Home / ਦੁਨੀਆ ਭਰ / ਚੰਨੀ ਬਾਰੇ ਆਈ ਵੱਡੀ ਖਬਰ

ਚੰਨੀ ਬਾਰੇ ਆਈ ਵੱਡੀ ਖਬਰ

ਮੁੱਖ ਮੰਤਰੀ ਰਹਾਇਸ਼ ਉਤੇਟੈਂਟ ਲਾ ਕੇ ਸਵੇਰੇ ਦੁਪਹਿਰ ਅਤੇ ਰਾਤ ਨੂੰ ਇਸੇ ਤਰ੍ਹਾਂ ਖਲਾਇਆ ਜਾਂਦਾ ਸੀ ਲੋਕਾਂ ਨੂੰ ਖਾਣਾ… ਹੁਣ ਸੱਚਾਈ ਨੂੰ ਤਰੋੜ ਮਰੋੜ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆ ਹਨ। ਮੀਡੀਆ ਉਤੇ ਦਿਖਾਈ ਜਾ ਰਹੀ RTI ਵਿੱਚ ਸਾਫ ਸਾਫ ਦਿੱਖ ਰਿਹਾ ਕੀ ਪੁਰੇ ਸਾਲ ਦਾ ਖਰਚਾ ਮੇਰੇ ਖਾਤੇ ਵਿੱਚ ਹੀ ਦਿਖਾਇਆ ਜਾ ਰਿਹਾ ਹੈ… ਪਰ ਅੱਜ ਤੱਕ ਸ਼ਾਇਦ ਕਿਸੇ ਮੁੱਖ ਮੰਤਰੀ ਨੇ ਘਰ ਮਿਲਣ ਆਏ ਆਮ ਲੋਕਾਂ ਨੂੰ ਲੰਗਰ ਵਰਤਾਇਆ ਹੋਵੇ … ਖਾਣੇ ਦਾ ਸਬੰਧ ਮੁੱਖ ਮੰਤਰੀ ਨਾਲ ਨਹੀਂ ਹੁੰਦਾ, ਇਹ ਮਹਿਕਮੇ ਵੱਲੋ ਸਿੱਧਾ ਕੀਤਾ ਜ਼ਾਦਾ ਹੈ।

new

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਾਹੀ ਖਾਣੇ ਬਾਰੇ ਆਰਟੀਆਈ ਵਿਚ ਵੱਡਾ ਖੁਲਾਸਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਆਰਟੀਆਈ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਤੌਰ ‘ਤੇ 3 ਮਹੀਨਿਆਂ ‘ਚ ਖਾਣੇ ‘ਤੇ 60 ਲੱਖ ਖਰਚ ਕੀਤੇ ਹਨ। ਪੰਜਾਬ ਸਰਕਾਰ ਨੇ 3 ਮਹੀਨਿਆਂ ‘ਚ ਸਾਬਕਾ ਸੀਐਮ ਚੰਨੀ ਦੇ ਭੋਜਨ ਉਤੇ 60 ਲੱਖ ਖਰਚ ਕੀਤੇ ਹਨ।ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਦਾ ਬੋਲਬਾਲਾ ਰਿਹਾ।

ਰੋਮਾਣਾ ਨੇ ਦੱਸਿਆ ਕਿ ਚੰਨੀ ਨੇ ਧਾਰਮਿਕ ਪ੍ਰੋਗਰਾਮ ਲਈ ਪੈਸੇ ਗਬਨ ਕਰਕੇ ਆਪਣੇ ਬੇਟੇ ਦੇ ਵਿਆਹ ‘ਤੇ ਖਰਚ ਕੀਤੇ। ਉਨ੍ਹਾਂ ਦੀ ਸਰਕਾਰ ਤਿੰਨ ਮਹੀਨੇ ਚੱਲੀ ਅਤੇ ਇਸ ਦੌਰਾਨ ਖਾਣੇ ਦਾ ਬਿੱਲ 60 ਲੱਖ ਰੁਪਏ ਆਉਣਾ ਵੱਡੀ ਗੱਲ ਹੈ। ਕਾਂਗਰਸ ’ਤੇ ਦੋਸ਼ ਲਾਉਂਦਿਆਂ ਰੋਮਾਣਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਸਰਕਾਰਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਹੈ। ਅਕਾਲੀ ਦਲ ਦੇ ਕੌਮੀ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦੋਵਾਂ ਵਿਚਾਲੇ ਮੈਚ ਫਿਕਸਿੰਗ ਦੀ ਖੇਡ ਚੱਲ ਰਹੀ ਹੈ।

newhttps://punjabiinworld.com/wp-admin/options-general.php?page=ad-inserter.php#tab-4

ਦੋਵੇਂ ਹੀ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਰੋਮਾਣਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚੋਂ ਕੋਈ ਵੀ ਸਰਕਾਰ ਖਿਲਾਫ ਨਹੀਂ ਬੋਲਦਾ। ਕਿਉਂਕਿ ਇਸ ਸਭ ਦੇ ਖਿਲਾਫ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ, ਜੋ ਕੋਈ ਵੀ ਮੂੰਹ ਖੋਲ੍ਹੇਗਾ ਉਸਦਾ ਮੂੰਹ ਬੰਦ ਕਰ ਦਿੱਤਾ ਜਾਵੇਗਾ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!