Home / ਦੁਨੀਆ ਭਰ / ਚੰਡੀਗੜ੍ਹ ਤੋਂ ਆਈ ਵੱਡੀ ਖਬਰ

ਚੰਡੀਗੜ੍ਹ ਤੋਂ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਤੋਂ ਜਾਣਕਾਰੀ ਅਨੁਸਾਰ LLB ਸਟੂਡੈਂਟ ਅਤੇ ਸਟੇਸ਼ਨਰੀ ਦੀ ਦੁਕਾਨ ਚਲਾਉਣ ਵਾਲੇ 2 ਦੋਸਤਾਂ ਨੇ 2023 ‘ਚ ਅਮੀਰ ਬਣਨ ਦੀ ਚੁੱਕੀ ਸਹੁੰ। ਇਸਦੇ ਨਾਲ ਹੀ 31 ਦਿਸੰਬਰ ਦੀ ਰਾਤ ਨਵੇਂ ਸਾਲ ਦੀ ਕੀਤੀ ਪਾਰਟੀ ਅਤੇ ਸੈਕਟਰ 21 ‘ਚ ਆਪਣੇ ਗਵਾਂਢੀਆਂ ਦੇ ਬੰਦ ਘਰ ‘ਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਵੀ ਬਣਾ ਲਈ । ਦੋਹਾਂ ਨੇ ਗਵਾਂਢੀ ਦੇ ਘਰੋਂ ਕਰੀਬ 45 ਤੋਲੇ ਸੋਨਾ ਅਤੇ ਡਾਇਮੰਡ ਦੇ ਗਹਿਣੇ ਅਤੇ ਕਰੀਬ 4 ਲੱਖ ਰੁਪਏ ਦੀ ਨਕਦੀ ‘ਤੇ ਹੱਥ ਸਾਫ ਕੀਤਾ।

new

ਦੱਸ ਦਈਏ ਕਿ ਸੈਕਟਰ 21 ਦੇ ਅਸ਼ੋਕ ਗੋਇਲ ਆਪਣੇ ਪਰਿਵਾਰ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਕੇ ਜਦੋਂ ਘਰ ਵਾਪਿਸ ਪਰਤੇ ਤਾਂ ਤਾਲਾ ਟੁੱਟਿਆ ਹੋਇਆ ਸੀ ਅਤੇ ਘਰ ਦਾ ਸਮਾਨ ਖਿੰਡਿਆ ਹੋਇਆ ਸੀ। ਰਾਤ 2 ਵਜੇ ਉਨ੍ਹਾਂ ਪੁਲਿਸ ਕੰਟਰੋਲ ਰੂਮ ‘ਚ ਫੋਨ ਕਰ ਕੇ ਵਾਰਦਾਤ ਦੀ ਜਾਣਕਾਰੀ ਦਿੱਤੀ। ਫਾਰੈਂਸਿਕ ਜਾਂਚ ਚ ਜਦੋਂ CCTV ਖੰਗਾਲੇ ਗਏ ਓਦੋਂ ਖੁਲਾਸਾ ਹੋਇਆ ਅਤੇ ਪੁਲਿਸ ਵੱਲੋਂ ਘੰਟਿਆਂ ਬੱਧੀ ਕਾਰਵਾਈ ‘ਚ ਹੀ ਦੋਨਾਂ ਨੂੰ ਗ੍ਰ ਫਤਾਰ ਕਰ ਲਿਆ ਗਿਆ ।

ਦੱਸ ਦਈਏ ਕਿ ਪੁੱਛਗਿੱਛ ਚ ਉਨ੍ਹਾਂ ਵੱਲੋਂ ਖੁਲਾਸਾ ਹੋਇਆ ਕਿ ਦੋਨਾਂ ਨੇ ਇਕੱਠੇ ਬੈਠਕੇ ਦਾਰੂ ਪੀਤੀ । ਨਵੇਂ ਸਾਲ ‘ਚ ਅਮੀਰ ਬਣਨ ਲਈ ਦੋਵੇਂ ਕੁਝ ਅਜਿਹਾ ਕਰਨਾ ਚਾਹੁੰਦਾ ਸਨ ਜਿਸ ਨਾਲ ਉਨ੍ਹਾਂ ਕੋਲ ਵਾਧੂ ਪੈਸਾ ਇਕੱਠਾ ਹੋ ਜਾਵੇ ਬਸ ਇਸੇ ਚੱਕਰ ਚ ਦੋਨਾਂ ਨੇ ਗਵਾਂਢੀਆਂ ਦੇ ਘਰ ਹੀ ਹੱਥ ਸਾਫ ਕਰਨ ਦੀ ਯੋਜਨਾ ਬਣਾ ਲਈ ਅਤੇ ਕੰਮ ਸਿਰੇ ਵੀ ਲਗਾ ਦਿੱਤਾ ਪਰ ਪੁਲਿਸ ਦੀ ਮੁਸਤੈਦੀ ਨੇ ਦੋਵਾਂ ਦੇ ਅਰਮਾਨਾਂ ਤੇ ਪਾਣੀ ਫੇਰ ਦਿੱਤਾ।।। ਇਸ ਤਰ੍ਹਾ ਦੀ ਜਾਣਕਾਰੀ ਬਾਰੇ ਤੁਸੀ ਵੀ ਆਪਣੀ ਰਾਇ ਕੈਮੇਟ ਚ ਜਰੂਰ ਦਿਉ ਜੀ। ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!