ਪਤਨੀ ਦੀ ਪਤੀ ਨੇ ਮੁਕਾਈ ਜਿੰਦਗੀ

ਹਰਿਆਣਾ ਦੇ ਹਿਸਾਰ ਵਿਚ 4 ਮਹੀਨੇ ਦੀ ਗਰਭ-ਵਤੀ ਔਰਤ ਦਾ ਉਸ ਦੇ ਹੀ ਪਤੀ ਨੇ ਕ-ਤ-ਲ ਕਰ ਦਿੱਤਾ। ਦਰਅਸਲ ਪਤਨੀ ਦੇ ਲਿਵ-ਇਨ ਰਿਲੇਸ਼ਨ-ਸ਼ਿਪ ਵਿਚ ਰਹਿਣ ਤੋਂ ਦੁਖੀ ਪਤੀ ਨੇ ਆਪਣੀ ਪਤਨੀ ਦਾ ਤੇਜ਼-ਧਾਰ ਚੀਜ ਨਾਲ ਕ-ਤ-ਲ ਕਰ ਦਿੱਤਾ। ਉਹ ਆਪਣੀ ਪਤਨੀ ਉਤੇ ਉਸ ਦੀ ਮੌ-ਤ ਹੋਣ ਤੱਕ ਹਮਲਾ ਕਰਦਾ ਰਿਹਾ। ਇਹ ਘਟਨਾ ਹਿਸਾਰ ਦੇ ਅਗਰੋਹਾ ਬਲਾਕ ਦੇ ਲਾਂਧਾਰੀ ਪਿੰਡ ਵਿਚ ਵਾਪਰੀ ਹੈ।

ਮ੍ਰਿਤਕ ਰਾਜ ਬਾਲਾ ਉਮਰ 29 ਸਾਲ ਆਪਣੇ ਪਤੀ ਨੂੰ ਛੱਡ ਕੇ ਪਿਛਲੇ ਕਈ ਮਹੀਨਿਆਂ ਤੋਂ ਅਸ਼ੋਕ ਨਾਮ ਦੇ ਵਿਅਕਤੀ ਨਾਲ ਲਿਵ-ਇਨ ਵਿਚ ਰਹਿ ਰਹੀ ਸੀ। ਜਿਸ ਕਾਰਨ ਨਾਰਾਜ਼ ਪਤੀ ਰੋਸ਼ਨ ਲਾਲ ਨੇ ਉਸ ਦਾ ਕ-ਤ-ਲ ਕਰ ਦਿੱਤਾ। ਪੁਲਿਸ ਨੇ ਰੌਸ਼ਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕ-ਤ-ਲ ਦੀ ਇੱਕ ਮਿੰਟ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ।

ਜਿਸ ਵਿਚ ਦਿਖ ਰਿਹਾ ਹੈ ਕਿ ਮ੍ਰਿਤਕਾ ਰਾਜਬਾਲਾ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ.) ਵਿਚ ਟੀਕਾਕਰਨ ਕਰਵਾ ਕੇ ਘਰ ਵਾਪਸ ਜਾ ਰਹੀ ਹੈ। ਜਦੋਂ ਉਹ ਗੇਟ ਨੇੜੇ ਪਹੁੰਚੀ ਤਾਂ ਉਸ ਦਾ ਪਤੀ ਰੋਸ਼ਨ ਲਾਲ ਪਹਿਲਾਂ ਹੀ ਬਾਹਰ ਪਾਰਕ ਵਿਚ ਬੈਠਾ ਉਸ ਦੀ ਉਡੀਕ ਕਰ ਰਿਹਾ ਹੈ। ਉਸ ਦੇ ਹੱਥ ਵਿੱਚ ਤੇਜ਼-ਧਾਰ ਹਥਿ-ਆਰ ਦੇਖ ਕੇ ਰਾਜਬਾਲਾ ਪੀ.ਐਚ.ਸੀ ਵੱਲ ਭੱਜਦੀ ਹੈ। ਇਹ ਦੇਖ ਕੇ ਰੋਸ਼ਨ ਲਾਲ ਉਸ ਉਤੇ ਪਿੱਛਿਓਂ ਵਾਰ ਕਰ ਦਿੰਦਾ ਹੈ ਅਤੇ ਉਹ ਜ਼ਮੀਨ ਉਤੇ ਡਿੱਗ ਪੈਂਦੀ ਹੈ। ਫਿਰ ਉਹ ਉਸ ਉਤੇ ਲਗਾਤਾਰ 9 ਵਾਰ ਕਰਦਾ ਹੈ।

ਉਹ ਉਸ ਦੀ ਮੌ-ਤ ਹੋਣ ਤੋਂ ਬਾਅਦ ਵੀ ਵਾਰ ਕਰਦਾ ਰਹਿੰਦਾ ਹੈ। ਇਸ ਤੋਂ ਬਾਅਦ ਉਹ ਬਾਹਰ ਵੱਲ ਨੂੰ ਚੱਲ ਪੈਂਦਾ ਹੈ। ਫਿਰ ਰਾਜਬਾਲਾ ਦੀ ਮੌ-ਤ ਦੀ ਪੁਸ਼ਟੀ ਕਰਨ ਲਈ ਵਾਪਸ ਆ ਕੇ, ਉਹ 10ਵੀਂ ਵਾਰ ਫਿਰ ਵਾਰ ਕਰਦਾ ਹੈ। ਇਸ ਦੌਰਾਨ ਕੋਈ ਵੀ ਉਸ ਨੂੰ ਫੜ ਨਹੀਂ ਸਕਿਆ। ਕ-ਤ-ਲ ਤੋਂ ਬਾਅਦ ਉਹ ਮੋਟਰਸਾਈਕਲ ਉਤੇ ਲਿਫਟ ਲੈ ਕੇ ਫ਼ਰਾਰ ਹੋ ਜਾਂਦਾ ਹੈ। ਰਾਜ ਬਾਲਾ ਦਾ ਵਿਆਹ ਰੋਸ਼ਨ ਲਾਲ ਨਾਲ 2013 ਵਿੱਚ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੇ ਜਨਮ ਲਿਆ। ਜੋ ਕਿ ਹੁਣ 5 ਸਾਲ ਦਾ ਹੈ ਅਤੇ ਆਪਣੇ ਨਾਨਾ ਦੇ ਘਰ ਰਹਿੰਦਾ ਹੈ।

ਪੁਲਿਸ ਜਾਂਚ ਮੁਤਾਬਕ ਅਸ਼ੋਕ ਨਾਲ ਰਾਜਬਾਲਾ ਦਾ ਪ੍ਰੇਮ ਸਬੰਧ ਵਿਆਹ ਦੇ 2 ਸਾਲ ਬਾਅਦ 2015 ਵਿੱਚ ਸ਼ੁਰੂ ਹੋਇਆ ਸੀ। ਉਸ ਸਮੇਂ ਰੋਸ਼ਨ ਲਾਲ ਟਰੈਕਟਰ ਚਲਾਉਂਦਾ ਸੀ। ਇਸ ਤੋਂ ਬਾਅਦ 10 ਮਹੀਨੇ ਪਹਿਲਾਂ ਦੋਵੇਂ ਘਰੋਂ ਭੱਜ ਗਏ ਅਤੇ ਪਿੰਡ ਭਾਣਾ ਵਿੱਚ ਲਿਵ-ਇਨ ਰਿਲੇਸ਼ਨ-ਸ਼ਿਪ ਵਿੱਚ ਰਹਿਣ ਲੱਗੇ। ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਵਾਰ ਪੰਚਾਇਤਾਂ ਵੀ ਹੋਈਆਂ। ਪੰਚਾਇਤ ਨੇ ਉਸ ਨੂੰ ਪਿੰਡ ਤੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਸੀ। ਇਸ ਦੇ ਬਾਵਜੂਦ ਕਰੀਬ ਇੱਕ ਮਹੀਨਾ ਪਹਿਲਾਂ ਉਹ ਮੁੜ ਪਿੰਡ ਵਿੱਚ ਰਹਿਣ ਲੱਗ ਪਿਆ। ਜਿਸ ਤੋਂ ਬਾਅਦ ਕ-ਤ-ਲ ਦੀ ਇਹ ਵਾਰ-ਦਾਤ ਵਾਪਰ ਗਈ।