Home / ਦੁਨੀਆ ਭਰ / ਨਰਿੰਦਰ ਕੌਰ ਭਰਾਜ ਬਾਰੇ ਆਈ ਵੱਡੀ ਖਬਰ

ਨਰਿੰਦਰ ਕੌਰ ਭਰਾਜ ਬਾਰੇ ਆਈ ਵੱਡੀ ਖਬਰ

ਨਰਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕ ਹਨ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੇ ਵਿਰੋਧੀ ਕਾਂਗਰਸ ਦੇ ਵਿਜੈ ਇੰਦਰ ਸਿੰਗਲਾ ਨੂੰ ਹਰਾ ਕੇ ਚੋਣ ਜਿੱਤੀ ਸੀ। ਭਰਾਜ ਪੰਜਾਬ ਵਿਚ ਸਭ ਤੋਂ ਘੱਟ ਉਮਰ (27 ਸਾਲ) ਵਿਚ ਵਿਧਾਇਕਾ ਬਣੇ ਹਨ। ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਐਕਟਿਵਾ ਸਕੂਟਰੀ ਉਪਰ ਜਾ ਕੇ ਭਰੇ ਤੇ ਚੋਣ ਪ੍ਰਚਾਰ ਦੌਰਾਨ ਵੀ ਉਹ ਆਮ ਲੋਕਾਂ ਵਿਚ ਵਿਚਰਦੀ ਰਹੀ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਲਐੱਲਬੀ ਕੀਤੀ ਹੈ।

new

ਦੱਸ ਦਈਏ ਕਿ ਹਲਕਾ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਸੰਗਰੂਰ ਦੇ ਨਿੱਜੀ ਹੌਸਪੀਟਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਵਿਧਾਇਕਾ ਦੀ ਟੀਮ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ। ਜਾਣਕਾਰੀ ਮੁਤਾਬਕ ਇਨਫੈਕਸ਼ਨ ਦੇ ਚੱਲਦਿਆਂ ਭਰਾਜ ਨੂੰ ਹੌਸਪੀਟਲ ‘ਚ ਭਰਤੀ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਉਨ੍ਹਾਂ ਦੇ ਸੋਸ਼ਲ਼ ਮੀਡੀਆ ਪੋਸਟ ‘ਚ ਲਿਖਿਆ ਹੋਇਆ ਹੈ ਕਿ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਅੱਜ ਅਤੇ ਅਗਲੇ ਕੁਝ ਦਿਨਾਂ ਤੱਕ ਉਹ ਜਾਂ ਉਨ੍ਹਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਹਲਕੇ ਦੇ ਕਿਸੇ ਵੀ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਪਾਉਣਗੇ। ਆਪ ਸਭ ਸਾਥੀ ਸਹਿਯੋਗ ਕਰਦਿਆਂ ਉਨ੍ਹਾਂ ਦੀ ਸਿਹਤ ਦੀ ਕਾਮਨਾ ਕਰਨਾ।

newhttps://punjabiinworld.com/wp-admin/options-general.php?page=ad-inserter.php#tab-4

ਹੋਰ ਨਵੀਆਂ ਤਾਜੀਆਂ ਖਬਰਾਂ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਅਤੇ ਲਾਈਕ ਬਟਨ ਤੋਂ ਜਰੂਰ ਕਲਿਕ ਕਰਕੇ ਪਸੰਦ ਕਰ ਲਵੋ ਜੀ ਤਾਂ ਕਿ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀ ਇਸ ਜਾਣਕਾਰੀ ਵਾਲੀ ਖਬਰ ਤੇ ਆਪਣੇ ਵਿਚਾਰ ਜਰੂਰ ਦਿਉ ਜੀ ਕਿ ਕੀ ਸੋਚਦੇ ਹੋ। ਧੰਨਵਾਦ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!