ਪੰਜਾਬੀ ਸਿੰਗਰ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਪਰਸਨਲ ਲਾਈਫ਼ ਨੂੰ ਲੈਕੇ ਸੁਰਖੀਆਂ `ਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਜ਼ਬਰਦਸਤ ਹਿੱਟ ਹੈ। ਇਸ ਦੇ ਨਾਲ ਨਾਲ ਕਰਨ ਔਜਲਾ 2023 `ਚ ਵਿਆਹ ਦੇ ਬੰਧਨ `ਚ ਬੱਝਣ ਜਾ ਰਹੇ ਹਨ। ਕਰਨ ਔਜਲਾ ਅੱਜ ਜਿਸ ਮੁਕਾਮ `ਤੇ ਹਨ। ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮੇਹਨਤ ਕੀਤੀ ਹੈ।
9 ਸਾਲ ਦੀ ਉਮਰ `ਚ ਮਾਪੇ ਪੂਰੇ ਹੋ ਗਏ ਕੀ ਤੁਸੀਂ ਜਾਣਦੇ ਹੋ ਕਿ ਕਰਨ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ `ਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਔਜਲਾ ਨੂੰ ਉਨ੍ਹਾਂ ਦੇ ਚਾਚਾ ਤੇ ਭੈਣਾਂ ਨੇ ਪਾਲਿਆ।
ਬਚਪਨ ਤੋਂ ਲਿਖਣ ਦਾ ਸ਼ੌਕ ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸੀ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ `ਚ ਸਿੰਗਰ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ।
ਪਹਿਲਾ ਗੀਤ ਸੈੱਲ ਫ਼ੋਨ ਬੁਰੀ ਤਰ੍ਹਾਂ ਫਲਾਪ ਸੀ ਦੱਸ ਦਈਏ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਔਜਲਾ ਨੇ ਆਪਣਾ ਪਹਿਲਾ ਗੀਤ ਸੈੱਲ ਫ਼ੋਨ ਕੱਢਿਆ, ਜੋ ਕਿ ਬੁਰੀ ਤਰ੍ਹਾਂ ਪਿਟ ਗਿਆ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਔਜਲਾ ਨੇ ਗਾਇਕੀ ਨਹੀਂ ਕੀਤੀ। ਉਹ ਕੈਨੇਡਾ ਦੇ ਟੋਰਾਂਟੋ `ਚ ਦੀਪ ਜੰਡੂ ਨਾਲ ਆਪਣੇ ਸਟੂਡੀਓ `ਚ ਕੰਮ ਕਰਦੇ ਰਹੇ। ਹਾਲਾਂਕਿ ਇਸ ਦੌਰਾਨ ਔਜਲਾ ਨੇ ਗਾਇਕੀ ਤਾਂ ਨਹੀਂ ਕੀਤੀ, ਪਰ ਗੀਤਕਾਰ ਵਜੋਂ ਐਕਟਿਵ ਰਹੇ। ਉਨ੍ਹਾਂ ਨੇ ਗਿੱਲ ਮੰਗਤ, ਜੈਜ਼ੀ ਬੀ, ਗਗਨ ਕੋਕਰੀ, ਸੁੱਖੀ ਤੇ ਬੋਹੇਮੀਆ ਲਈ ਹਿੱਟ ਗੀਤ ਲਿਖੇ।
2016 ਚ ਕਰਨ ਔਜਲਾ ਨੇ ਮੁੜ ਗੀਤ ਗਾਇਆ। ਇਹ ਗੀਤ ਸੀ ਪ੍ਰਾਪਰਟੀ ਆਫ਼ ਪੰਜਾਬ। ਇਸ ਗੀਤ ਨੂੰ ਵੀ ਸਫ਼ਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਔਜਲਾ ਨੇ ਰੈਪਰ ਬਣਨ ਦਾ ਫ਼ੈਸਲਾ ਕੀਤਾ। ਉਹ ਗਾਣਿਆਂ `ਚ ਰੈਪ ਕਰਦੇ ਸੀ। ਉਨ੍ਹਾਂ ਦੀ ਰੈਪ ਗਾਇਕੀ ਨੂੰ ਕਾਫ਼ੀ ਪਸੰਦ ਕੀਤਾ ਜਾਣ ਲੱਗ ਪਿਆ। ਇਸ ਤੋਂ ਬਾਅਦ 2018 `ਚ ਔਜਲਾ ਨੇ `ਡੋਂਟ ਵਰੀ ਗਾਣਾ ਗਾਇਆ। ਇਸ ਗੀਤ ਨੇ ਰਾਤੋਂ ਰਾਤ ਔਜਲਾ ਨੂੰ ਪੰਜਾਬੀ ਇੰਡਸਟਰੀ ਦਾ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਔਜਲਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਇੱਕ ਇੱਕ ਕਰਕੇ ਔਜਲਾ ਦੇ ਸੁਪਰਹਿੱਟ ਗੀਤ ਆਉਂਦੇ ਰਹੇ। ਡੋਂਟ ਲੁੱਕ, ਡੋਂਟ ਵਰੀ, ਚਿੱਟਾ ਕੁੜਤਾ, ਨੋ ਨੀਡ, ਝਾਂਜਰ, ਅਲਕੋਹਲ ਵਰਗੇ ਗੀਤ ਔਜਲਾ ਦੇ ਯਾਦਗਾਰੀ ਗੀਤ ਹਨ।
30 ਕਰੋੜ ਦੀ ਜਾਇਦਾਦ ਦੇ ਮਾਲਕ ਕਰਨ ਔਜਲਾ ਕਰਨ ਔਜਲਾ ਦੀ ਨੈੱਟ ਵਰਥ ਯਾਨਿ ਕਿ ਜਾਇਦਾਦ ਦਾ ਗ੍ਰਾਫ਼ ਪਿਛਲੇ ਕੁੱਝ ਸਾਲਾਂ ਤੋਂ ਕਾਫ਼ੀ ਉੱਪਰ ਚੜ੍ਹਿਆ ਹੈ। ਉਹ ਛੋਟੀ ਉਮਰ ਵਿੱਚ ਹੀ ਸਫ਼ਲ ਗਾਇਕ ਬਣੇ। ਪਰ ਇਹ ਸਫ਼ਲਤਾ ਲਈ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ। ਇੱਕ ਰਿਪੋਰਟ ਮੁਤਾਬਕ 2022 `ਚ ਕਰਨ ਔਜਲਾ 4 ਮਿਲੀਅਨ ਅਮਰੀਕੀ ਡਾਲਰ ਯਾਨਿ 30 ਕਰੋੜ ਜਾਇਦਾਦ ਦੇ ਮਾਲਕ ਹਨ। ਕਰਨ ਔਜਲਾ ਇੱਕ ਗੀਤ ਲਈ 7-8 ਲੱਖ ਰੁਪਏ ਫ਼ੀਸ ਲੈਂਦੇ ਹਨ। ਉਨ੍ਹਾਂ ਦੀ ਮਹੀਨੇ ਦੀ ਆਮਦਨ 15 ਲੱਖ ਤੋਂ ਵੱਧ ਦੱਸੀ ਜਾਂਦੀ ਹੈ। ਉਨ੍ਹਾਂ ਦੀ ਸਲਾਨਾ ਕਮਾਈ 3 ਕਰੋੜ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.