Home / ਦੁਨੀਆ ਭਰ / ਅੜੀਸਰ ਗੁਰੂਘਰ ਸਾਹਿਬ ਦਾ ਇਤਿਹਾਸ

ਅੜੀਸਰ ਗੁਰੂਘਰ ਸਾਹਿਬ ਦਾ ਇਤਿਹਾਸ

ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਇਤਿਹਾਸਕ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਵਿਸ਼ਵ ਭਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ। ਇਸ ਗੁਰੂ ਘਰ ਵਿੱਚ ਹਰ ਐਤਵਾਰ ਮੇਲਾ ਲੱਗਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਗੁਰੂ ਘਰ ਤੋਂ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਗੁਰੂਘਰ ਦੇ ਇਤਿਹਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੋੜਿਆ ਜਾਂਦਾ ਹੈ। ਗੁਰੂ ਘਰ ਦੇ ਇਤਿਹਾਸ ਨਾਲ ਕਈ ਅਜਿਹੀਆਂ ਮਿੱਥ ਕਹਾਣੀਆਂ ਜੁੜੀਆਂ ਹੋਇਆਂ ਹਨ ਜਿਹੜੀਆਂ ਸਿੱਖ ਫਿਲਾਸਫੀ ਨਾਲ ਮੇਲ ਨਹੀਂ ਖਾਂਦੀਆਂ। ਇਸ ਗੁਰੂਘਰ ਨੂੰ ਬਣਾਉਣ ਪਿੱਛੇ ਭਾਈ ਸੰਤੋਖ ਸਿੰਘ ਜੀ ਵੱਲੋਂ ਰਚਿਤ ‘ਗੁਰ ਪ੍ਰਤਾਪ ਸੂਰਜ ਗਰੰਥ’ ਵਿੱਚ ਲਿਖੀ ਵਾਰਤਾ ਹੈ।

new

ਇਸ ਗਰੰਥ ਦੀ ਗਿਆਰਵੀ ਰਸ ਦੇ 35 ਅੰਸੂ ਅਨੁਸਾਰ ਗੁਰੂ ਜੀ ਜਦੋਂ ਹੰਡਿਆਇਆ ਨਗਰ ਤੋਂ ਤੁਰੇ ਤਾਂ 2 ਮੀਲ ਦੂਰ ਜਾ ਕੇ ਘੋੜਾ ਅੜੀ ਪੈ ਗਿਆ। ਜਦੋਂ ਘੋੜਾ ਅੱਗੇ ਨਾ ਵਧਿਆ ਤਾਂ ਗੁਰੂ ਜੀ ਨੇ ਆਖਿਆ ਕਿ ਇਧਰ ਮੰਦੀਮੱਤ ਵਾਲੇ ਤੁਰਕ ਲੋਕ ਵਸਦੇ ਹਨ। ਪ੍ਰਭੂ ਦਾ ਨਾਮ ਨਹੀਂ ਲੈਂਦੇ। ਬਾਅਦ ਵਿੱਚ ਗੁਰੂ ਜੀ ਦੇ ਘੋੜੇ ਵੱਲੋਂ ਤੰਬਾਕੂ ਦੇ ਖੇਤ ਵਿੱਚ ਨਾ ਵੜਨ ਦੀ ਕਹਾਣੀ ਵੀ ਜੋੜ ਦਿੱਤੀ ਗਈ। 1920 ਤੋਂ ਪਹਿਲਾਂ ਇਥੇ ਇੱਕ ਛੱਪੜ ਅਤੇ ਝਿੜੀ ਸੀ ਜਿਸ ਨੂੰ ‘ਗਿੱਦੜੀ ਵਾਲਾ ਬੰਨਾ’ ਆਖਿਆ ਜਾਂਦਾ ਸੀ। ਪਿੰਡ ਧੌਲਾ ਅਤੇ ਹੰਡਿਆਇਆ ਦੇ ਡਾਂਗਰੀ ਇਥੇ ਡੰਗਰ ਚਾਰਨ ਆਉਂਦੇ ਸਨ। ਕੂਕਾ ਭਗਤ ਸਿੰਘ ਪਿੰਡ ਹੰਡਿਆਇਆ ਦੇ ਕੱਚੇ ਗੁਰੂਸਰ ਵਿਖੇ ਸੇਵਾਦਾਰ ਸਨ ਉਹਨਾਂ ਨੂੰ ਇੱਕ ਦਿਨ ਅਕਾਸ਼ਬਾਣੀ ਹੋਈ ਕਿ ਤੂੰ ‘ਅੜੀਸਰ ਥਾਂ’ ਦੀ ਖੋਜ ਕਰ।

ਇਹ ਅਦਮੀ ਦੋ ਪਿੰਡਾਂ ਦੀ ਸਾਂਝੀ ਜੂਹ ਤੇ ਖਾਲੀ ਪਈ ਜਮੀਨ ਤੇ ਆ ਕੇ ਬੈਠ ਗਿਆ ਜਿੱਥੇ ਪਿੰਡ ਧੌਲਾ ਦੇ ਪਾਲ਼ੀ ਮੁੰਡੇ ਕਿਰਪਾਲ ਸਿੰਘ, ਕਰਤਾਰ ਸਿੰਘ ਆਦਿ ਇਹਨਾਂ ਲਈ ਰੋਟੀ ਲੈ ਜਾਂਦੇ। ਬਾਅਦ ਵਿੱਚ ਇਸ ਸਿੱਖ ਨੇ ਛੋਟਾ ਜਿਹਾ ਨਿਸ਼ਾਨ ਸਾਹਿਬ ਲਾ ਕੇ ਗੁਰਦੁਆਰਾ ਸਾਹਿਬ ਜੀ ਨੀਂਹ ਰੱਖ ਦਿੱਤੀ। ਭਗਤ ਸਿੰਘ ਤੋਂ ਬਾਅਦ ਮਹੰਤ ਬਖਤੌਰ ਸਿੰਘ ਪਿੰਡ ਉੱਪਲੀ, ਮਹੰਤ ਲਾਲ ਸਿੰਘ ਭਦੌੜ ਨੇ ਮਹੰਤ ਭਰਪੂਰ ਸਿੰਘ ਕੋਠੇ ਚੂੰਘ ਸੇਵਾਦਾਰ ਰਹੇ।

newhttps://punjabiinworld.com/wp-admin/options-general.php?page=ad-inserter.php#tab-4

ਹੁਣ ਇਹ ਗੁਰੂਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ ਪਰ ਮਹੰਤ ਪ੍ਰੰਪਰਾ ਅਨੁਸਾਰ ਸੇਵਾ ਰਾਮ ਸਿੰਘ ਨੂੰ ਦਿੱਤੀ ਹੋਈ ਸੀ। ਰਾਮ ਸਿੰਘ ਨੂੰ ਜੂਨ 2020 ਵਿੱਚ ਗੈਰਇਖਲਾਕੀ ਦੋਸ਼ ਅਧੀਨ ਸੇਵਾ ਤੋਂ ਹਟਾ ਦਿੱਤਾ ਗਿਆ। 1997 ਵਿੱਚ ਇਸ ਗੁਰੂਘਰ ਦੀ ਪੁਨਰ ਉਸਾਰੀ ਦਾ ਕੰਮ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੇ ਸ਼ੁਰੂ ਕੀਤਾ। ਅੱਜ ਕੱਲ੍ਹ ਇੱਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਕਾਰਸੇਵਾ ਵਾਲੇ ਬਾਬਾ ਬਾਬੂ ਸਿੰਘ ਪ੍ਰਬੰਧਕ ਹਨ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!