ਪੰਜਾਬ ਦੇ ਲੁਧਿਆਣੇ ਜਿਲ੍ਹੇ ਦੇ ਖੰਨਾ ਵਿੱਚ ਇੱਕ ਤੇਜ਼ ਸਪੀਡ ਕਾਰ ਡਰਾਈਵਰ ਨੇ ਸੜਕ ਕਿਨਾਰੇ ਬੈਂਚ ਉੱਤੇ ਬੈਠੇ ਤਿੰਨ ਨੌਜਵਾਨਾਂ ਨੂੰ ਦ ਰੜ ਦਿੱਤਾ। ਇਸ ਹਾ ਦਸੇ ਵਿਚ ਇਕ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ 2 ਗੰਭੀਰ ਹਾਲ ਵਿਚ ਜ਼ ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸ ਪਤਾਲ ਖੰਨਾ ਲਿਆਂਦਾ ਗਿਆ ਪਰ ਇੱਥੇ ਦੂਜੇ ਨੌਜਵਾਨ ਨੇ ਵੀ ਦਮ ਤੋੜ ਦਿੱਤਾ।
ਇਨ੍ਹਾਂ ਮ੍ਰਿ ਤਕ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਤਰੁਨਦੀਪ ਸਿੰਘ ਦੇ ਰੂਪ ਵਜੋਂ ਹੋਈ ਹੈ। ਜ਼ ਖਮੀ ਹੋਏ ਤੀਜੇ ਨੌਜਵਾਨ ਮਾਲਵਿੰਦਰ ਸਿੰਘ ਦਾ ਇ ਲਾਜ ਚੱਲ ਰਿਹਾ ਹੈ। ਇਹ ਹਾਦਸਾ ਇੰਨਾ ਦਰ ਦ-ਨਾਕ ਸੀ ਕਿ ਨੌਜਵਾਨਾਂ ਨੂੰ ਦਰ ੜਣ ਤੋਂ ਬਾਅਦ ਕਾਰ ਨੇ ਦਰਖਤ, ਘਰ ਦੀ ਕੰਧ ਅਤੇ ਦੁਕਾਨ ਦਾ ਸ਼ਟਰ ਤੱਕ ਤੋੜ ਦਿੱਤਾ। ਇਹ ਸਭ ਦੇਖ ਕੇ ਮੌਕੇ ਤੇ ਲੋਕਾਂ ਵਿਚ ਹਾਹਾ-ਕਾਰ ਮੱਚ ਗਈ।ਇਸ ਹਾਦਸੇ ਵਿਚ ਮ੍ਰਿ ਤਕ ਗੁਰਪ੍ਰੀਤ ਸਿੰਘ ਦੇ ਵੱਡੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਸੜਕ ਕਿਨਾਰੇ ਬੈਂਚ ਉਤੇ ਬੈਠੇ ਸਨ।

ਇਸ ਦੌਰਾਨ ਨਸ਼ੇ ਨਾਲ ਰੱਜੇ (ਸ਼ਰਾਬੀ) ਇੱਕ ਕਾਰ ਡਰਾਈਵਰ ਉਨ੍ਹਾਂ ਦੇ ਉੱਪਰ ਆਪਣੀ ਕਾਰ ਚੜ੍ਹਾ ਦਿੱਤੀ। ਇਸ ਹਾਦਸੇ ਦੌਰਾਨ ਕਾਰ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਹਨ। ਡਾਕਟਰਾਂ ਨੇ ਜ਼ ਖਮੀ ਕਾਰ ਡਰਾਈਵਰ ਨੂੰ ਨਿੱਜੀ ਹਸ ਪਤਾਲ ਲਈ ਰੈਫਰ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਡੀ. ਐਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਹਾਦਸਾ-ਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜ਼ਖਮੀ ਦੇ ਹੋਸ਼ ਵਿਚ ਆਉਣ ਤੋਂ ਬਾਅਦ ਬਿਆਨ ਦਰਜ ਕੀਤੇ ਜਾਣਗੇ। ਮ੍ਰਿਤਕ ਗੁਰਪ੍ਰੀਤ ਸਿੰਘ ਅਤੇ ਤਰੁਣਦੀਪ ਸਿੰਘ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਦੇ ਲਈ ਰਖਵਾਇਆ ਗਿਆ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.