Home / ਦੁਨੀਆ ਭਰ / ਹਨੀਪ੍ਰੀਤ ਲਈ ਆਈ ਵੱਡੀ ਖਬਰ

ਹਨੀਪ੍ਰੀਤ ਲਈ ਆਈ ਵੱਡੀ ਖਬਰ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾ ਦੇ ਰੂਹਾਨੀ ਦੀਦੀ ਬਣਨ ਤੋਂ ਬਾਅਦ ਹੁਣ ਇੰਸਟਾਗ੍ਰਾਮ ‘ਤੇ 1 ਮਿਲੀਅਨ ਫਾਲੋਅਰ ਹੋ ਗਏ ਹਨ। ਹਨਪ੍ਰੀਤ ਨੇ ਇਸ ਦੀ ਖੁਸ਼ੀ ਰਾਮ ਰਹੀਮ ਨਾਲ ਕੇਕ ਕੱਟ ਕੇ ਮਨਾਈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 40 ਦਿਨ ਦੀ ਪੈਰੋਲ ਉਪਰ ਬਾਹਰ ਆਇਆ ਹੋਇਆ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਵੀ ਕੇਕ ਕੱਟ ਕੇ ਖੁਸ਼ੀ ਮਨਾਈ ਸੀ।

new

ਹੁਣ ਹਨੀਪ੍ਰੀਤ ਦੇ ਇੰਸਟਾਗ੍ਰਾਮ ਉਪਰ 1 ਮਿਲੀਅਨ ਫਾਲੋਅਰ ਹੋਣ ‘ਤੇ ਵੀ ਕੇਕ ਕੱਟਿਆ ਗਿਆ ਹੈ। ਹਨਪ੍ਰੀਤ ਨੇ ਰਾਮ ਰਹੀਮ ਨਾਲ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਡੇਰਾ ਮੁਖੀ ਹੱਥ ਫੜ ਕੇ ਹਨੀਪ੍ਰੀਤ ਨੂੰ ਕੇਕ ਕਟਵਾ ਰਿਹਾ ਹੈ ਅਤੇ ਫਿਰ ਕੇਕ ਖੁਆ ਕੇ ਆਸ਼ੀਰਵਾਦ ਦਿੱਤਾ। ਹਨਪ੍ਰੀਤ ਨੇ ਵੀਡੀਓ ਰਾਹੀਂ ਫਾਲੋਅਰਜ਼ ਦਾ ਵੀ ਇਸ ਮੁਕਾਮ *ਤੇ ਪਹੁੰਚਾਉਣ ਅਤੇ ਸਾਥ ਦੇਣ ਲਈ ਧੰਨਵਾਦ ਕੀਤਾ ਹੈ।

ਬੀਤੇ ਦਿਨੀਂ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਇੰਸਟਾਗ੍ਰਾਮ ‘ਤੇ ਇਕ ਮਿਲੀਅਨ ਫਾਲੋਅਰਜ਼ ਹਾਸਲ ਕਰ ਲਏ ਹਨ। ਜਿਸ ਤੋਂ ਬਾਅਦ ਇਕ ਮਿਲੀਅਨ ਫਾਲੋਅਰਜ਼ ਹੋਣ ਦੀ ਖੁਸ਼ੀ ਵਿੱਚ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਕੇਕ ਕੱਟਿਆ ਹੈ।

newhttps://punjabiinworld.com/wp-admin/options-general.php?page=ad-inserter.php#tab-4

ਕੇਕ ਕੱਟਦੇ ਹੋਏ ਹਨੀਪ੍ਰੀਤ ਨੇ ਰਾਮ ਰਹੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ” ਕਿਸ ਤਰ੍ਹਾਂ ਮੈਂ ਕਰਾਂ ਸ਼ੁਕਰੀਆ, ਹੈ ਇਹ ਅਲਫਾਜ਼ ਨਾ ਮਿਲਦੇ, ਜ਼ਿੰਦਗੀ ਨਾ ਹੁੰਦੀ ਇੰਨੀ ਖੂਬਸੂਰਤ ਪਾਪਾ ਅਗਰ ਆਪ ਨਾ ਮਿਲਦੇ।”

new

ਦੱਸ ਦਈਏ ਕਿ ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੋਇਆ ਹੈ। ਰਾਮ ਰਹੀਮ ਇਸ ਵੇਲੇ ਹਨੀਪ੍ਰੀਤ ਨਾਲ ਹੈ ਯੂਪੀ ਦੇ ਬਰਨਾਵਾ‌ ਡੇਰੇ ‘ਤੇ ਰਹਿ ਰਿਹਾ ਹੈ। ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਉਣ ਦੀ ਖੁਸ਼ੀ ਵਿਚ ਰਾਮ ਰਹੀਮ ਨੇ ਕਿਰਪਾਨ ਨਾਲ ਕੇਕ ਕੱਟ ਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਸੀ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!