ਪੰਜਾਬੀਆਂ ਦੇ ਮਾਣ ਗੁਰਦਾਸ ਮਾਨ (Gurdas Maan) ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸ਼ਾਨ ਹਨ। ਉਨ੍ਹਾਂ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਵੀ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਦੱਸ ਦੇਈਏ ਕਿ ਗੁਰਦਾਸ ਮਾਨ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਯਾਨਿ 4 ਜਨਵਰੀ 2022 ਨੂੰ ਗੁਰਦਾਸ ਮਾਨ ਆਪਣੇ ਜਨਮਦਿਨ ਮੌਕੇ ਪ੍ਰਸ਼ੰਸ਼ਕਾਂ ਲਈ ਖਾਸ ਤੋਹਫਾ ਲੈ ਕੇ ਪੇਸ਼ ਹੋਣਗੇ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਅੱਜ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਕਲਾਕਾਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਦੱਸ ਦੇਈਏ ਕਿ ਆਪਣੇ ਜਨਮਦਿਨ ਮੌਕੇ ਗੁਰਦਾਸ ਮਾਨ ਵੱਲੋਂ ਇੱਕ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਦਰਅਸਲ, ਅੱਜ ਕਲਾਕਾਰ ਆਪਣਾ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਕਰਨ ਜਾ ਰਹੇ ਹਨ। ਜਿਸ ਦਾ ਪ੍ਰਸ਼ੰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇੱਕ ਨੇ ਕਮੈਂਟ ਕਰ ਲਿਖਿਆ, ਮਾਨ ਸਾਹਿਬ ਬਹੁਤ ਜ਼ਿਆਦਾ ਉਡੀਕ ਸੀ ਤੁਹਾਡੇ ਨਵੇਂ ਗੀਤ ਦੀ…ਦੂਜੇ ਨੇ ਕਿਹਾ ਤੁਹਾਡਾ ਬਹੁਤ ਧੰਨਵਾਦ ਮਾਨ ਜੀ, ਆਪਣੇ ਜਨਮਦਿਨ ਤੇ ਇਨ੍ਹਾਂ ਵਧੀਆ ਤੋਹਫਾ ਦੇਣ ਲਈ ਮੈਂ ਬਹੁਤ ਉਤਸ਼ਾਹਿਤ ਹਾਂ… ਫੈਨਜ਼ ਦੇ ਇਨ੍ਹਾਂ ਕਮੈਂਟਸ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ ਮਾਨ ਸਾਬ੍ਹ ਦੇ ਨਵੇਂ ਗੀਤਾ ਦਾ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਰੇ ਹਨ। ਅਸਲ, ਵਿੱਚ ਅੱਜ ਯਾਨਿ 12 ਵਜੇ ਗੁਰਦਾਸ ਮਾਨ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਹੋਵੇਗਾ।
ਇਸ ਤੋਂ ਪਹਿਲਾਂ ਮਾਨ ਸਾਬ੍ਹ ਨੇ ਨਵੇਂ ਸਾਲ ਉੱਪਰ ਪ੍ਰਸ਼ੰਸ਼ਕਾਂ ਨੂੰ ਖਾਸ ਅੰਦਾਜ਼ ਵਿੱਚ ਵਧਾਈ ਦਿੱਤੀ ਸੀ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਨਵਾਂ ਸਾਲ ਮੁਬਾਰਕ ਹੋਵੇ… ਸੋਹਣਾ ਧੀ ਪੁੱਤ, ਮਾਂ ਬਾਪ ਦੀਆਂ ਅੱਖੋਂ ਦੂਰ ਨਾ ਹੋਵੇ… ਨਵਾਂ ਸਾਲ ਮੁਬਾਰਕ ਹੋਵੇ.
ਇਸ ਤੋਂ ਬਾਅਦ ਉਸਨੇ 34 ਤੋਂ ਵੱਧ ਐਲਬਮਾਂ ਰਿਕਾਰਡ ਕੀਤੀਆਂ ਅਤੇ 305 ਤੋਂ ਵੱਧ ਗੀਤ ਲਿਖੇ। 2015 ਵਿੱਚ, ਉਸਨੇ MTV ਕੋਕ ਸਟੂਡੀਓ ਇੰਡੀਆ ‘ਤੇ ਦਿਲਜੀਤ ਦੋਸਾਂਝ ਦੇ ਨਾਲ ਗੀਤ ਕੀ ਬਣੂ ਦੁਨੀਆ ਦਾ ‘ਤੇ ਪ੍ਰਦਰਸ਼ਨ ਕੀਤਾ, ਜੋ MTV ਇੰਡੀਆ ਦੇ ਸੀਜ਼ਨ 4 ਦੇ ਐਪੀਸੋਡ 5 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ
ਗੁਰਦਾਸ ਮਾਨ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਮਿਮਿਕਰੀ ਵਿੱਚ ਬਹੁਤ ਦਿਲਚਸਪੀ ਸੀ। ਗੁਰਦਾਸ ਮਾਨ ਨੇ ਸ਼ੁਰੂ ਵਿੱਚ ਬਿਜਲੀ ਬੋਰਡ ਵਿੱਚ ਕੰਮ ਕੀਤਾ। ਗਾਇਕੀ ਤੋਂ ਇਲਾਵਾ ਗੁਰਦਾਸ ਮਾਨ ਪੰਜਾਬੀ, ਹਿੰਦੀ ਅਤੇ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕਰਦਾ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.