ਬਹੁਤ ਸਾਰੇ ਅਜਿਹੇ ਲੋਕ ਹਨ ਜੋ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਕਰਦੇ ਹਨ। ਉੱਧਰ ਸਰਦੀਆਂ ’ਚ ਲੋਕ ਜ਼ਿਆਦਾਤਰ ਚਾਹ ਜਾਂ ਕੌਫੀ ਦਾ ਸਹਾਰਾ ਲੈਂਦੇ ਹਨ। ਥਕਾਵਟ ਉਤਾਰਣ ਲਈ ਲੋਕ ਦਿਨ ’ਚ ਕਈ ਵਾਰ ਚਾਹ ਪੀਂਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਤੁਹਾਡੀ ਸਿਹਤ ਲਈ ਸਹੀ ਹੈ ਜਾਂ ਨਹੀਂ। ਜ਼ਿਆਦਾ ਮਾਤਰਾ ’ਚ ਚਾਹ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਚੱਲੋ ਅੱਜ ਤੁਹਾਨੂੰ ਦੱਸਦੇ ਹਾਂ ਜ਼ਿਆਦਾ ਚਾਹ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਦੇ ਬਾਰੇ ’ਚ..
ਕਿੰਨੀ ਮਾਤਰਾ ’ਚ ਕਰਨੀ ਚਾਹੀਦੀ ਹੈ ਚਾਹ ਦੀ ਵਰਤੋਂ ਇਕ ਕੱਪ ਚਾਹ ’ਚ 20 ਤੋਂ 60 ਮਿਲੀਗ੍ਰਾਮ ਦੇ ਵਿਚਕਾਰ ਕੈਫੀਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਲਈ ਦਿਨ ’ਚ 3 ਕੱਪ ਤੋਂ ਜ਼ਿਆਦਾ ਚਾਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ।ਖਾਲੀ ਢਿੱਡ ਚਾਹ ਪੀਣ ਨਾਲ ਸੀਨੇ ’ਚ ਜਲਨ, ਢਿੱਡ ’ਚ ਗੈਸ ਅਤੇ ਇਨਡਾਈਜੇਸ਼ਨ ਵਰਗੀਆਂ ਪ੍ਰੇਸ਼ਾਨੀਆਂ ਤੁਹਾਨੂੰ ਝੱਲਣੀਆਂ ਪੈ ਸਕਦੀਆਂ ਹਨ।
ਖਾਲੀ ਢਿੱਡ ਚਾਹ ਪੀਣ ਨਾਲ ਸੀਨੇ ’ਚ ਜਲਨ, ਢਿੱਡ ’ਚ ਗੈਸ ਅਤੇ ਇਨਡਾਈਜੇਸ਼ਨ ਵਰਗੀਆਂ ਪ੍ਰੇਸ਼ਾਨੀਆਂ ਤੁਹਾਨੂੰ ਝੱਲਣੀਆਂ ਪੈ ਸਕਦੀਆਂ ਹਨ। ਚਾਹ ’ਚ ਕੈਫੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਚੱਕਰ ਆਉਂਦੇ ਹਨ। ਅਜਿਹੀ ਸਥਿਤੀ ਉਦੋਂ ਬਣਦੀ ਹੈ ਜਦੋਂ ਤੁਸੀਂ 400-500 ਮਿਲੀਗ੍ਰਾਮ ਤੋਂ ਜ਼ਿਆਦਾ ਕੈਫੀਨ ਦੀ ਵਰਤੋਂ ਕਰ ਲੈਂਦੇ ਹੋ। ਹਾਲਾਂਕਿ ਤਣਾਅ ਨਾਲ ਜੂਝ ਰਿਹਾ ਵਿਅਕਤੀ ਜੇਕਰ ਘੱਟ ਮਾਤਰਾ ’ਚ ਚਾਹ ਦੀ ਵਰਤੋਂ ਕਰਦਾ ਹੈ ਤਾਂ ਵੀ ਉਸ ਨੂੰ ਚੱਕਰ ਆ ਸਕਦੇ ਹਨ। ਹੱਦ ਤੋਂ ਜ਼ਿਆਦਾ ਚਾਹ ਪੀਣਾ ਇਨਸਾਨ ਨੂੰ ਇਸ ਦਾ ਆਦੀ ਬਣਾ ਦਿੰਦੀ ਹੈ ਜਿਸ ਕਾਰਨ ਚਾਹ ਨਾ ਮਿਲਣ ’ਤੇ ਬੇਹੱਦ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਕਈ ਵਾਰ ਇਨਸਾਨ ਚਿੜਚਿੜਾਪਣ ਵੀ ਮਹਿਸੂਸ ਕਰਨ ਲੱਗਦਾ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.