ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਾਖੀ ਸਾਵੰਤ ‘ਨਾਲ ਬੁਰਾ ਹੋਇਆ ਹੈ। ਬੀਤੇ ਦਿਨੀ ਰਾਖੀ ਸਾਵੰਤ ਦੀ ਮਾਂ ਪੂਰੇ ਹੋ ਗਏ । ਦੱਸ ਦਈਏ ਕਿ ਰਾਖੀ ਦੀ ਮਾਂ ਲੰਮੇ ਸਮੇਂ ਤੋਂ ਬ੍ਰੇਨ ਟਿਊਮਰ ਅਤੇ ਸੀ। ਸ਼ਨੀਵਾਰ ਨੂੰ 8:30 ਵਜੇ ਉਨ੍ਹਾਂ ਨੇ ਆਖਰੀ ਸਾਂਹ ਲਏ। ਦੱਸਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਦੀ ਮਾਂ ਤਕਰੀਬਨ ਤਿੰਨ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਰਾਖੀ ਸਾਵੰਤ ਦੀ ਮਾਂ ਦਾ ਅੰਤਿਮ ਰਸਮਾਂ ਮੁੰਬਈ ਵਿਚ ਹੋਈਆਂ ।ਜਦੋਂ ਰਾਖੀ ਸਾਵੰਤ ਆਪਣੀ ਮਾਂ ਦੀ ਪ੍ਰਥੀਵ ਸਰੀਰ ਲੈ ਕੇ ਹੌਸਪੀਟਲ ਤੋਂ ਬਾਹਰ ਆਈ ਤਾਂ ਉਹ ਰੋਂਦੀ ਹੋਈ ਨਜ਼ਰ ਆਈ। ਹੌਸਪੀਟਲ ਤੋਂ ਰਾਖੀ ਸਾਵੰਤ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਉਹ ਰੋਂਦੀ ਨਜ਼ਰ ਆ ਰਹੀ ਹੈ। ਵੀਡੀਓ ਸੈਲੀਬ੍ਰਿਟੀ ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਰਾਖੀ ਸਾੜੀ ਪਹਿਨ ਕੇ ਆਪਣੀ ਮਾਂ ਦੀ ਪ੍ਰਥੀਵ ਸਰੀਰ ਨਾਲ ਹੌਸਪੀਟਲ ਤੋਂ ਬਾਹਰ ਨਿਕਲ ਰਹੀ ਹੈ।
ਇਸ ਦੌਰਾਨ ਰਾਖੀ ਸਾਵੰਤ ਕਾਫੀ ਭਾਵੁਕ ਹੋ ਗਈ। ਉਹ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੀ ਸੀ। ਅਜਿਹੇ ‘ਚ ਉਹ ਫੁੱਟ-ਫੁੱਟ ਕੇ ਰੋਣ ਲੱਗੀ। ਉਹ ਰੋਂਦੇ ਹੋਏ ਲਗਾਤਾਰ ਕਹਿ ਰਹੀ ਸੀ ਕਿ ‘ਮਾਂ ਮਰ ਗਈ ਮੇਰੀ ਮਾਂ…’ ਰਾਖੀ ਨੂੰ ਇਸ ਹਾਲਤ ‘ਚ ਦੇਖ ਕੇ ਉਸ ਦੇ ਨਾਲ ਮੌਜੂਦ ਹੋਰ ਲੋਕ ਵੀ ਭਾਵੁਕ ਹੋ ਗਏ ਅਤੇ ਰੋਣ ਲੱਗੇ। ਇਸ ਦੇ ਨਾਲ ਹੀ ਉਨ੍ਹਾਂ ਦੀ ਹਾਲਤ ਨੂੰ ਵੀ ਨੈਟੀਜ਼ਨਜ਼ ਵੱਲੋਂ ਦੇਖਿਆ ਨਹੀਂ ਜਾ ਰਿਹਾ ਹੈ। ਕਈ ਯੂਜ਼ਰਸ ਨੇ ਰਾਖੀ ਦੇ ਵੀਡੀਓ ‘ਤੇ ਕੰਮੈਂਟ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਰਾਖੀ ਸਾਵੰਤ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਮਾਂ ਨੂੰ ਬ੍ਰੇਨ ਟਿਊਮਰ ਹੈ। ਇਸ ਕਾਰਨ ਉਹ ਬਿੱਗ ਬੌਸ ਮਰਾਠੀ ਦੇ ਘਰ ਤੋਂ ਬਾਹਰ ਆ ਗਈ। ਆਪਣੀ ਮਾਂ ਦੀ ਹਾਲਤ ਬਾਰੇ ਗੱਲ ਕਰਦੇ ਹੋਏ ਰਾਖੀ ਨੇ ਕਿਹਾ ਸੀ- ‘ਮੈਂ ਬੀਤੀ ਰਾਤ ਬਿੱਗ ਬੌਸ ਦੇ ਘਰ ਤੋਂ ਬਾਹਰ ਆਈ ਹਾਂ ਅਤੇ ਮੈਨੂੰ ਤੁਹਾਡੇ ਆਸ਼ੀਰਵਾਦ ਦੀ ਬਹੁਤ ਲੋੜ ਹੈ। ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ। ਉਹ ਹੌਸਪੀਟਲ ਵਿੱਚ ਦਾਖਲ ਹੈ। ਕਿਰਪਾ ਕਰਕੇ ਉਹਨਾਂ ਲਈ ਅਰਦਾਸ ਕਰੋ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.