Home / ਦੁਨੀਆ ਭਰ / ਕੀ ਸਰਦੀਆਂ ਚ ਜੁਰਾਬਾਂ ਪਾ ਕੇ ਸੌਣਾ

ਕੀ ਸਰਦੀਆਂ ਚ ਜੁਰਾਬਾਂ ਪਾ ਕੇ ਸੌਣਾ

ਸਰਦੀਆਂ ਵਿਚ ਠੰਢ ਤੋਂ ਬਚਣ ਲਈ ਹਰ ਕੋਈ ਅਪਣਾ ਵਿਸ਼ੇਸ਼ ਧਿਆਨ ਰਖਦਾ ਹੈ। ਚੰਗੀ ਡਾਈਟ ਨਾਲ ਕਪੜਿਆਂ ਨੂੰ ਲੈ ਕੇ ਵੀ ਲੋਕ ਬਹੁਤ ਸਾਵਧਾਨ ਰਹਿੰਦੇ ਹਨ। ਜੇ ਗੱਲ ਜੁਰਾਬਾਂ ਪਾ ਕੇ ਸੌਣ ਦੀ ਕਰੀਏ ਤਾਂ ਹਰ ਕਿਸੇ ਦੇ ਮਨ ਵਿਚ ਇਸ ਬਾਰੇ ਅਲੱਗ-ਅਲੱਗ ਸਵਾਲ ਹਨ।

new

ਬਹੁਤ ਸਾਰੇ ਲੋਕ ਜੁਰਾਬਾਂ ਨੂੰ ਬਿਸਤਰੇ ਵਿਚ ਪਾਉਣਾ ਫ਼ਾਇਦੇਮੰਦ ਕਹਿੰਦੇ ਹਨ ਤਾਂ ਕਈ ਇਸ ਨੂੰ ਨੁਕਸਾਨਦੇਹ ਮੰਨਦੇ ਹਨ। ਆਉ ਜਾਣਦੇ ਹਾਂ ਇਸ ਬਾਰੇ ਵਿਚ: ਮੌਸਮ ਵਿਚ ਬਦਲਾਅ ਆਉਣ ਨਾਲ ਇਸ ਦਾ ਅਸਰ ਸਰੀਰ ’ਚ ਵੀ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਸਰਦੀਆਂ ਵਿਚ ਜੁਰਾਬਾਂ ਪਾਉਣ ਨਾਲ ਸਰੀਰ ਦਾ ਤਾਪਮਾਨ ਸਹੀ ਰੱਖਣ ਵਿਚ ਮਦਦ ਮਿਲਦੀ ਹੈ।

ਪੈਰਾਂ ਨੂੰ ਗਰਮਾਹਟ ਮਿਲਣ ਨਾਲ ਸਰੀਰ ਠੀਕ ਰਹਿੰਦਾ ਹੈ। ਜੁਰਾਬਾਂ ਪਾਉਣ ਨਾਲ ਪੈਰਾਂ ਨੂੰ ਗਰਮਾਹਟ ਮਿਲਦੀ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋਣ ਨਾਲ ਸਰੀਰ ਵਿਚ ਖ਼ੂਨ ਅਤੇ ਆਕਸੀਜਨ ਦਾ ਸਰਕੂਲੇਸ਼ਨ ਸਹੀ ਤਰੀਕੇ ਨਾਲ ਹੁੰਦਾ ਹੈ। ਅਜਿਹੇ ਵਿਚ ਦਿਲ ਅਤੇ ਫੇਫੜੇ ਮਜ਼ਬੂਤ ਹੁੰਦੇ ਹਨ।

newhttps://punjabiinworld.com/wp-admin/options-general.php?page=ad-inserter.php#tab-4

ਅਕਸਰ ਪੈਰ ਠੰਢੇ ਹੋਣ ਕਾਰਨ ਨੀਂਦ ਪੂਰੀ ਨਾ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਪਰ ਬਿਸਤਰੇ ਵਿਚ ਜੁਰਾਬਾਂ ਪਾ ਕੇ ਰੱਖਣ ਨਾਲ ਚੰਗੀ ਨੀਂਦ ਆਉਣ ਵਿਚ ਮਦਦ ਮਿਲਦੀ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਸਰੀਰ ਨੂੰ ਠੰਢ ਲੱਗਣ ਕਾਰਨ ਪੈਰਾਂ ਦੀਆਂ ਉਂਗਲਾਂ ਸੁੰਨ ਹੋਣ ਲਗਦੀਆਂ ਹਨ।

new

ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਪੈਰਾਂ ਵਿਚ ਦਰਦ, ਖੁਜਲੀ, ਜਲਣ, ਸੋਜ ਦੀ ਸ਼ਿਕਾਇਤ ਵੀ ਹੁੰਦੀ ਹੈ। ਹਾਲਾਂਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੁੰਦੀ ਪਰ ਇਸ ਤੋਂ ਬਚਣ ਲਈ ਜੁਰਾਬਾਂ ਪਾਉਣਾ ਸੱਭ ਤੋਂ ਵਧੀਆ ਤਰੀਕਾ ਹੈ।

ਜੁਰਾਬਾਂ ਪਾ ਕੇ ਸੌਣ ਦੇ ਨੁਕਸਾਨ: ਪੁਰਾਣੀ, ਤੰਗ ਅਤੇ ਗੰਦੀ ਜੁਰਾਬ ਪਾ ਕੇ ਸੌਣ ਨਾਲ ਇੰਫ਼ੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਨਾਲ ਪੈਰਾਂ ਵਿਚ ਦਬਾਅ ਹੋਣ ਨਾਲ ਖ਼ੂਨ ਅਤੇ ਆਕਸੀਜਨ ਠੀਕ ਨਹੀਂ ਮਿਲੇਗੀ। ਨਾਲ ਹੀ ਪੈਰਾਂ ਵਿਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!