ਵੱਡੀ ਖਬਰ ਆ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੇ ਘਰੋਂ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ ਸ਼ੁੱਕਰਵਾਰ ਤੜਕੇ ਇੱਥੇ ਇੱਕ ਹੌਸਪੀਟਲ ਵਿੱਚ ਪੂਰੇ ਹੋ ਗਏ । ਉਨ੍ਹਾਂ ਦੀ ਉਮਰ 100 ਸਾਲ ਸੀ। ਹੀਰਾਬੇਨ ਨੂੰ ਕੁਝ ਸਿਹਤ ਦਿੱਕਤਾਂ ਕਾਰਨ ਬੁੱਧਵਾਰ ਸਵੇਰੇ ਅਹਿਮਦਾਬਾਦ ਦੇ ‘ਯੂ.ਐੱਨ. ਮਹਿਤਾ ਇੰਸਟੀਚਿਊਟ ਆਫ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ’ ‘ਚ ਭਰਤੀ ਕਰਵਾਇਆ ਗਿਆ ਸੀ।
ਦੱਸ ਦਈਏ ਕਿ ਆਪਣੇ ਬੁਲੇਟਿਨ ਵਿੱਚ ਹਸਪਤਾਲ ਨੇ ਕਿਹਾ, “ਹੀਰਾਬੇਨ ਮੋਦੀ ਦਾ ਯੂ.ਐੱਨ. ਮਹਿਤਾ ਹਾਰਟ ਹੌਸਪੀਟਲ ਵਿਚ ਦੌਰਾਨ 30 ਦਸੰਬਰ 2022 ਨੂੰ ਤੜਕੇ 3.30 ਵਜੇ ਪੂਰੇ ਹੋ ਗਏ । ਆਪਣੀ ਮਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ”ਸ਼ਾਨਦਾਰ ਸਦੀ ਦਾ ਪ੍ਰਮਾਤਮਾ ਦੇ ਚਰਨਾਂ ਵਿਚ ਵਿਰਾਮ… ਮਾਂ ਵਿਚ ਮੈਂ ਹਮੇਸ਼ਾ ਉਸ ਤ੍ਰਿਮੂਰਤੀ ਨੂੰ ਮਹਿਸੂਸ ਕੀਤਾ ਹੈ, ਜਿਸ ਵਿਚ ਇਕ ਤਪੱਸਵੀ ਦੀ ਯਾਤਰਾ, ਇਕ ਨਿਰਸਵਾਰਥ ਕਰਮ ਯੋਗੀ ਦਾ ਪ੍ਰਤੀਕ ਅਤੇ ਕਦਰਾਂ-ਕੀਮਤਾਂ ਦੇ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਰਿਹਾ ਹੈ।
‘ਉਨ੍ਹਾਂ ਨੇ ਟਵੀਟ ਕੀਤਾ, ”ਜਦੋਂ ਮੈਂ ਉਨ੍ਹਾਂ ਦੇ 100ਵੇਂ ਜਨਮਦਿਨ ‘ਤੇ ਉਨ੍ਹਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਇਕ ਗੱਲ ਕਹੀ, ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਕੰਮ ਕਰੋ ਬੁੱਧੀ ਨਾਲ ਅਤੇ ਜੀਵਨ ਜੀਓ ਸ਼ੁੱਧੀ ਨਾਲ।” ਪ੍ਰਧਾਨ ਮੰਤਰੀ ਮੋਦੀ ਦੇ ਜਲਦ ਹੀ ਅਹਿਮਦਾਬਾਦ ਪਹੁੰਚਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਦੀ ਬੀਮਾਰੀ ਦੀ ਖ਼ਬਰ ਮਿਲਣ ਤੋਂ ਬਾਅਦ ਬੁੱਧਵਾਰ ਦੁਪਹਿਰ ਨੂੰ ਦਿੱਲੀ ਤੋਂ ਅਹਿਮਦਾਬਾਦ ਪਹੁੰਚੇ ਸਨ ਅਤੇ ਇੱਥੇ ਹੌਸਪੀਟਲ ‘ਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ।
ਦੱਸ ਦਈਏ ਕਿ ਉਹ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਹੌਸਪੀਟਲ ਵਿੱਚ ਰੁਕੇ ਸਨ। ਉਨ੍ਹਾਂ ਸਿਵਲ ਹੌਸਪੀਟਲ ਦੇ ਕੰਪਲੈਕਸ ਵਿੱਚ ਸਥਿਤ ਸਰਕਾਰੀ ਸਹਾਇਤਾ ਪ੍ਰਾਪਤ ਆਟੋਨੋਮਸ ਮੈਡੀਕਲ ਸਹੂਲਤ ਦੇ ਡਾਕਟਰਾਂ ਨਾਲ ਵੀ ਮਾਂ ਦੀ ਸਿਹਤ ਸਬੰਧੀ ਗੱਲਬਾਤ ਕੀਤੀ ਸੀ। ਹੀਰਾਬੇਨ ਗਾਂਧੀਨਗਰ ਸ਼ਹਿਰ ਦੇ ਨੇੜੇ ਰਾਏਸਾਨ ਪਿੰਡ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਰਹਿੰਦੀ ਸੀ। ਉਨ੍ਹਾਂ ਨੂੰ ਹੀਰਾ ਬਾ ਵੀ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਜਦੋਂ ਵੀ ਗੁਜਰਾਤ ਜਾਂਦੇ ਸਨ ਤਾਂ ਉਹ ਰਾਏਸਨ ਜਾ ਕੇ ਆਪਣੀ ਮਾਂ ਨੂੰ ਜ਼ਰੂਰ ਮਿਲਦੇ ਸਨ।।।। ।।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.