Home / ਦੁਨੀਆ ਭਰ / ਰਣਜੀਤ ਬਾਵਾ ਬਾਰੇ ਆਈ ਵੱਡੀ ਖਬਰ

ਰਣਜੀਤ ਬਾਵਾ ਬਾਰੇ ਆਈ ਵੱਡੀ ਖਬਰ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਤਾਜ਼ਾ ਖ਼ਬਰ ਕੇਂਦਰੀ ਏਜੰਸੀਆਂ ਦੁਆਰਾ ਅੱਜ ਪੰਜਾਬੀ ਸੰਗੀਤ ਜਗਤ ਦੇ ਦੋ ਮਸ਼ਹੂਰ ਗਾਇਕਾਂ ‘ਤੇ ਕੀਤੀਆਂ ਰੇਡਾਂ ਨਾਲ਼ ਜੁੜੀ ਹੈ। ਤਾਜ਼ਾ ਅਪਡੇਟ ਅਨੁਸਾਰ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੀ ਮਾਤਾ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਆਪਣਾ ਪੱਖ ਰੱਖਿਆ ਹੈ। ਉਹਨਾਂ ਦਾ ਬਿਆਨ ਮੀਡੀਆ ਦੇ ਕਈ ਚੈਨਲਾਂ ‘ਤੇ ਵੀ ਆ ਰਹੀ ਹੈ ਹੈ।

ਇਸ ਤੋਂ ਪਹਿਲਾਂ ਰਣਜੀਤ ਬਾਵਾ ਦੀ ਭੈਣ ਨੇ ਦੱਸਿਆ ਸੀ ਕਿ ਰਣਜੀਤ ਬਾਵਾ ਕਿਸੇ ਕੰਮ ਕਰਕੇ ਘਰ ਨਹੀਂ ਸਨ। ਪਰ ਜਦ ਉਹਨਾਂ ਨੂੰ ਪਤਾ ਲਗਾ ਕਿ ਘਰ ਕੋਈ ਆਇਆ ਹੈ ਤਾਂ ਉਹ (ਰਣਜੀਤ ਬਾਵਾ ਦੀ ਭੈਣ) ਆਪਣੇ ਸਹੁਰੇ ਪਿੰਡ ਤੋਂ ਆਏ ਸਨ ਪਰ ਜਦ ਉਹਨਾਂ ਨੂੰ ਪਤਾ ਲੱਗਾ ਕਿ ਇਹ ਕੋਈ ਕੇਂਦਰੀ ਏਜੰਸੀ ਦੁਆਰਾ ਰੇਡ ਕੀਤੀ ਗਈ ਹੈਤਾਂ ਉਹਨਾਂ ਨੇ ਸਰਕਾਰ ਦੇ ਅਫਸਰਾਂ ਨੂੰ ਡਿਊਟੀ ਕਰਨ ਦਿੱਤੀ ਅਤੇ ਉਹਨਾ ਨੇ ਕਿਹਾ ਕਿ ਉਹਨਾਂ ਨੇ ਰੇਡ ਕਰਨ ਆਏ ਅਧਿਕਾਰੀਆਂ ਨਾਲ ਤਾਲਮੇਲ ਕੀਤਾ।

ਦੱਸ ਦਈਏ ਕਿ ਉਹਨਾਂ ਆਖਿਆ ਕਿ ਸਰਕਾਰ ਦੇ ਅਫਸਰਾਂ ਨੂੰ ਡਿਊਟੀ ਦੇ ਕੰਮਾਂ ਵਿੱਚ ਆਮ ਲੋਕਾਂ ਨੂੰ ਅੜਚਨ ਨਹੀਂ ਡਾਉਣੀ ਚਾਹੀਦੀ ਸਗੋਂ ਉਹਨਾਂ ਦੇ ਕੰਮ ਵਿੱਚ ਮੱਦਦ ਕਰਨੀ ਚਾਹੀਦੀ ਹੈ।

ਦੱਸ ਦੇਈਏ ਕਿ ਕਲਾਕਾਰ ਦੇ ਚਾਰ ਵੱਖ ਵੱਖ ਠਿਕਾਣਿਆਂ ‘ਤੇ ਕੇਂਦਰੀ ਏਜੰਸੀ ਵੱਲੋਂ ਰੇਡ ਕੀਤੀ ਗਈ ਹੈ। ਜਿਨ੍ਹਾਂ ਵਿੱਚ ਇੱਕ ਪੰਜਾਬੀ ਗਾਇਕ ਦੇ ਨਿੱਜੀ ਸਕੱਤਰ ਡਿਪਟੀ ਵੋਹਰਾ ਦੇ ਘਰ ਬਟਾਲਾ ਅਤੇ ਦੂਜੀ ਚੰਡੀਗੜ੍ਹ ਵਿਖੇ ਬਣੇ ਦਫਤਰ ਵਿੱਚ ਕੀਤੀ ਗਈ।ਇਸ ਤੋਂ ਇਲਾਵਾ ਉਹਨਾਂ ਦੇ ਆਪਣੇ ਬਟਾਲਾ ਵਾਲੇ ਘਰ ਵਿੱਚ ਅਤੇ ਬਟਾਲਾ ਦੇ ਨੇੜੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਰੇਡ ਮਾਰੀ ਗਈ। ਉਧਰ ਦੂਜੇ ਪਾਸੇ ਮਸ਼ਹੂਰ ਲੋਕ ਗਾਇਕ ਕੰਵਰ ਗਰੇਵਾਲ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਦਰਅਸਲ, ਗਰੇਵਾਲ ਦੇ ਘਰ ਕੇਂਦਰੀ ਜਾਂਚ ਏਜੰਸੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਟੀਮ ਕਲਾਕਾਰ ਦੇ ਮੋਹਾਲੀ ਵਾਲੇ ਅਪਾਰਟਮੈਂਟ ਵਿੱਚ ਪੁੱਜੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪਹਿਲਾਂ ਵੀ ਕਈ ਕਲਾਕਾਰਾਂ ਤੋਂ ਪੁੱਛਗਿਛ ਕਰ ਚੁੱਕੀ ਹੈ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …