ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।
ਪਰ ਜਿਆਦਾਤਰ ਨੌਜਵਾਨਾਂ ਨੂੰ ਕਈ ਕਾਰਨਾਂ ਕਰਕੇ ਕੈਨੇਡਾ ਦਾ ਵੀਜ਼ਾ ਨਹੀਂ ਮਿਲ ਸਕਦਾ। ਖਾਸਕਰ ਕੈਨਡਾ ਦਾ ਵਰਕ ਪਰਮਿਟ ਲੈਣਾ ਬਹੁਤ ਔਖਾ ਹੈ ਅਤੇ ਵਰਕ ਪਰਮਿਟ ਲੈਣ ਲਈ ਬਹੁਤ ਸਾਰੇ ਨੌਜਵਾਨ ਜਗ੍ਹਾ ਜਗ੍ਹਾ ਭਟਕ ਰਹੇ ਹਨ। ਜਿਸ ਦਾ ਫਾਇਦਾ ਏਜੰਟ ਲੈਂਦੇ ਹਨ ਅਤੇ ਫਿਰ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਪਰ ਹੁਣ ਤੁਸੀਂ ਬਹੁਤ ਆਸਾਨੀ ਨਾਲ ਕੈਨੇਡਾ ਦਾ ਵਰਕ ਪਰਮਿਟ ਲੈ ਸਕਦੇ ਹੋ। ਕੈਨੇਡਾ ਦੇ ਨਵੇਂ ਨਿਯਮਾਂ ਦੇ ਅਨੁਸਾਰ ਹੁਣ ਤੁਸੀਂ ਟੂਰਿਸਟ ਵੀਜ਼ਾ ‘ਤੇ ਜਾ ਕੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਕੈਨੇਡਾ ਸਰਕਾਰ ਨੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਟੂਰਿਸਟ ਵੀਜ਼ੇ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਉਣ ਵਾਲੇ ਲੋਕ ਆਪਣਾ ਵੀਜ਼ਾ ਵਰਕ ਪਰਮਿਟ ਵਿਚ ਤਬਦੀਲ ਕਰਾ ਸਕਦੇ ਹਨ।
ਖਾਸ ਗੱਲ ਇਹ ਹੈ ਕਿ ਉਨ੍ਹਾਂ ਨੂੰ ਬਾਰਡਰ ‘ਤੇ ਜਾਣ ਦੀ ਵੀ ਲੋੜ ਨਹੀਂ। ਤੁਸੀਂ ਆਨਲਾਈਨ ਹੀ ਇਹ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਅਤੇ ਖਾਸ ਗੱਲ ਇਹ ਹੈ ਕਿ ਇਸ ਦੀ ਫੀਸ ਸਿਰਫ 500 ਡਾਲਰ ਰੱਖੀ ਗਈ ਹੈ। ਜੇ ਤੁਸੀਂ ਵੀ ਵਰਕ ਪਰਮਿਟ ਵਿਚ ਆਪਣੇ ਪੈਸੇ ਖਰਾਬ ਕਰ ਚੁੱਕੇ ਹੋ, ਏਜੰਟਾਂ ਕੋਲ ਧੱਕੇ ਖਾ ਚੁੱਕੇ ਹੋ ਤਾਂ ਹੁਣ ਤੁਹਾਡੇ ਲਈ ਚੰਗੀ ਖ਼ਬਰ ਹੈ।
ਤੁਸੀਂ ਟੂਰਿਸਟ ਵੀਜ਼ੇ ‘ਤੇ ਕੈਨੇਡਾ ਜਾਕੇ ਇਸ ਨੂੰ ਬਾਅਦ ਵਿਚ ਤੁਸੀਂ ਵਰਕ ਪਰਮਿਟ ਵਿਚ ਬਦਲਵਾ ਸਕਦੇ ਹੋ। ਇੱਕ ਹੋਰ ਚੰਗੀ ਖਬਰ ਹੈ ਕਿ ਤੁਸੀਂ ਇਕ ਫੀਸ ਤੁਸੀਂ ਤਿੰਨ ਦੇਸ਼ਾਂ ਦਾ ਵੀਜ਼ਾ ਲੈ ਸਕਦੇ ਹੋ, ਜਿਹਨਾਂ ਵਿਚ ਕੈਨੇਡਾ, ਆਸਟ੍ਰੇਲੀਆ ਅਤੇ ਯੂਕੇ ਹੈ।
ਇਸ ਲਈ ਤੁਹਾਨੂੰ ਬਹੁਤ ਘੱਟ ਦਸਤਾਵੇਜ਼ਾਂ ਦੀ ਲੋੜ ਪਵੇਗੀ। ਖਾਸ ਗੱਲ ਇਹ ਹੈ ਕਿ ਪ੍ਰਾਈਵੇਟ ਕੰਮ ਕਰਨ ਵਾਲਾ ਵਿਅਕਤੀ ਵੀ ਅਪਲਾਈ ਕਰ ਸਕਦਾ ਹੈ, ਜਿਸ ਦੀ ਤਨਖਾਹ 20 ਤੋਂ 25 ਹਜ਼ਾਰ ਹੈ, 15 ਤੋਂ 20 ਹਜ਼ਾਰ ਹੈ। ਇਸੇ ਤਰਾਂ ਖੇਤੀ ਕਰਨ ਵਾਲੇ ਕਿਸਾਨ , ਜ਼ਮੀਨ ਜਾਇਦਾਦ ਦੇ ਮਾਲਕ ਵੀ ਅਪਲਾਈ ਕਰ ਸਕਦੇ ਹਨ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.