Home / ਦੁਨੀਆ ਭਰ / ਗੁਰਲੇਜ ਅਖਤਰ ਦੇ ਘਰੋਂ ਆਈ ਖੁਸ਼ਖਬਰੀ

ਗੁਰਲੇਜ ਅਖਤਰ ਦੇ ਘਰੋਂ ਆਈ ਖੁਸ਼ਖਬਰੀ

ਗਾਇਕਾ ਗੁਰਲੇਜ ਅਖਤਰ ਦੇ ਘਰ ਧੀ ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਅਸੀਂ ਅੱਜ ਅਧਿਕਾਰਤ ਤੌਰ ‘ਤੇ ਧੀ ਦੇ ਮਾਪੇ ਬਣ ਗਏ ਹਾਂ ਅਤੇ ਸਾਡੀ ਜ਼ਿੰਦਗੀ ਮੁਕੰਮਲ ਹੋ ਗਈ ਹੈ ।

ਗਾਇਕਾ ਗੁਰਲੇਜ ਅਖਤਰ (Gurlej Akhtar) ਦੇ ਘਰ ਧੀ (Baby Girl)ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਅਸੀਂ ਅੱਜ ਅਧਿਕਾਰਤ ਤੌਰ ‘ਤੇ ਧੀ ਦੇ ਮਾਪੇ ਬਣ ਗਏ ਹਾਂ ਅਤੇ ਸਾਡੀ ਜ਼ਿੰਦਗੀ ਮੁਕੰਮਲ ਹੋ ਗਈ ਹੈ ।

ਪ੍ਰਮਾਤਮਾ ਤੇਰਾ ਧੰਨਵਾਦ ਇੱਕ ਨਿੱਕੀ ਜਿਹੀ ਪਿਆਰੀ ਰਾਜਕੁਮਾਰੀ ਦੇਣ ਦੇ ਲਈ। ਸਾਡੇ ਪੁੱਤਰ ਨੂੰ ਪਿਆਰੀ ਜਿਹੀ ਛੋਟੀ ਭੈਣ ਮਿਲ ਗਈ ਹੈ ਅਤੇ ਦਾਨਵੀਰ ਵੀ ਬਹੁਤ ਖੁਸ਼ ਹੈ’।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਇੱਕ ਪੁੱਤਰ ਦਾਨਵੀਰ ਦੇ ਮਾਪੇ ਹਨ ।ਦਾਨਵੀਰ ਵੀ ਆਪਣੇ ਮਾਪਿਆਂ ਦੀਆਂ ਪੈੜਾਂ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਸਰਗਰਮ ਹੈ । ਉਸ ਦੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ ।

ਦੱਸ ਦਈਏ ਕਿ ਪ੍ਰਸ਼ੰਸਕ ਵੀ ਇਸ ਜੋੜੀ ਨੂੰ ਨਵ-ਜਨਮੀ ਬੱਚੀ ਦੇ ਲਈ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਦਾਨਵੀਰ ਦੇ ਜਨਮ ਤੋਂ ਕਈ ਸਾਲਾਂ ਬਾਅਦ ਪ੍ਰਮਾਤਮਾ ਨੇ ਇਸ ਜੋੜੀ ਨੂੰ ਧੀ ਦੀ ਦਾਤ ਦੇ ਨਾਲ ਨਵਾਜ਼ਿਆ ਹੈ ।ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੇ ਘਰ ਧੀ ਨੇ ਲਿਆ ਜਨਮ, ਗਾਇਕ ਜੋੜੀ ਨੂੰ ਪ੍ਰਸ਼ੰਸਕ ਦੇ ਰਹੇ ਵਧਾਈ।

ਉਨ੍ਹਾਂ ਦੀ ਇਸ ਖੁਸ਼ੀ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਸਿਤਾਰਿਆਂ ਨੇ ਖੁਸ਼ੀ ਜਤਾਉਂਦੇ ਹੋਏ ਵਧਾਈ ਦਿੱਤੀ ਹੈ। ਗੁਰਲੇਜ ਅਖਤਰ ਨੇ ਮਾਂ ਬਣਨ ਤੋੋਂ ਬਾਅਦ ਪੋਸਟ ਸ਼ੇਅਰ ਕਰ ਧੀ ਹੋਣ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਰੱਬ ਦਾ ਧੰਨਵਾਦ ਕੀਤਾ। ਤੁਸੀ ਵੀ ਵੇਖੋ ਗਾਇਕਾ ਦੀ ਇਹ ਪੋਸਟ.

ਗੁਰਲੇਜ ਅਖਤਰ ਨੂੰ ਵਧਾਈ ਦਿੰਦੇ ਹੋਏ ਅਦਾਕਾਰ ਰਣਬੀਰ ਰਾਣਾ ਵੱਲੋਂ ਸਪੈਸ਼ਲ ਪੋਸਟ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਗੁਰਲੇਜ ਦੀ ਪਰਿਵਾਰ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਧੀ ਦਾ ਆਉਣਾ ਮੁਬਾਰਕ ਹੋਵੇ…

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …