Home / ਦੁਨੀਆ ਭਰ / ਭਗਵੰਤ ਮਾਨ ਨੇ ਕੇਦਰ ਬਾਰੇ ਆਖੀ ਵੱਡੀ ਗੱਲ

ਭਗਵੰਤ ਮਾਨ ਨੇ ਕੇਦਰ ਬਾਰੇ ਆਖੀ ਵੱਡੀ ਗੱਲ

ਭਾਰਤ ਦੇ ਗਣਤੰਤਰ ਦਿਵਸ ਪਰੇਡ ਵਿਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਰੱਖੇ ਜਾਣ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਵਿਰੋਧ ਕੀਤਾ ਹੈ।ਆਪਣੇ ਇੱਕ ਵੀਡੀਓ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ, ‘‘ਪੰਜਾਬ ਦੇ ਲੋਕਾਂ ਨੇ ਭਾਰਤ ਦੀ ਅਜ਼ਾਦੀ ਲਈ 90 ਫੀਸਦੀ ਕੁਰਬਾਨੀਆਂ ਕੀਤੀਆਂ ਹਨ, ਉਸ ਦੀ ਵਿਰਾਸਤ ਤੇ ਇਤਿਹਾਸ ਨੂੰ ਪੇਸ਼ ਕਰਨ ਵਾਲੀ ਝਾਕੀ ਨੂੰ ਪਰੇਡ ਤੋਂ ਬਾਹਰ ਰੱਖਣਾ ਕੇਂਦਰ ਸਰਕਾਰ ਦੀ ਗਲਤੀ ਅਤੇ ਪੰਜਾਬੀਆਂ ਨਾਲ ਧੋਖਾ ਹੈ।’’

ਕਈ ਦਿਨਾਂ ਦੇ ਮੁੰਬਈ ਦੌਰੇ ਤੋਂ ਬਾਅਦ ਪੰਜਾਬ ਪਰਤਦਿਆਂ ਹੀ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਜੋ ਕੀਤਾ ਹੈ, ਇਸ ਤੋਂ ਵੱਧ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਅਤੇ ਅਜਿਹਾ ਕਰਕੇ ਭਾਜਪਾ ਨੇ ਆਪਣੀ ਮਾਨਸਿਕਤਾ ਦਿਖਾ ਦਿੱਤੀ ਹੈ।ਭਗਵੰਤ ਮਾਨ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ”ਇਨ੍ਹਾਂ ਨੇ ਜਿਹੜੀ ਝਾਕੀ ਬਣਾ ਕੇ ਭੇਜੀ, ਉਹ ਪਿਛਲੇ ਸਾਲ ਵਾਲੀ ਭੇਜੀ ਹੈ।”ਉਨ੍ਹਾਂ ਅੱਗੇ ਕਿਹਾ, ”ਤੁਹਾਡੀ ਝਾਕੀ ਰਿਜੈਕਟ ਹੋਈ ਹੈ, ਇਹ ਤਾਂ ਦੱਸੋ ਲੋਕਾਂ ਨੂੰ।”

ਸਿਰਸਾ ਨੇ ਸੀਐੱਮ ਮਾਨ ਨੂੰ ਸਵਾਲ ਕੀਤਾ ਕਿ ”ਤੁਸੀਂ ਦੋ ਵਾਰ ਸੰਸਦ ਮੈਂਬਰ ਰਹੇ, ਤੁਹਾਡੇ ਵੇਲੇ ਪੰਜ ਸਾਲ ਲਗਾਤਾਰ ਝਾਕੀ ਆਈ ਹੀ ਨਹੀਂ, ਤੁਸੀਂ ਕਿਉਂ ਨਹੀਂ ਬੋਲੇ।”ਖ਼ਬਰ ਏਜੰਸੀ ਏਐੱਨਆਈ ਮੁਤਾਬਕ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ 26 ਜਨਵਰੀ, 2023 ਨੂੰ ਗਣਤੰਤਰ ਦਿਵਸ ਪਰੇਡ ਦੌਰਾਨ 23 ਝਾਕੀਆਂ ਸ਼ਾਮਲ ਹੋਣਗੀਆਂ।ਜਿਨ੍ਹਾਂ ਵਿੱਚ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅਤੇ 6 ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾਂ ਸਬੰਧਿਤ ਹਨ।

ਇਨ੍ਹਾਂ ਵਿੱਚ ਅਸਮ, ਅਰੁਣਾਂਚਲ ਪ੍ਰਦੇਸ਼, ਤ੍ਰਿਪੁਰਾ, ਪੱਛਮੀ ਬੰਗਾਲ, ਜੰਮੂ-ਕਸ਼ਮੀਰ, ਲੱਦਾਖ਼, ਦਾਦਰ-ਨਾਗਰ ਹਵੇਲੀ, ਦਮਨ ਤੇ ਦਿਓ, ਗੁਜਾਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼, ਤਮਿਲ ਨਾਡੂ, ਕਰਨਾਟਕਾ ਅਤੇ ਕੇਰਲਾ ਦੀਆਂ ਝਾਕੀਆਂ ਸ਼ਾਮਿਲ ਹਨ।ਰੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ, “ਇਹ ਝਾਕੀਆਂ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ, ਆਰਥਿਕ ਤਰੱਕੀ ਅਤੇ ਅੰਦਰੂਨੀ ਤੇ ਬਾਹਰੀ ਮਜ਼ਬੂਤ ਸੁਰੱਖਿਆ ਨੂੰ ਦਰਸਾਉਂਦੇ ਹੋਏ 26 ਜਨਵਰੀ, 2023 ਨੂੰ ਗਣਤੰਤਰ ਦਿਵਸ ਪਰੇਡ ਦੌਰਾਨ ਕਰਤਵਯ ਮਾਰਗ ‘ਤੇ ਚੱਲਣਗੀਆਂ।”

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …