Home / ਦੁਨੀਆ ਭਰ / ਸੰਨੀ ਮਾਲਟਨ ਦੇ ਘਰ ਆਈ ਖੁਸ਼ਖਬਰੀ

ਸੰਨੀ ਮਾਲਟਨ ਦੇ ਘਰ ਆਈ ਖੁਸ਼ਖਬਰੀ

ਦੱਸ ਦੇਈਏ ਕੀ ਸਿੱਧੂ ਮੂਸੇ ਵਾਲਾ ਦੇ ਸਾਥੀ ਸੰਨੀ ਮਾਲਟਨ ਦੇ ਘਰ ਪਰਮਾਤਮਾ ਨੇ ਦਿੱਤੀ ਅਨਮੋਲ ਦਾਤ, ਮਿਲ ਰਹੀਆਂ ਵਧਾਈਆਂ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਮੂਸੇ ਵਾਲੇ ਦੇ ਕਰੀਬੀ ਸਾਥੀ ਰੈਪਰ ਸੰਨੀ ਮਾਲਟਨ ਦੇ ਘਰ ਬੇਟੀ ਦਾ ਜਨਮ ਹੋਇਆ ਹੈ ਜਿੱਥੇ ਉਨ੍ਹਾਂ ਦੇ ਘਰ ਨੰਨੀ ਪਰੀ ਆਈ ਹੈ ਉਥੇ ਹੀ ਇਸ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਸੰਨੀ ਮਾਲਟਨ ਦੇ ਪਿਤਾ ਬਣਨ ਤੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ।

new

ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਵੀ ਇੰਸਟਾਗ੍ਰਾਮ ਸਟੋਰੀ ਪਾ ਕੇ ਖੁਦ ਸੰਨੀ ਮਾਲਟਨ ਵਲੋ ਦਿੱਤੀ ਗਈ ਹੈ। ਉਥੇ ਹੀ ਉਨ੍ਹਾਂ ਵੱਲੋਂ ਆਪਣੀ ਨੰਨ੍ਹੀ ਪਰੀ ਧੀ ਦੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਕਿ ਦੁਨੀਆ ’ਤੇ ਸੁਆਗਤ ਹੈ ਨੰਨ੍ਹੀ ਪਰੀ। ਸਾਡੀ ਜ਼ਿੰਦਗੀ ’ਚ ਖ਼ੁਸ਼ੀਆਂ ਵਾਪਸ ਲਿਆਉਣ ਲਈ ਤੇਰਾ ਧੰਨਵਾਦ।

ਸ਼ੋਸ਼ਲ ਮੀਡੀਆ ਉਪਰ ਸੰਨੀ ਮਾਲਟਨ ਦੀ ਪਤਨੀ ਪਰਵੀਨ ਸਿੱਧੂ ਵੱਲੋਂ ਵੀ ਧੀ ਦੀ ਆਮਦ ਤੇ ਖੁਸ਼ੀ ਸਾਂਝੀ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਗਈ ਹੈ, ਜਿੱਥੇ ਉਨ੍ਹਾਂ ਵੱਲੋਂ ਖੁਸ਼ੀ ਦੇ ਮੌਕੇ ਤੇ ਲਿਖਿਆ ਗਿਆ ਹੈ ਕਿ ‘‘ਜਨਵਰੀ 12 ਉਹ ਦਿਨ ਸੀ, ਜਿਸ ਨੇ ਮੇਰੀ ਤੇ ਸੰਨੀ ਮਾਲਟਨ ਦੀ ਜ਼ਿੰਦਗੀ ਬਦਲ ਦਿੱਤੀ। ਸਾਡੀ ਜ਼ਿੰਦਗੀ ’ਚ ਖ਼ੁਸ਼ੀਆਂ ਵਾਪਸ ਲਿਆਉਣ ਲਈ ਤੇਰਾ ਧੰਨਵਾਦ ਨੰਨ੍ਹੀ ਪਰੀ। ਮਾਂ-ਧੀ ਦੋਵੇਂ ਠੀਕ ਹਨ।’’ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਇਸ ਖਬਰ ਤੋਂ ਬਾਅਦ ਪ੍ਰਸੰਸਕਾਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਮੁਬਾਰਕਵਾਦ ਦਿੱਤੀਆਂ ਜਾ ਰਹੀਆਂ ਹਨ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!