Home / ਦੁਨੀਆ ਭਰ / ਸਰਦਾਰ ਸੋਹੀ ਦੇ ਘਰੋਂ ਆਈ ਵੱਡੀ ਖਬਰ

ਸਰਦਾਰ ਸੋਹੀ ਦੇ ਘਰੋਂ ਆਈ ਵੱਡੀ ਖਬਰ

ਅਦਾਕਾਰ ਸਰਦਾਰ ਸੋਹੀ (Sardar Sohi) ਦੀ ਛੋਟੀ ਭੈਣ ਦਰਸ਼ਨ ਕੌਰ (Darshan Kaur) ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਇਸ ਖ਼ਬਰ ਨੂੰ ਪੰਜਾਬੀ ਫ਼ਿਲਮ ਅਤੇ ਟੀਵੀ ਐਕਟਰਸ ਐਸੋਸੀਏਸ਼ਨ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ।ਐਸੋਸੀਏਸ਼ਨ ਦੇ ਵੱਲੋਂ ਵੀ ਇਸ ‘ਤੇ ਦੁੱਖ ਜਤਾਉਂਦਿਆਂ ਅਦਾਕਾਰ ਦੀ ਭੈਣ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਦੇ ਦਿਹਾਂਤ ‘ਤੇ ਦੁੱ ਖ ਜਤਾਇਆ ਗਿਆ ਹੈ ।

new

‘ਸਰਦਾਰ ਸੋਹੀ ਜੀ ਦੀ ਛੋਟੀ ਭੈਣ ਦਰਸ਼ਣ ਕੌਰ ਨੇ ਕੌਰੋਨਾ ਦੀ ਲੰਬੀ ਲੜਾਈ ਲੜੀ, ਬਹੁਤ ਹੌਸਲਾ ਦਿਖਾਇਆ ,ਅੰਤ ਕੱਲ ਹਾਰ ਗਈ ਜ਼ਿੰਦਗੀ ਦੀ ਲੜਾਈ, ਪ੍ਰਮਾਤਮਾ ਭੈਣ ਨੂੰ ਅਪਣੇ ਚਰਨਾਂ ਚ ਨਿਵਾਸ ਬਖਸ਼ੇ।ਅਸੀਂ ਤੁਹਾਡੇ ਦੁੱਖ ਚ ਸ਼ਾਮਿਲ ਹਾਂ ਜੀ’ ਸਰਦਾਰ ਸੋਹੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਕਈ ਹਿੰਦੀ ਟੀਵੀ ਸੀਰੀਅਲਸ ਅਤੇ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।।ਸਰਦਾਰ ਸੋਹੀ ਹੋਰਾਂ ਨੇ ੧੨-੧੪ ਸਾਲ ਤੱਕ ਥੀਏਟਰ ‘ਚ ਕੰਮ ਕੀਤਾ ।

ਦੱਸ ਦਈਏ ਕਿ ਇਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੇ ਗਏ । ਉੱਥੇ ਹੀ ਉਨ੍ਹਾਂ ਨੂੰ ਕਈ ਵੱਡੀਆਂ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ‘ਚ ਸਭ ਤੋਂ ਪਹਿਲਾਂ ਨਾਂਅ ਆਉਦਾ ਹੈ ਗੁਲਜ਼ਾਰ ਸਾਹਿਬ ਦਾ । ਜਿਨ੍ਹਾਂ ਨਾਲ ਉਨ੍ਹਾਂ ਨੇ ਮਿਰਜ਼ਾ ਗਾਲਿਬ ਸੀਰੀਅਲ ‘ਚ ਕੰਮ ਕੀਤਾ ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!