ਪੰਜਾਬੀ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਜੋ ਕਿ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੇ ਘਰ ਵਿਖੇ ਸਾਈਂ ਸੰਧਿਆ ਦਾ ਆਯੋਜਨ ਕੀਤਾ। ਇਸ ਦੌਰਾਨ ਕਈ ਕਰੀਬੀ ਸੱਜਣ-ਮਿੱਤਰ ਪਹੁੰਚੇ। ਅਫਸਾਨਾ ਤੇ ਸਾਜ਼ ਦੀ ਇਸ ਖੁਸ਼ੀ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਜ਼ਰ ਆਏ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਅਫਸਾਨਾ ਤੇ ਸਾਜ਼ ਨੂੰ ਮੁਬਾਰਕਾਂ ਦੇਣ ਲਈ ਕਈ ਹੋਰ ਪੰਜਾਬੀ ਕਲਾਕਾਰ ਵੀ ਪਹੁੰਚੇ ਸਨ। ਗਾਇਕਾ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਹੀ ਆਪਣੇ ਮਰਹੂਮ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ‘ਚ ਸਿੱਧੂ ਦੇ ਮਾਪਿਆਂ ਨੂੰ ਮੱਥਾ ਟੇਕਦੇ ਦੇਖਿਆ ਜਾ ਸਕਦਾ ਹੈ। ਵੀਡੀਓ ਦੀ ਕੈਪਸ਼ਨ ‘ਚ ਅਫਸਾਨਾ ਖ਼ਾਨ ਨੇ ਮੂਸੇਵਾਲਾ ਲਈ ਭਾਵੁਕ ਕੈਪਸ਼ਨ ਲਿਖੀ ਹੈ। ਅਫਸਾਨਾ ਖ਼ਾਨ ਨੇ ਲਿਖਿਆ, ”ਮਾਤਾ-ਪਿਤਾ ਆਏ ਅੱਜ, ਸਿੱਧੂ ਬਾਈ ਹੁੰਦੇ ਮੈਨੂੰ ਹੋਰ ਚੰਗਾ ਲੱਗਣਾ ਸੀ।” ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ।
ਦੱਸ ਦਈਏ ਸਿੱਧੂ ਮੂਸੇਵਾਲਾ ਗਾਇਕਾ ਅਫਸਾਨਾ ਖ਼ਾਨ ਨੂੰ ਆਪਣੀ ਭੈਣ ਮੰਨਦੇ ਸੀ। ਜਿਸ ਕਰਕੇ ਹਰ ਸਾਲ ਅਫਸਾਨਾ ਬਹੁਤ ਹੀ ਪਿਆਰ ਦੇ ਨਾਲ ਆਪਣੇ ਵੀਰ ਦੇ ਗੁੱਟ ਉੱਤੇ ਰੱਖੜੀ ਬੰਨਣ ਲਈ ਮੂਸਾ ਪਿੰਡ ਜਾਂਦੀ ਸੀ। ਅਫਸਾਨਾ ਅਕਸਰ ਹੀ ਆਪਣੇ ਮਰਹੂਮ ਭਰਾ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਖ਼ਾਸ ਯਾਦਾਂ ਨੂੰ ਸਾਂਝੀ ਕਰਦੀ ਰਹਿੰਦੀ ਹੈ।ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾ ਰਹੀ ਹੈ। ਨਵੀਂ ਅਨਾਜ ਮੰਡੀ, ਮਾਨਸਾ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ‘ਚ ਸਭ ਨੂੰ ਪਹੁੰਚਣ ਦੀ ਬੇਨਤੀ ਵੀ ਪਰਿਵਾਰ ਵਲੋਂ ਕੀਤੀ ਗਈ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.