Home / ਦੁਨੀਆ ਭਰ / 15 ਸਾਲ ਦੀ ਕੁੜੀ ਨੇ ਕਰੋੜਾਂ ਦਾ ਘਰ ਖਰੀਦਿਆ !

15 ਸਾਲ ਦੀ ਕੁੜੀ ਨੇ ਕਰੋੜਾਂ ਦਾ ਘਰ ਖਰੀਦਿਆ !

15 ਸਾਲ ਦੀ ਰੁਹਾਨਿਕਾ ਧਵਨ ਨੇ ਆਪਣੀ ਮਿਹਨਤ ਨਾਲ ਕਰੋੜਾਂ ਦਾ ਆਲੀਸ਼ਾਨ ਮਕਾਨ ਆਪਣੀ ਕਮਾਈ ਨਾਲ ਖਰੀਦਿਆ ਹੈ । ਜਿਸ ਦੀ ਫੋਟੋ ਉਸ ਨੇ ਇੰਸਟਰਾਗਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਉਸ ਨੇ ‘ਵਾਹਿਗੁਰੂ ਦਾ ਸ਼ੁਕਰਾਨਾ’ ਕੀਤਾ ਹੈ। 3 ਸਾਲ ਦੀ ਉਮਰ ਤੋਂ ਹੀ ਰੁਹਾਨਿਕਾ ਧਵਨ ਲੋਕਾਂ ਦੇ ਦਿਲਾਂ ‘ਤੇ ਛਾਈ ਹੋਈ ਹੈ। ਸਟਾਰ ਪਲਸ ਦੇ ਸਭ ਤੋਂ ਪਾਪੁਲਰ ਸੀਰੀਅਲ ‘ਯੇ ਹੈਂ ਮੁਹੱਬਤੇ’ ਵਿੱਚ ਰੂਹੀ ਯਾਨੀ ਰੂਹਾਨਿਕਾ ਧਵਨ ਨੇ ਸਭ ਤੋਂ ਘੱਟ ਉਮਰ ਵਿੱਚ ਅਦਾਕਾਰੀ ਦੀ ਸ਼ੁਰੂਆਤ ਕੀਤੀ । ਉਸ ਦੀ ਮਾਸੂਮੀਅਤ ਨੇ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ। ਇਹ ਸੀਰੀਅਲ ਢਾਈ ਸਾਲ ਛੋਟੋ ਪਰਦੇ ‘ਤੇ ਚੱਲਿਆ। ਰੂਹਾਨਿਕਾ ਇਸ ਸੀਰੀਅਲ ਨਾਲ ਕਾਫੀ ਮਸ਼ਹੂਰ ਹੋਈ ਅਤੇ ਤਗੜੀ ਕਮਾਈ ਵੀ ਕੀਤੀ। ਇਸ ਤੋਂ ਬਾਅਦ ਰੂਹਾਨਿਕਾ ‘ਮੇਰੇ ਸਾਈ’ ਪ੍ਰੋਗਰਾਮ ਵਿੱਚ ਵੀ ਨਜ਼ਰ ਆਈ ਸੀ । ਇਸੇ ਪੈਸੇ ਨਾਲ ਅੱਜ ਰੂਹਾਨਿਕਾ ਨੇ ਕਰੋੜਾਂ ਰੁਪਏ ਕਮਾਏ ਹਨ

new

‘ਯੇ ਹੈਂ ਮੁਹੱਬਤੇ’ ਦੀ ਬਾਲ ਕਲਾਕਾਰ ਨੇ 15 ਸਾਲ ਦੀ ਉਮਰ ਵਿੱਚ ਆਲੀਸ਼ਾਨ ਘਰ ਲੈਣ ਦੀ ਖਬਰ ਨੂੰ ਇੰਸਟਰਾਗਰਾਮ ਐਕਾਉਂਟ ‘ਤੇ ਸ਼ੇਅਰ ਕੀਤਾ ਹੈ । ਉਹ ਆਪਣੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਨਾ ਚਾਉਂਦੀ ਸੀ । ਸੋਸ਼ਲ ਮੀਡੀਆ ਪੋਸਟ ਵਿੱਚ ਰੂਹਾਨਿਕਾ ਨੇ ਲਿਖਿਆ ਕਿ ‘ਵਾਹਿਗੁਰੂ ਦੇ ਅਸ਼ੀਰਵਾਦ ਨਾਲ ਨਵੀਂ ਸ਼ੁਰੂਆਤ ਦੀ ਖੁਸ਼ੀ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਸ਼ੇਅਰ ਕਰਨਾ ਚਾਉਂਦੀ ਹਾਂ, ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣਾ ਵੱਡਾ ਸੁਪਨਾ ਪੂਰਾ ਕੀਤਾ ਹੈ। ਆਪਣੇ ਦਮ ‘ਤੇ ਘਰ ਖਰੀਦਿਆ ਹੈ। ਇਹ ਮੇਰੇ ਲਈ ਵੱਡੀ ਚੀਜ਼ ਹੈ’

ਰੂਹਾਨਿਕਾ ਧਵਨ ਨੇ 3 ਸਾਲ ਦੀ ਉਮਰ ਤੋਂ ਟੀਵੀ ਸੀਰੀਅਰ ਵਿੱਚ ਕੰਮ ਸ਼ੁਰੂ ਕੀਤਾ ਸੀ। ਰੂਹਾਨਿਕਾ ਸਭ ਤੋਂ ਪਹਿਲਾਂ 2012 ਵਿੱਚ ‘ਮਿਸੇਜ ਕੌਸ਼ਿਕ ਕੀ ਪਾਂਚ ਬਹੁਆਂ’ ਵਿੱਚ ਨਜ਼ਰ ਆਈ । ਇਸ ਦੇ ਬਾਅਦ ਰੂਹਾਨਿਕਾ ਨੇ ‘ਯੇ ਹੈਂ ਮੁਹੱਬਤੇ’ ਵਿੱਚ ਕੰਮ ਕੀਤਾ । ਇਸ ਸੀਰੀਅਲ ਨੇ ਰੁਹਾਨਿਕਾ ਨੂੰ ਨੇਮ ਅਤੇ ਫੇਮ ਦੋਵੇ ਮਿਲੇ । ਸਿਰਫ਼ ਇੰਨਾਂ ਹੀ ਨਹੀਂ ਰੂਹਾਨਿਕਾ ਨੂੰ ‘ਯੇ ਹੈਂ ਮੁਹੱਬਤੇ’ ਦੇ ਲਈ ਮੋਸਟ ਪਾਪੁਲਰ ਚਾਇਲਡ ਅਦਾਕਾਰ ਦਾ ਅਵਾਰਡ ਵੀ ਮਿਲੀ ਸੀ । ਰੂਹਾਨਿਕਾ ਦੇ ਲਈ ਇਹ ਵੱਡੀ ਕਾਮਯਾਬੀ ਸੀ । ਕੁਝ ਲੋਕ ਅਜਿਹੇ ਹੁੰਦੇ ਹਨ ਜੋ ਸਾਰੀ ਉਮਰ ਕਮਾਈ ਕਰਨ ਤੋਂ ਬਾਅਦ ਵੀ ਆਪਣੇ ਘਰ ਦਾ ਸੁਪਨਾ ਪੂਰਾ ਨਹੀਂ ਕਰ ਪਾਉਂਦੇ ਹਨ । ਰੂਹਾਨਿਕਾ ਧਵਨ ਦੇ ਮਾਪਿਆਂ ਨੇ ਆਪਣੇ ਬੱਚੇ ਦੇ ਟੈਲੰਟ ਨੂੰ ਬਚਪਨ ਤੋਂ ਹੀ ਪਛਾਣ ਲਿਆ ਸੀ ਅਤੇ ਉਸ ਨੂੰ ਦਿਸ਼ਾ ਦਿੱਤੀ ਅਤੇ ਨਤੀਜਾ ਸਾਰਿਆ ਦੇ ਸਾਹਮਣੇ ਹੈ ।

newhttps://punjabiinworld.com/wp-admin/options-general.php?page=ad-inserter.php#tab-4

ਮਾਪਿਆਂ ਨੂੰ ਆਪਣੇ ਬੱਚੇ ਦੀ ਦਿਲਚਸਬੀ ‘ਤੇ ਸ਼ੁਰੂ ਤੋਂ ਹੀ ਨਜ਼ਰ ਰੱਖਣੀ ਚਾਹੀਦੀ ਹੈ । ਕੁਝ ਬੱਚੇ ਪੜ੍ਹਾਈ ਵਿੱਚ ਚੰਗੇ ਹੁੰਦੇ ਹਨ,ਕੁਝ ਸਪੋਰਟਸ ਵਿੱਚ ਤਾਂ ਕੁਝ ਕਲਾ ਦੇ ਖੇਤਰ ਵਿੱਚ ਜਦਕਿ ਕੁਝ ਮਲਟੀ ਟੈਲੰਟਿਡ ਵੀ ਹੁੰਦੇ ਹਨ। ਮਾਪਿਆਂ ਦਾ ਫਰਜ਼ ਬੱਚਿਆਂ ‘ਤੇ ਆਪਣੇ ਸੁਪਨੇ ਥੋਪਨਾ ਨਹੀਂ ਬਲਕਿ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਜ਼ਰੀਆ ਬਣਨਾ ਹੈ। ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਤੇਂਦੁਲਕਰ ਦਾ ਧਿਆਨ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਨਹੀਂ ਸੀ ਪਰ ਉਨ੍ਹਾਂ ਦੇ ਭਰਾ ਨੇ ਵੇਖਿਆ ਕਿ ਉਹ ਕ੍ਰਿਕਟ ਵਿੱਚ ਬਹੁਤ ਚੰਗਾ ਕਰ ਸਕਦੇ ਹਨ ਤਾਂ ਉਨ੍ਹਾਂ ਨੇ ਚੰਗੀ ਕੋਚਿੰਗ ਤੋਂ ਲੈਕੇ ਕੌਮਾਂਤਰੀ ਕ੍ਰਿਕਟ ਤੱਕ ਸਚਿਨ ਨੂੰ ਪਹੁੰਚਾਉਣ ਵਿੱਚ ਉਹ ਸਭ ਕੁਝ ਕੀਤਾ ਜਿਸ ਨੇ ਸਚਿਨ ਨੂੰ ਦੁਨੀਆ ਦਾ ਮਹਾਨ ਖਿਡਾਰੀ ਬਣਾ ਦਿੱਤਾ । ਇਸੇ ਤਰ੍ਹਾਂ ਵਿਰਾਟ ਕੋਹਲੀ ਵੀ 12ਵੀਂ ਪਾਸ ਨਹੀਂ ਹਨ ਪਰ ਆਪਣੇ ਕ੍ਰਿਕਟ ਬੈੱਟ ਨਾਲ ਉਹ ਦੁਨੀਆ ਦੇ ਵੱਡੇ-ਵੱਡੇ ਗੇਂਦਬਾਜ਼ਾਂ ਨੂੰ ਪਾਣੀ ਪਿਲਾ ਚੁੱਕੇ ਹਨ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!