਲ੍ਹੇ ਵਿਚਲੇ ਪਿੰਡ ਬੀਰੇਵਾਲਾ ਡੋਗਰਾ, ਗੋਰਖਨਾਥ, ਰਿਉਂਦ ਕਲਾਂ, ਰਿਉਂਦ ਖੁਰਦ, ਭਾਵਾ, ਕਾਹਨਗੜ੍ਹ, ਹਾਕਮਵਾਲਾ, ਕੁਲਰੀਆਂ, ਜੁਗਲਾਨ, ਗੰਢੂ ਕਲਾਂ, ਗੰਢੂ ਖੁਰਦ ਪਾਣੀ ਵਿੱਚ ਪੂਰੀ ਤਰ੍ਹਾਂ ਘਿਰੇ ਹੋਏ ਹਨ। ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਹੜ੍ਹਾਂ ਦਾ ਪਾਣੀ ਸੜਕਾਂ ’ਤੇ ਆਉਣ ਲੱਗਿਆ ਹੈ ਤਾਂ ਪ੍ਰਸ਼ਾਸਨ ਨੇ ਮਜਬੂਰੀ ਵੱਸ ਇਨ੍ਹਾਂ ਮੁੱਖ ਮਾਰਗਾਂ ਨੂੰ ਲੋਕ ਹਿੱਤਾਂ ਲਈ ਬੰਦ ਕੀਤਾ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!