Home / ਦੁਨੀਆ ਭਰ / ਸਿੱਧੂ ਦੇ ਪਰਿਵਾਰ ਦੀ ਇਹ ਇੱਛਾ

ਸਿੱਧੂ ਦੇ ਪਰਿਵਾਰ ਦੀ ਇਹ ਇੱਛਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ‘ਚ ਨਹੀਂ ਰਹੇ, ਪਰ ਅਜੇ ਵੀ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਦਿਲਾਂ ‘ਚ ਵੱਸੇ ਹੋਏ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਇਹ ਦਾਅਵਾ ਕਰ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਬਹੁਤ ਜਲਦ ਉਸ ਨੂੰ ਗੋਦ ਲੈ ਲੈਣਗੇ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

new

ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਦੇ ਵਿੱਚ ਸਿੱਧੂ ਦੇ ਇੱਕ ਫੈਨ ਨੇ ਇਹ ਦਾਅਵਾ ਕੀਤਾ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਉਸ ਦੇ ਸੁਫਨੇ ਵਿੱਚ ਆਏ ਸਨ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਮੂਸਾ ਪਿੰਡ ਜਾ ਕੇ ਮੇਰੇ ਮਾਪਿਆਂ ਨੂੰ ਮਿਲ ਕੇ ਆਵੇ।

ਫੈਨ ਨੇ ਆਪਣੀ ਵੀਡੀਓ ਵਿੱਚ ਅੱਗੇ ਕਿਹਾ ਕਿ ਸਿੱਧੂ ਨੇ ਸੁਫਨੇ ਵਿੱਚ ਉਸ ਨਾਲ ਕਈ ਗੱਲਾਂ ਕੀਤੀਆਂ ਤੇ ਉਸ ਨੂੰ ਕਿਹਾ ਕਿ ਮੈਨੂੰ ਯਾਦ ਕਰਕੇ ਰੋਇਆ ਨਾਂ ਕਰ ਮੈਂ ਅਮਰ ਹੋਇਆ ਹਾਂ। ਜਾ ਕੇ ਮੇਰਾ ਭਰਾ ਬਣ, ਸਾਡੇ ਘਰ ਮਾਪਿਆਂ ਦਾ ਹਾਲ ਚਾਲ ਲੈ ਤੇ ਜਾ ਕੇ ਮੇਰੇ ਮਾਪਿਆਂ ਦਾ ਪੁੱਤ ਬਣ ਜਾ। ਯਾਨੀ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਉਸ ਨੂੰ ਗੋਦ ਲੈ ਲੈਣ। ਇੱਕ ਤੂੰ ਹੀ ਸੱਚਾ ਬੰਦਾ ਹੈਂ ਕਿਉਂਕਿ ਤੈਨੂੰ ਪੈਸਿਆਂ ਦਾ ਲਾਲਚ ਨਹੀਂ ਹੈ।

newhttps://punjabiinworld.com/wp-admin/options-general.php?page=ad-inserter.php#tab-4

ਫੈਨ ਨੇ ਅੱਗੇ ਦਾਅਵਾ ਕੀਤਾ ਜਦੋਂ ਸਿੱਧੂ ਦਾ ਇੱਕ ਗੀਤ ਨੂੰ ਲੈ ਕੇ ਲਖਾ ਸਿਧਾਣਾ ਨਾਲ ਵਿਵਾਦ ਹੋਇਆ ਸੀ ਤਾਂ ਉਸ ਵੇਲੇ ਵੀ ਉਹ ਸਿੱਧੂ ਮੂਸੇਵਾਲਾ ਦੇ ਨਾਲ ਖੜਾ ਰਿਹਾ ਹੈ। ਕਿਉਂਕਿ ਸਿੱਧੂ ਨੂੰ ਪਤਾ ਹੈ ਕਿ ਜਿਹੜਾ ਬੰਦਾ ਮਾੜੇ ਸਮੇਂ ਵਿੱਚ ਉਸ ਨਾਲ ਖੜਾ ਰਹਿ ਸਕਦਾ ਹੈ, ਉਹ ਉਨ੍ਹਾਂ ਲਈ ਕੁਝ ਵੀ ਕਰ ਸਕਦਾ ਹੈ ਤੇ ਉਹ ਸਿੱਧੂ ਦੇ ਪਰਿਵਾਰ ਵਾਲਿਆਂ ਨੂੰ ਕਦੇ ਧੋਖਾ ਨਹੀਂ ਦੇਵੇਗਾ।

new

ਫੈਨ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਘਰ ਗਾਇਕ ਦੇ ਮਾਤਾ-ਪਿਤਾ ਦਾ ਗੋਦ ਲਿਆ ਹੋਇਆ ਪੁੱਤਰ ਬਣ ਕੇ ਰਹਿਣਾ ਚਾਹੁੰਦਾ ਹੈ। ਉਸ ਨੂੰ ਕਿਸੇ ਗੱਲ ਦਾ ਲਾਲਚ ਨਹੀਂ ਹੈ, ਉਹ ਮਹਿਜ਼ ਸਿੱਧੂ ਦੇ ਅਧੂਰੇ ਰਹਿ ਗਏ ਸੁਫਨੇ ਤੇ ਕੰਮਾਂ ਨੂੰ ਪੂਰੇ ਕਰਨੇ ਚਾਹੁੰਦਾ ਹੈ ਤੇ ਇਸ ਲਈ ਜਨਤਾ ਉਸ ਨੂੰ ਸਿੱਧੂ ਦਾ ਇਹ ਸੁਫਨਾ ਪੂਰਾ ਕਰਨ ਲਈ ਸੁਪੋਰਟ ਕਰੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!