Home / ਦੁਨੀਆ ਭਰ / ਸਿੱਧੂ ਮੂਸੇਵਾਲਾ ਬਾਰੇ ਆਈ ਵੱਡੀ ਖਬਰ

ਸਿੱਧੂ ਮੂਸੇਵਾਲਾ ਬਾਰੇ ਆਈ ਵੱਡੀ ਖਬਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ‘ਚ ਨਹੀਂ ਰਹੇ, ਪਰ ਅਜੇ ਵੀ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਦਿਲਾਂ ‘ਚ ਵੱਸੇ ਹੋਏ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਇਹ ਦਾਅਵਾ ਕਰ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਬਹੁਤ ਜਲਦ ਉਸ ਨੂੰ ਗੋਦ ਲੈ ਲੈਣਗੇ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

ਇਸ ਵਾਇਰਲ ਵੀਡੀਓ ਦੇ ਵਿੱਚ ਸਿੱਧੂ ਦੇ ਇੱਕ ਫੈਨ ਨੇ ਇਹ ਦਾਅਵਾ ਕੀਤਾ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਉਸ ਦੇ ਸੁਫਨੇ ਵਿੱਚ ਆਏ ਸਨ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਮੂਸਾ ਪਿੰਡ ਜਾ ਕੇ ਮੇਰੇ ਮਾਪਿਆਂ ਨੂੰ ਮਿਲ ਕੇ ਆਵੇ।

ਫੈਨ ਨੇ ਆਪਣੀ ਵੀਡੀਓ ਵਿੱਚ ਅੱਗੇ ਕਿਹਾ ਕਿ ਸਿੱਧੂ ਨੇ ਸੁਫਨੇ ਵਿੱਚ ਉਸ ਨਾਲ ਕਈ ਗੱਲਾਂ ਕੀਤੀਆਂ ਤੇ ਉਸ ਨੂੰ ਕਿਹਾ ਕਿ ਮੈਨੂੰ ਯਾਦ ਕਰਕੇ ਰੋਇਆ ਨਾਂ ਕਰ ਮੈਂ ਅਮਰ ਹੋਇਆ ਹਾਂ। ਜਾ ਕੇ ਮੇਰਾ ਭਰਾ ਬਣ, ਸਾਡੇ ਘਰ ਮਾਪਿਆਂ ਦਾ ਹਾਲ ਚਾਲ ਲੈ ਤੇ ਜਾ ਕੇ ਮੇਰੇ ਮਾਪਿਆਂ ਦਾ ਪੁੱਤ ਬਣ ਜਾ। ਯਾਨੀ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਉਸ ਨੂੰ ਗੋਦ ਲੈ ਲੈਣ। ਇੱਕ ਤੂੰ ਹੀ ਸੱਚਾ ਬੰਦਾ ਹੈਂ ਕਿਉਂਕਿ ਤੈਨੂੰ ਪੈਸਿਆਂ ਦਾ ਲਾਲਚ ਨਹੀਂ ਹੈ।

ਫੈਨ ਨੇ ਅੱਗੇ ਦਾਅਵਾ ਕੀਤਾ ਜਦੋਂ ਸਿੱਧੂ ਦਾ ਇੱਕ ਗੀਤ ਨੂੰ ਲੈ ਕੇ ਲਖਾ ਸਿਧਾਣਾ ਨਾਲ ਵਿਵਾਦ ਹੋਇਆ ਸੀ ਤਾਂ ਉਸ ਵੇਲੇ ਵੀ ਉਹ ਸਿੱਧੂ ਮੂਸੇਵਾਲਾ ਦੇ ਨਾਲ ਖੜਾ ਰਿਹਾ ਹੈ। ਕਿਉਂਕਿ ਸਿੱਧੂ ਨੂੰ ਪਤਾ ਹੈ ਕਿ ਜਿਹੜਾ ਬੰਦਾ ਮਾੜੇ ਸਮੇਂ ਵਿੱਚ ਉਸ ਨਾਲ ਖੜਾ ਰਹਿ ਸਕਦਾ ਹੈ, ਉਹ ਉਨ੍ਹਾਂ ਲਈ ਕੁਝ ਵੀ ਕਰ ਸਕਦਾ ਹੈ ਤੇ ਉਹ ਸਿੱਧੂ ਦੇ ਪਰਿਵਾਰ ਵਾਲਿਆਂ ਨੂੰ ਕਦੇ ਧੋਖਾ ਨਹੀਂ ਦੇਵੇਗਾ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …