ਜਿਲ੍ਹੇ ਦੇ ਪਿੰਡ ਬਾਮ ਦੇ ਇਕ ਵਿਅਕਤੀ ਨੇ ਆਪਣੀ 30 ਏਕੜ ਜਮੀਨ, ਇਕ ਆਲੀਸ਼ਾਨ ਕੋਠੀ ਆਪਣੇ ਕੋਲ ਕੰਮ ਕਰਦੇ ਕਾਮਿਆਂ ਦੇ ਨਾਮ ਕਰਵਾ ਦਿੱਤੀ ਹੈ। ਇਸ ਸਬੰਧੀ ਰਜਿਸਟਰੀਆਂ ਕਰਵਾ ਦਿਤੀਆਂ ਗਈਆ ਹਨ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਦੇ ਰਹਿਣ ਵਾਲੇ ਬਜ਼ੁਰਗ ਬਲਜੀਤ ਸਿੰਘ ਮਾਨ ਸਬੰਧੀ ਸੋਸਲ ਮੀਡੀਆ ’ਤੇ ਵੱਖ ਵੱਖ ਵੀਡੀਓ ਸਾਹਮਣੇ ਆ ਰਹੀਆ ਹਨ। ਪਿੰਡ ਬਾਮ ਦੇ ਰਹਿਣ ਵਾਲੇ 87 ਸਾਲ ਦੇ ਬਲਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ 2011 ਵਿਚ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਉਸ ਦੇ ਪਤਨੀ ਜਦੋਂ ਜਿਉਂਦੇ ਸਨ ਤਾਂ ਉਸ ਸਮੇਂ ਹੀ ਉਹਨਾਂ ਇਹ ਫੈਸਲਾ ਲਿਆ ਸੀ ਕਿ ਆਪਣੀ ਪ੍ਰਾਪਰਟੀ ਕਿਸੇ ਵੀ ਤਰ੍ਹਾ ਸ਼ਰੀਕਾਂ ਨੂੰ ਨਹੀਂ ਦੇਣਗੇ ਅਤੇ ਦਾਨ ਕਰਨਗੇ।
ਬਲਜੀਤ ਸਿੰਘ ਅਨੁਸਾਰ ਕਥਿਤ ਤੌਰ ’ਤੇ ਇਕ ਵਾਰ ਸ਼ਰੀਕੇ ਵੱਲੋਂ ਉਹਨਾਂ ਦੀ ਜ਼ਮੀਨ ਦੀ ਕੁਰਕੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਉਪਰੰਤ ਉਹਨਾਂ ਇਹ ਫੈਸਲਾ ਲਿਆ। ਆਪਣੀ ਔਲਾਦ ਨਾ ਹੋਣ ਦੇ ਚਲਦਿਆ ਬਲਜੀਤ ਸਿੰਘ ਨੇ ਪਿੰਡ ਬਾਮ ਵਿਖੇ ਸਥਿਤ ਆਪਣੀ ਕਰੀਬ 30 ਏਕੜ ਜ਼ਮੀਨ ਉਹਨਾਂ ਵਿਅਕਤੀਆਂ ਨੂੰ ਦਾਨ ਦੇ ਦਿੱਤੀ ਜੋ ਉਹਨਾਂ ਕੋਲ ਕੰਮ ਕਰਦੇ ਸਨ। ਬਲਜੀਤ ਸਿੰਘ ਅਨੁਸਾਰ ਉਹਨਾਂ ਕੋਲ ਬਠਿੰਡੇ ਪੈਟਰੋਲ ਪੰਪ ’ਤੇ ਕੰਮ ਕਰ ਰਹੇ ਇਕਬਾਲ ਸਿੰਘ ਦੇ ਨਾਮ 20 ਏਕੜ ਜ਼ਮੀਨ ਕਰਵਾਈ ਗਈ ਹੈ।
ਦੋ ਹੋਰਾਂ ਦੇ ਨਾਮ ਛੇ ਅਤੇ ਚਾਰ ਏਕੜ ਜ਼ਮੀਨ ਕਰਵਾਈ ਗਈ ਹੈ। ਉਧਰ ਜ਼ਮੀਨ ਦਾਨ ਵਿਚ ਮਿਲਣ ’ਤੇ ਇਕਬਾਲ ਸਿੰਘ ਖੁਸ਼ੀ ਮਹਿਸੂਸ ਕਰਦਾ ਕਹਿੰਦਾ ਕਿ ਉਸ ਨੇ ਖੂਬ ਮਿਹਨਤ ਨਾਲ ਕੰਮ ਕੀਤਾ ਹੈ। ਉਹ ਖੁਸ਼ ਹੈ। ਜ਼ਮੀਨ ਵਿਚ ਬਣੀ ਆਲੀਸ਼ਾਨ ਕੋਠੀ ਵੀ ਕਾਮੇ ਇਕਬਾਲ ਸਿੰਘ ਨੂੰ ਦਾਨ ਦਿੱਤੀ ਗਈ ਹੈ ਅਤੇ ਬਲਜੀਤ ਸਿੰਘ ਆਪ ਦੋ ਕਮਰਿਆਂ ਦੇ ਖੇਤ ਵਿਚ ਬਣੇ ਮਕਾਨ ਵਿਚ ਹੀ ਰਹਿ ਰਿਹਾ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.