Home / ਦੁਨੀਆ ਭਰ / ਭਾਰਤੀ ਹਾਕੀ ਟੀਮ ਬਾਰੇ ਵੱਡੀ ਖਬਰ

ਭਾਰਤੀ ਹਾਕੀ ਟੀਮ ਬਾਰੇ ਵੱਡੀ ਖਬਰ

ਵਿਸ਼ਵ ਹਾਕੀ ਕੱਪ ਵਿਚ ਭਾਰਤ ਅਤੇ ਨਿਊਜ਼ਲੈਡ ਵਿਚਾਲੇ ਹੋਏ ਐਤਵਾਰ ਨੂੰ ਹੋਏ ਮੈਚ ਵਿਚ ਭਾਰਤ ਨੂੰ 4-5 ਗੋਲ਼ਾ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਦੋਵੇਂ ਟੀਮਾਂ ਤੈਅ ਸਮੇਂ ਦੌਰਾਨ 3-3 ਦੀ ਬਰਾਬਰੀ ਉੱਤੇ ਸਨ ।ਜਿਸ ਕਾਰਨ ਫੈਸਲਾ ਪਲੈਨਟੀ ਸ਼ੂਟ ਰਾਹੀ ਕਰਨ ਦਾ ਸਮਾਂ ਦਿੱਤਾ ਗਿਆ, ਪਰ ਦੋਵਾਂ ਟੀਮਾਂ ਦੇ ਗੋਲਚੀਆਂ ਨੇ ਵਿਰੋਧੀਆਂ ਦੇ ਦੋ-ਦੋ ਗੋਲ ਰੋਕ ਲਏ ਅਤੇ ਮੈਚ ਮੁੜ ਬਰਾਬਰੀ ਉੱਤੇ ਆ ਗਿਆ। ਪਲੈਨਟੀ ਸ਼ੂਟ ਦੇ ਰਾਹੀ ਦੂਜੀ ਵਾਰ ਫੈਸਲਾ ਕਰਨ ਦਾ ਸਮਾਂ ਦਿੱਤ ਗਿਆ।

new

ਇਸ ਵਾਰ ਭਾਰਤ ਦੀ ਟੀਮ ਦੀ ਟੀਮ ਪਛੜ ਗਈ ਅਤੇ ਅੰਕੜਾ 4-5 ਹੋ ਗਿਆ।ਭਾਰਤ ਜੇਕਰ ਇਹ ਮੈਚ ਜਿੱਤ ਜਾਂਦਾ ਤਾਂ ਹੀ ਉਸ ਕੁਆਟਰ ਫਾਇਨਲ ਵਿਚ ਥਾਂ ਬਣਨੀ ਸੀ। ਇਸ ਹਾਰ ਨਾਲ ਭਾਰਤੀ ਟੀਮ ਕੁਆਟਰ ਫਾਇਨਲ ਵਿਚ ਪਹੁੰਚਣ ਦਾ 13 ਸਾਲ ਦਾ ਸੌਕਾ ਵੀ ਖ਼ਤਮ ਨਹੀਂ ਕਰ ਸਕੀ।

ਭਾਰਤੀ ਹਾਕੀ ਟੀਮ 2010 ਤੋਂ ਬਾਅਦ ਵਿਸ਼ਵ ਕੱਪ ਦੇ ਕੁਆਟਰ ਫਾਇਨਲ ਵਿਚ ਨਹੀਂ ਪਹੁੰਚ ਸਕੀ ਸੀ।ਇਸ ਤਰ੍ਹਾਂ ਭਾਰਤੀ ਟੀਮ ਵਿਸ਼ਵ ਕੱਪ ਮੁਕਾਬਲੇ ਤੋਂ ਬਾਹਰ ਹੋ ਗਈ ਹੈ।

newhttps://punjabiinworld.com/wp-admin/options-general.php?page=ad-inserter.php#tab-4

ਕਆਟਰ ਫਾਇਨਲ ਵਿਚ ਦਾਖਲਾ ਪਾਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਦਾ ਅਗਲਾ ਮੁਕਾਬਲਾ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ 24 ਜਨਵਰੀ ਨੂੰ ਹੋਵੇਗਾ।ਭਾਰਤ ਪੂਲ ਡੀ ਵਿਚ ਸੀ, ਇਸ ਪੂਲ ਵਿਚੋਂ ਇੰਗਲੈਂਡ ਦੀ ਟੀਮ ਪਹਿਲਾਂ ਹੀ ਕੁਆਰਟ ਫਾਇਨਲ ਵਿਚ ਪਹੁੰਚ ਚੁੱਕੀ ਹੈ।ਭਾਰਤ ਵੱਲੋਂ ਪਹਿਲਾ ਗੋਲ ਲਲਿਤ ਉਪਾਧਿਆਏ ਨੇ, ਦੂਜਾ ਗੋਲ ਸੁਖਜੀਤ ਨੇ ਅਤੇ ਤੀਜਾ ਗੋਲ ਵਰੁਣ ਕੁਮਾਰ ਨੇ ਕੀਤਾ।

new

ਦੂਜੇ ਪਾਸੇ ਨਿਊਜ਼ੀਲੈਂਡ ਲਈ ਪਹਿਲਾ ਗੋਲ ਸੈਮ ਲੇਨ ਨੇ 28ਵੇਂ ਮਿੰਟ ਵਿੱਚ, ਦੂਜਾ ਗੋਲ ਕੇਨ ਰਸਲ ਨੇ 43ਵੇਂ ਮਿੰਟ ਵਿੱਚ ਅਤੇ ਤੀਜਾ ਗੋਲ ਸੀਨ ਫਿੰਡਲੇ ਨੇ ਕੀਤਾ। ਭੁਵਨੇਸ਼ਵਰ ਵਿੱਚ ਖੇਡੇ ਜਾ ਰਹੇ ਇਸ ਮੈਚ ਨੂੰ ਜਿੱਤਣ ਵਾਲੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਕਰਾਸਓਵਰ ਮੈਚ ਵਿੱਚ ਸਪੇਨ ਨੇ ਮਲੇਸ਼ੀਆ ਨੂੰ ਹਰਾਇਆ ਸੀ।

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ 44 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚੋਂ ਭਾਰਤ ਨੇ 24 ਜਿੱਤੇ ਹਨ, ਜਦਕਿ ਨਿਊਜ਼ੀਲੈਂਡ ਨੇ 15 ਮੈਚ ਜਿੱਤੇ ਹਨ।ਭਾਰਤ, ਵੇਲਜ਼ ਖ਼ਿਲਾਫ਼ ਮੈਚ ਦੀ ਸ਼ੁਰੂਆਤ ਤੋਂ ਹੀ ਦਬਾਅ ਵਿੱਚ ਸੀ। ਇਸੇ ਦਬਾਅ ਦਾ ਹੀ ਨਤੀਜਾ ਸੀ ਕਿ ਸ਼ੁਰੂਆਤ ਵਿੱਚ ਟੀਮ ਦਾ ਰੁਖ਼ ਤਿੱਖ਼ੇ ਹਮਲੇ ਕਰਨ ਵਾਲਾ ਨਹੀਂ ਸੀ।ਇਹੀ ਕਾਰਨ ਰਿਹਾ ਗੇਂਦ ਤਾਂ ਬਹੁਤ ਦੇਰ ਭਾਰਤ ਦੇ ਕਬਜ਼ੇ ’ਚ ਰਹੀ ਪਰ ਟੀਮ ਨੂੰ ਗੋਲ ਦਾਗਣ ਲਈ ਲੋੜੀਂਦੇ ਕਰਨ ਵਿੱਚ ਬਹੁਤੀ ਕਾਮਯਾਬ ਨਾ ਹੋ ਸਕੀ।

ਮੈਚ ਦੌਰਾਨ ਭਾਰਤ ਨਾ ਤਾਂ ਵੇਲਜ਼ ’ਤੇ ਆਪਣੀ ਇੱਛਾ ਮੁਤਾਬਕ ਦਬਾਅ ਪਾ ਸਕਿਆ ਤੇ ਨਾ ਹੀ ਜਿੰਨੇ ਚਾਹੀਦੇ ਸਨ ਉਹ ਗੋਲ ਕਰ ਸਕਿਆ।
ਮੈਚ ਦਾ ਪਹਿਲਾ ਕੁਆਰਟਰ ਬਿਨ੍ਹਾਂ ਕਿਸੇ ਗੋਲ ਦੇ ਖ਼ਤਮ ਹੋ ਗਿਆ ਤੇ ਦੂਜੇ ਕੁਆਰਟਰ ਵਿੱਚ ਭਾਰਤੀ ਟੀਮ ਅੱਧੇ ਸਮੇਂ ਤੱਕ ਮਹਿਜ਼ ਇੱਕ ਗੋਲ ਕਰ ਸਕੀ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!