Home / ਦੁਨੀਆ ਭਰ / ਬਾਲੀਵੁੱਡ ਤੋਂ ਆਈ ਵੱਡੀ ਖਬਰ

ਬਾਲੀਵੁੱਡ ਤੋਂ ਆਈ ਵੱਡੀ ਖਬਰ

ਮਿਸਟਰ ਇੰਡੀਆਂ ਚ ਕੈਲੰਡਰ ਨਾਮ ਤੋਂ ਮਸ਼ਹੂਰ ਹੋਏ ਸਤੀਸ਼ ਕੋਸ਼ਿਕ ਇਸ ਸਾਲ ਦੇ ਕੈਲੰਡਰ ਦੀ ਆਖਰੀ ਤਰੀਕ ਬਣ ਗਏ.. 9 ਮਾਰਚ ਨੂੰ ਬਾਲੀਵੁੱਡ ਅਦਾਕਾਰ ਸਤੀਸ਼ ਕੌਸ਼ਿਕ ਨੇ ਗੁਰੂਗ੍ਰਾਮ ਦੇ ਫੋਰਟਿਸ ਹੌਸਪੀਟਲ ‘ਚ ਆਖਰੀ ਸਾਹ ਲਏ..ਆਪਣੀ ਅਦਾਕਾਰੀ ਨਾਲ ਹਰ ਚਿਹਰੇ ਨੂੰ ਹਸਾਉਂਣ ਵਾਲੇ ਸਤੀਸ਼ ਅੱਜ ਹਰ ਅੱਖ ਨਮ ਕਰ ਗਏ … ਸਤੀਸ਼ ਦੇ ਚਲੇ ਜਾਣ ‘ਤੇ ਫੈਨਜ਼ ਯਕੀਨ ਹੀ ਨਹੀਂ ਕਰ ਪਾ ਰਹੇ .

ਸਤੀਸ਼ ਦੇ ਚਲੇ ਜਾਣ ‘ਤੇ ਫੈਨਜ਼ ਯਕੀਨ ਹੀ ਨਹੀਂ ਕਰ ਪਾ ਰਹੇ .. ਕਿਉਂਕਿ ਠੀਕ ਮੌਤ ਤੋਂ ਇਕ ਦਿਨ ਪਹਿਲਾ ਉਨ੍ਹਾਂ ਨੇ ਹੋਲੀ ਖੇਡੀ.. ਪਰ ਅਗਲੇ ਦਿਨ ਹੀ ਜਹਾਨ ਨੂੰ ਅਲਵਿਦਾ ਕਹਿ ਗਏ ,,, ਬਾਲੀਵੁੱਡ ਦੇ ਗਲਿਆਰਿਆਂ ਚ ਸਤੀਸ਼ ਦੇ ਇਕ ਦਮ ਜਾਣ ਨਾਲ ਮਾਤਮ ਪਸਰ ਗਿਆ .. ਕਿਸੇ ਨੂੰ ਵੀ ਖ਼ਬਰ ਨਹੀਂ ਸੀ ਇਕ ਦਿਨ ਪਹਿਲਾਂ ਜ਼ਿੰਦਗੀ ਨੂੰ ਇੰਨੀ ਗਰਮਜੋਸ਼ੀ ਤੇ ਜ਼ਿੰਦਾਦਿਲੀ ਨਾਲ ਜਿਉਂਣ ਵਾਲਾ ਇਨਸਾਨ ਇਕ ਦਿਨ ਬਾਅਦ ਸਭ ਨੂੰ ਸਦਾ ਲ਼ਈ ਅਲਵਿਦਾ ਕਹਿ ਜਾਵੇਗਾ ..

ਫਿਲਮ ‘ਜਾਨੇ ਭੀ ਦੋ ਯਾਰੋ’ ਨਾਲ ਐਕਟਿੰਗ ਦੀ ਸ਼ੁਰੂਆਤ ਕਰ ਧੂਮ ਪਾ ਦਿੱਤੀ ਤੇ ਫਿਲਮ ‘ਮਿਸਟਰ ਇੰਡੀਆ’ ਚ ਕੈਲਡਰ ਦੀ ਪਛਾਣ ਮਿਲਣ ਨਾਲ ਪੂਰੀ ਬਾਲੀਵੁੱਡ ਇੰਡਸਟਰੀ ਚ ਆਪਣਾ ਸਿੱਕਾ ਜਮਾਇਆ … ਸ਼ਾਨਦਾਰ ਅਭਿਨੇਤਾ ਹੋਣ ਤੋਂ ਇਲਾਵਾ, ਉਹ ਇੱਕ ਸਕ੍ਰਿਪਟ ਲੇਖਕ, producer ਤੇ director ਵੀ ਸਨ…ਸਤੀਸ਼ ਨੇ ਰਾਮ ਲਖਨ, ਸਾਜਨ ਚਲੇ ਸਸੁਰਾਲ,ਅੰਟੀ ਨੰ 1 ਵਰਗੀਆਂ ਕਈ ਹਿੱਟ ਫਿਲਮਾਂ ਚ ਵੀ ਕੰਮ ਕੀਤਾ…ਸਤੀਸ਼ ਦੇ ਜਿਗਰੀ ਯਾਰ ਯਾਨੀ ਅਨੁਪਮ ਖੇਰ ਨੇ ਉਨ੍ਹਾਂ ਦੇ ਚਲੇ ਜਾਣ ਦੀ ਪੁਸ਼ਟੀ ਕੀਤੀ ।ਆਓ ਉਨ੍ਹਾਂ ਦੋਵਾਂ ਦੇ ਯਾਰੀ ਦੇ ਕੁਝ ਚੁਲਬੁਲੇ ਹਿੱਸੇ ਵੀ ਤੁਹਾਨੂੰ ਦੱਸਦੇ ਹਾਂ

45 ਸਾਲ ਦੀ ਯਾਰੀ ਚ ਭਾਵੇਂ ਦੋਵਾਂ ਨੇ ਕਈ ਰੀਲ ਲਾਈਫ ਚ ਇਕਠੇ ਕੰਮ ਕੀਤਾ .. ਪਰ ਰਿਅਲ ਲਾਈਫ਼ ਚ ਵੀ ਦੋਵੇਂ ਹਮੇਸ਼ਾ ਇਕ ਦੂਜੇ ਦੇ ਦੁੱਖ ਸੁੱਖ ਦੇ ਭਾਗੀ ਰਹੇ … ਅਨੁਪਮ ਖੇਰ ਨੇ ਸਤੀਸ਼ ਦਾ ਉਧਾਰ ਵੀ ਦੇਣਾ ਇਹ ਕਿੱਸਾ ਖੁ਼ਦ ਇਕ ਸ਼ੋਅ ਦੌਰਾਨ ਸਤੀਸ਼ ਨੇ ਸ਼ੇਅਰ ਕੀਤਾ ਕਿ ਜਦੋਂ ਦੋਵੇ ਪਲੇਅ ਸਕੂਲ ਚ ਇਕਠੇ ਕਲਾਸਾਂ ਲਗਾਉਂਦੇ ਸਨ ਤਾਂ ਅਨੁਪਮ ਨੇ ਇਕ ਫਲਾਂ ਦੀ ਰੇਹੜੀ ਵਾਲੇ ਦੇ ਪੈਸੇ ਦੇਣੇ ਸੀ ਜਿਸ ਕਰਕੇ ਅਨੁਪਮ ਨੇ ਆਪਣਾ ਸਕੂਲ ਆਉਣ ਜਾਣ ਦਾ ਰਸਤਾ ਵੀ ਬਦਲ ਲਿਆ ,,, ਫਿਰ ਅਨੁਪਮ ਨੇ ਸਤੀਸ਼ ਤੋਂ 80 ਰੁਪਏ ਦਾ ਉਧਾਰ ਲਿਆ .. ਜੋ ਫਿਰ ਕਦੇ ਨਹੀਂ ਚੁਕਾਇਆ…

ਜਦੋਂ ਦੋਵਾਂ ਨੇ ਵਿਦੇਸ਼ੀ ਬਣ ਕੇ ਖਾਣਾ ਖਾਇਆ…ਦੋਵਾਂ ਨੇ ਵਿਆਹਾਂ ਚ ਵਿਦੇਸ਼ੀ ਨਾਗਰਿਕ ਬਣ ਕੇ ਵੀ ਖਾਣਾ ਖਾਇਆ … ਦਰਅਸਲ ਅਨੁਪਮ ਨੂੰ ਪਲੇਅ ਦੌਰਾਨ ਇਕ ਚਿੱਟੇ ਰੰਗ ਦਾ ਕੌਟ ਮਿਲਿਆ ਜਿਸ ਨੂੰ ਪਾ ਕੇ ਉਹ ਟੋਪੀ ਪਾ ਕੇ ਰੱਖਦੇ ਤੇ ਵਿਆਹ ਚ ਜਾ ਵੜਦੇ .. ਸਤੀਸ਼ ਉਨ੍ਹਾਂ ਨੂੰ ਲੈ ਕੇ ਜਾਂਦੇ ਤੇ ਲੋਕਾਂ ਨੂੰ ਮਿਲਵਾਉਂਦੇ ਕਿ HE IS FROM GERMANY, ਤਾਂ ਦੋਵਾਂ ਨੇ ਖੂਬ ਵਿਆਹ ਖਾਂਧੇ ..

ਦੋਵੇਂ ਦੋਸਤ ਇਕ ਦੂਜੇ ਤੋਂ ਬਿਨ੍ਹਾਂ ਜ਼ਿਆਦਾ ਦਿਨ ਦੂਰ ਵੀ ਨਹੀਂ ਰਹਿ ਸਕਦੇ ਸੀ … ਜਦੋਂ ਕਦੇ ਵੀ ਅਨੁਪਮ ਸਤੀਸ਼ ਜ਼ਿਆਦਾ ਦਿਨ ਨਾ ਮਿਲਦੇ ਤਾਂ ਆਪਸ ਚ ਵੀਡੀਓ ਕਾਲ ਕਰਦੇ ਜਿਸ ਨੂੰ ਉਨ੍ਹਾਂ ਨੇ ਕਈ ਵਾਰ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤਾ । ਦੋਸਤ ਦੇ ਜਾਣ ਤੋਂ ਬਾਅਦ ਸਤੀਸ਼ ਭਾਵੇ ਅਨੁਪਮ ਦੀ ਜ਼ਿੰਦਗੀ ਚ ਨਹੀਂ ਰਹੇ .. ਪਰ ਸਤੀਸ਼ ਦੀਆਂ ਮਿੱਠੀਆਂ ਯਾਦਾਂ ਹਮੇਸ਼ਾ ਹੀ ਅਨੁਪਮ ਦੇ ਦਿਲ ਚ ਰਹਿਣਗੀਆਂ ..

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …