Home / ਦੁਨੀਆ ਭਰ / ਦਲਜੀਤ ਦੁਸਾਂਝ ਦੇ ਘਰੋਂ ਵੱਡੀ ਖਬਰ

ਦਲਜੀਤ ਦੁਸਾਂਝ ਦੇ ਘਰੋਂ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਦਲਜੀਤ ਦੁਸਾਂਝ ਦੇ ਘਰੋਂ ਜਾਣਕਾਰੀ ਅਨੁਸਾਰ ਅੱਜ ਉਨ੍ਹਾਂ ਦਾ ਜਨਮ ਦਿਨ ਹੈ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਬਾਲੀਵੁੱਡ ਸਿਨੇਮਾ ਜਗਤ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਅੱਜ ਦਿਲਜੀਤ ਦੇ ਨਾਂ ਤੋਂ ਬੱਚਾ-ਬੱਚਾ ਤੱਕ ਜਾਣੂ ਹੈ। ਕਲਾਕਾਰ ਨਾ ਸਿਰਫ ਆਪਣੀ ਗਾਇਕੀ ਸਗੋਂ ਅਦਾਕਾਰੀ ਅਤੇ ਲਗਜ਼ਰੀ ਲਾਈਫਸਟਾਈਲ ਦੇ ਦਮ ਤੇ ਦੁਨੀਆ ਭਰ ਵਿੱਚ ਮਸ਼ਹੂਰ ਹਨ।

ਦੱਸ ਦੇਈਏ ਕਿ ਅੱਜ ਦਿਲਜੀਤ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਅਸੀ ਤੁਹਾਨੂੰ ਕਲਾਕਾਰ ਦੇ ਆਲੀਸ਼ਾਨ ਘਰ ਦੀ ਸੈਰ ਕਰਵਾਉਣ ਜਾ ਰਹੇ ਹਾਂ। ਜਿਸ ਨੂੰ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ।ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ। ਦਿਲਜੀਤ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ਵਿੱਚ ਆਪਣਾ ਸਥਾਨ ਬਣਾ ਲਿਆ। ਗਾਇਕ, ਅਦਾਕਾਰ ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਕਾਮੇਡੀਅਨ ਵੀ ਹਨ। ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਦਿ ਲਾਇਨ ਆਫ ਪੰਜਾਬ’ ਸੀ ਜੋ ਬਾਕਸ ਆਫਿਸ ‘ਤੇ ਫਲਾਪ ਸਾਬਤ ਹੋਈ ਪਰ ਫਿਲਮ ‘ਲੱਕ 28 ਕੁੜੀ ਦਾ’ ਦਾ ਇਕ ਗੀਤ ਸੁਪਰਹਿਟ ਸਾਬਿਤ ਹੋਇਆ।

ਦੱਸ ਦਈਏ ਕਿ ਉਸਨੇ ਬਲਾਕਬਸਟਰ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ’ ਭਾਗ 1 ਅਤੇ 2, ‘ਪੰਜਾਬ 1984’, ‘ਜੀਨੇ ਮੇਰਾ ਦਿਲ ਲੁਟਿਆ’, ‘ਡਿਸਕੋ ਸਿੰਘ’ ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਦੁਨੀਆ ਭਰ ਵਿੱਚ ਖੂਬ ਨਾਮ ਕਮਾਇਆ…ਬਾਲੀਵੁੱਡ ਫਿਲਮ ‘ਉੜਤਾ ਪੰਜਾਬ’ ਵਿੱਚ ਦਿਲਜੀਤ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸੀ।

ਦੱਸ ਦਈਏ ਕਿ ਇਸ ਫਿਲਮ ਰਾਹੀਂ ਸ਼ੁਰੂਆਤ ਤੋਂ ਬਾਅਦ ਉਨ੍ਹਾਂ ਅਕਸ਼ੈ ਕੁਮਾਰ ਦੇ ਨਾਲ ਫਿਲਮ ਗੁੱਡ ਨਿਊਜ਼ ਵਿੱਚ ਆਪਣੀ ਅਦਾਕਾਰੀ ਅਤੇ ਕਾਮੇਡੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਅੱਜ ਉਹ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਵਿੱਚੋਂ ਇੱਕ ਹਨ।ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਵਾਹੋ-ਵਾਹੀ ਬਟੋਰ ਵਾਲੇ ਦਿਲਜੀਤ ਕਈ ਮਸ਼ਹੂਰ ਸਿਤਾਰਿਆਂ ਨੂੰ ਪਿੱਛੇ ਛੱਡਦੇ ਹਨ। ਖਬਰਾਂ ਮੁਤਾਬਕ ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ ਲਗਭਗ 150 ਕਰੋੜ ਰੁਪਏ ਹੈ। ਦਿਲਜੀਤ ਫਿਲਮਾਂ ਅਤੇ ਲਾਈਵ ਕੰਸਰਟ ਤੋਂ ਵੀ ਕਮਾਈ ਕਰਦਾ ਹੈ। ਉਹ ਇੱਕ ਮਹੀਨੇ ਵਿੱਚ 80 ਲੱਖ ਰੁਪਏ ਤੋਂ ਵੱਧ ਕਮਾ ਲੈਂਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਸਾਲਾਨਾ ਆਮਦਨ 12 ਕਰੋੜ ਰੁਪਏ ਤੋਂ ਵੱਧ ਹੈ।

ਦੱਸ ਦਈਏ ਕਿ ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਚਮਕੀਲਾ ਲੁੱਕ ਨੂੰ ਲੈ ਸੁਰਖੀਆਂ ਵਿੱਚ ਹਨ। ਦਰਸਅਸਲ, ਕਲਾਕਾਰ ਬਹੁਤ ਜਲਦ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਲਗਾਤਾਰ ਆਪਣੇ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫਿਲਹਾਲ ਉਨ੍ਹਾਂ ਦੀ ਇਸ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …