Home / ਦੁਨੀਆ ਭਰ / ਸਿਹਤ ਲਈ ਵਰਦਾਨ ਇਹ ਚੀਜ

ਸਿਹਤ ਲਈ ਵਰਦਾਨ ਇਹ ਚੀਜ

ਫਲਾਂ ਤੇ ਸਬਜ਼ੀਆਂ ਵਿਚ ਫਲੇਵੋਨਾਇਡ ਤੇ ਕੈਰੋਟੀਨਾਇਡ ਨਾਂ ਦੇ ਤੱਤ ਹੁੰਦੇ ਹਨ, ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਇਨ੍ਹਾਂ ਨੂੰ ਰੋਜ਼ਾਨਾ ਖ਼ੁਰਾਕ ‘ਚ ਸ਼ਾਮਲ ਕਰ ਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਫਲ ਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤਾਂ, ਵਿਟਾਮਿਨਜ਼, ਖਣਿਜ ਤੇ ਫਾਈਬਰ ਦੇ ਅਹਿਮ ਸਰੋਤ ਹੋਣ ਕਾਰਨ ਸਾਨੂੰ ਸਿਹਤਮੰਦ ਰੱਖਣ ‘ਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਹ ਸਾਡੀ ਖ਼ੁਰਾਕ ‘ਚ ਵੱਖ-ਵੱਖ ਵਿਟਾਮਿਨਜ਼ ਸਬੰਧੀ ਰੋਜ਼ਾਨਾ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ, ਜਿਵੇਂ ਵਿਟਾਮਿਨ-ਸੀ 91 ਫ਼ੀਸਦੀ, ਵਿਟਾਮਿਨ-ਏ 48 ਫ਼ੀਸਦੀ, ਫੋਲਿਕ ਐਸਿਡ 30 ਫ਼ੀਸਦੀ, ਵਿਟਾਮਿਨ-ਬੀ6 17 ਫ਼ੀਸਦੀ ਤੇ ਵਿਟਾਮਿਨ-ਬੀ3 (ਨਾਇਆਸਿਨ) 15 ਫ਼ੀਸਦੀ ਦੀ ਪੂਰਤੀ ਕਰਦੇ ਹਨ।

new

ਫਲ ਅਤੇ ਸਬਜ਼ੀਆਂ ਖ਼ੁਰਾਕ ‘ਚ ਮੈਗਨੀਸ਼ੀਅਮ ਦੀ 16 ਫ਼ੀਸਦੀ ਤੇ ਲੋਹੇ ਦੀ 19 ਫ਼ੀਸਦੀ ਪੂਰਤੀ ਕਰਦੇ ਹਨ। ਫਲਾਂ ਤੇ ਸਬਜ਼ੀਆਂ ‘ਚ ਊਰਜਾ ਬਹੁਤ ਘੱਟ (9 ਫ਼ੀਸਦੀ) ਮਾਤਰਾ ‘ਚ ਹੁੰਦੀ ਹੈ। ਇਸ ਕਰਕੇ ਇਹ ਮੋਟਾਪੇ ਤੇ ਇਸ ਤੋਂ ਹੋਣ ਵਾਲੇ ਰੋਗਾਂ, ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗਾਂ ਤੋਂ ਵੀ ਬਚਾਉਂਦੇ ਹਨ। ਇਨ੍ਹਾਂ ਤੋਂ ਮਿਲਣ ਵਾਲੇ ਫਾਈਟੋਕੈਮੀਕਲ ਸਰੀਰ ‘ਚ ਆਕਸੀਜਨ ਦੀ ਪ੍ਰਤੀਕਿਰਿਆ ਨੂੰ ਸੁਚਾਰੂ ਬਣਾਉਂਦੇ ਹਨ ਤੇ ਜ਼ਹਿਰੀਲੇ ਮਾਦੇ ਨੂੰ ਸਰੀਰ ‘ਚ ਜਮ੍ਹਾਂ ਨਹੀਂ ਹੋਣ ਦਿੰਦੇ। ਇਸ ਤਰ੍ਹਾਂ ਇਹ ਸਾਨੂੰ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ।

ਫਲਾਂ ਤੇ ਸਬਜ਼ੀਆਂ ਵਿਚ ਫਲੇਵੋਨਾਇਡ ਤੇ ਕੈਰੋਟੀਨਾਇਡ ਨਾਂ ਦੇ ਤੱਤ ਹੁੰਦੇ ਹਨ, ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਇਨ੍ਹਾਂ ਨੂੰ ਰੋਜ਼ਾਨਾ ਖ਼ੁਰਾਕ ‘ਚ ਸ਼ਾਮਲ ਕਰ ਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲਾ ਫਾਈਬਰ ਪਾਚਨ ਪ੍ਰਣਾਲੀ ਨੂੰ ਦਰੁੱਸਤ ਰੱਖਦਾ ਹੈ, ਕਬਜ਼ ਤੋਂ ਬਚਾਅ ਕਰਦਾ ਹੈ। ਲੰਬੇ ਸਮੇਂ ਤਕ ਰਹਿਣ ਵਾਲੀ ਕਬਜ਼ ਵੱਡੀ ਅੰਤੜੀ ਦੇ ਕੈਂਸਰ ਦਾ ਕਾਰਨ ਬਣਦੀਫਲਾਂ ਤੇ ਸਬਜ਼ੀਆਂ ਵਿਚ ਫੈਟ ਬਹੁਤ ਘੱਟ ਪ੍ਰੰਤੂ ਵਿਟਾਮਿਨ ਤੇ ਖਣਿਜ ਭਰਪੂਰ ਮਾਤਰਾ ‘ਚ ਹੁੰਦੇ ਹਨ। ਹਰੀਆਂ, ਪੀਲੀਆ ਤੇ ਸੰਤਰੀ ਰੰਗ ਦੀਆਂ ਸਬਜ਼ੀਆਂ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਲੋਹਾ, ਬੀਟਾ ਕੈਰੋਟੀਨ, ਵਿਟਾਮਿਨ-ਬੀ ਸਮੂਹ, ਵਿਟਾਮਿਨ-ਸੀ, ਵਿਟਾਮਿਨ-ਏ ਤੇ ਵਿਟਾਮਿਨ-ਕੇ ਦੇ ਉੱਤਮ ਸੋਮੇ ਹਨ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!